PUNJABMAILUSA.COM

ਵਿਜੀਲੈਂਸ ਵੱਲੋਂ ਪੰਚਾਇਤ ਵਿਭਾਗ ਦੇ ਡੀ.ਡੀ.ਪੀ.ਓ. (ਮਾਨਸਾ), ਸੁਪਰਡੈਂਟ ਅਤੇ ਸੀਨੀਅਰ ਸਹਾਇਕ ਰਿਸ਼ਵਤ ਲੈਂਦੇ ਕਾਬੂ

ਵਿਜੀਲੈਂਸ ਵੱਲੋਂ ਪੰਚਾਇਤ ਵਿਭਾਗ ਦੇ ਡੀ.ਡੀ.ਪੀ.ਓ. (ਮਾਨਸਾ), ਸੁਪਰਡੈਂਟ ਅਤੇ ਸੀਨੀਅਰ ਸਹਾਇਕ ਰਿਸ਼ਵਤ ਲੈਂਦੇ ਕਾਬੂ

ਵਿਜੀਲੈਂਸ ਵੱਲੋਂ ਪੰਚਾਇਤ ਵਿਭਾਗ ਦੇ ਡੀ.ਡੀ.ਪੀ.ਓ. (ਮਾਨਸਾ), ਸੁਪਰਡੈਂਟ ਅਤੇ ਸੀਨੀਅਰ ਸਹਾਇਕ ਰਿਸ਼ਵਤ ਲੈਂਦੇ ਕਾਬੂ
June 25
16:41 2018

ਦੋਸ਼ੀਆਂ ਪਾਸੋਂ 2 ਲੱਖ ਦੀ ਰਿਸ਼ਵਤ ਰਾਸ਼ੀ ਬਰਾਮਦ
ਚੰਡੀਗੜ੍ਹ, 25 ਜੂਨ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਨਸਾ ਵਿਖੇ ਤਾਇਨਾਤ ਡੀ.ਡੀ.ਪੀ.ਓ ਜਗਤਾਰ ਸਿੰਘ ਸਮੇਤ ਸੁਪਰਡੈਂਟ ਰਾਕੇਸ਼ ਕੁਮਾਰ ਅਤੇ ਸੀਨੀਅਰ ਸਹਾਇਕ ਗੁਰਦਰਸ਼ਨ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਦੀਪ ਸਿੰਘ 2008 ਤੋਂ 2012 ਤੱਕ ਭੈਣੀ ਬਾਘਾ ਜ਼ਿਲ੍ਹਾ ਮਾਨਸਾ ਦੀ ਗਾ੍ਰਮ ਪੰਚਾਇਤ ਦਾ ਸਰਪੰਚ ਰਹਿ ਚੁੱਕਾ ਹੈ। ਉਕਤ ਸਰਪੰਚ ਨੂੰ ਮੌਜੂਦਾ ਸਮੇਂ ਦੇ ਬੀ.ਡੀ.ਪੀ.ਓ. (ਮਾਨਸਾ) ਜਗਤਾਰ ਸਿੰਘ ਵੱਲੋਂ ਪੰਚਾਇਤ ਦੁਆਰਾ ਵਿਕਾਸ ਕੰਮਾਂ ਵਿੱਚ ਗੜਬੜੀਆਂ ਕਾਰਨ 45 ਲੱਖ ਰੁਪਏ ਜਮ੍ਹਾਂ ਕਰਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਰਕਮ ਦੀ ਰਿਕਵਰੀ ਲਈ ਜਗਤਾਰ ਸਿੰਘ ਦੀਆਂ ਹਦਾਇਤਾਂ ਤੇ ਵਿਭਾਗ ਵੱਲੋਂ ਉਕਤ ਸਰਪੰਚ ਦੀ 13 ਏਕੜ ਖੇਤੀਬਾੜੀ ਭੂਮੀ ਨੂੰ ਜ਼ਬਤ ਕਰ ਲਿਆ ਗਿਆ ਸੀ।
ਹੁਣ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਨੇ ਸਾਬਕਾ ਸਰਪੰਚ ਮਨਦੀਪ ਸਿੰਘ ਦੀ ਸਮੀਖਿਆ ਅਰਜ਼ੀ ‘ਤੇ ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਜ਼ਰੀਏ ਪਿਛਲੇ ਵਿਕਾਸ ਕੰਮਾਂ ਦੀ ਮੁੜ ਚੈਕਿੰਗ ਲਈ ਹੁਕਮ ਜਾਰੀ ਕੀਤੇ ਸਨ ਜਿਸਨੇ ਸਿਰਫ਼ 3.94 ਕਰੋੜ ਦੀਆਂ ਗੜਬੜੀਆਂ ਦਾ ਪਤਾ ਲਗਾਇਆ ਜੋ ਕਿ ਸਾਬਕਾ ਸਰਪੰਚ ਦੀ ਦੇਣਦਾਰੀ ਬਣਦੀ ਸੀ।
ਸ਼ਿਕਾਇਤਕਰਤਾ ਮਨਦੀਪ ਸਿੰਘ ਨੇ ਵਿਜੀਲੈਂਸ ਬਿਓਰੋ ਨੂੰ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਡੀ.ਡੀ.ਪੀ.ਓ. (ਮਾਨਸਾ) ਜਗਤਾਰ ਸਿੰਘ ਜੋ ਕਿ ਪਹਿਲਾਂ ਮਾਨਸਾ ਵਿਖੇ ਬੀ.ਡੀ.ਪੀ.ਓ. ਵਜੋਂ ਤਾਇਨਾਤ ਸੀ, ਨੇ ਰਾਸ਼ੀ ਨੂੰ ਜਮ੍ਹਾਂ ਕਰਾਉਣ ਬਦਲੇ 5 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 2.20 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਸਨੇ ਸੀਨੀਅਰ ਸਹਾਇਕ ਗੁਰਦਰਸ਼ਨ ਸਿੰਘ ਦੇ ਜ਼ਰੀਏ 1 ਲੱਖ ਰੁਪਏ ਦੀ ਰਾਸ਼ੀ ਭੁਗਤਾਨ ਪਹਿਲਾਂ ਹੀ ਮੁਲਜ਼ਮ ਡੀ.ਡੀ.ਪੀ.ਓ. ਨੂੰ ਕਰ ਦਿੱਤਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਟੀਮ ਨੇ ਕਾਰਵਾਈ ਕਰਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਡੀ.ਡੀ.ਪੀ.ਓ. ਨਾਲ ਉਸਦੇ ਦਫ਼ਤਰ ਵਿੱਚ ਬੈਠੇ ਰਾਕੇਸ਼ ਕੁਮਾਰ ਨੂੰ ਦੂਜੀ ਕਿਸ਼ਤ ਵਜੋਂ ਦਿੱਤੇ 1 ਲੱਖ ਰੁਪਏ ਦੀ ਰਕਮ ਨਾਲ ਰੰਗੇ ਹੱਥੀਂ ਦਬੋਚ ਲਿਆ। ਉਸਨੇ ਇਹ ਵੀ ਦੱਆਿ ਵਿਜੀਲੈਂਸ ਟੀਮ ਨੇ ਡੀ.ਡੀ.ਪੀ.ਓ. ਦੇ ਘਰ ਦੀ ਤਫ਼ਤੀਸ਼ ਦੌਰਾਨ ਪਹਿਲੀ ਕਿਸ਼ਤ ਵਜੋਂ ਦਿੱਤੇ 1 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।
ਬੁਲਾਰੇ ਨੇ ਦੱਸਿਆ ਕਿ ਉਕਤ ਤਿੰਨੋ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਠਿੰਡਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article
    9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

Read Full Article
    ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

Read Full Article
    ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

Read Full Article
    ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

Read Full Article
    ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

Read Full Article
    ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

Read Full Article
    ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

Read Full Article
    ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

Read Full Article
    ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

Read Full Article
    ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

Read Full Article