ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਮਾਲ ਪਟਵਾਰੀ ਨੂੰ ਕੀਤਾ ਗਿ੍ਰਫਤਾਰ

220
Share

ਪਿਛਲੇ 5 ਸਾਲਾਂ ਚ 52 ਲੱਖ ਦੀ ਕੁੱਲ ਆਮਦਨ ਦੀ ਬਜਾਏ ਖਰਚੇ 1 ਕਰੋੜ ਰੁਪਏ
ਚੰਡੀਗੜ, 22 ਅਗਸਤ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਸੁਜਾਨਪੁਰ (ਹੁਣ ਰਾਏਪੁਰ) ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਹਰੀਸ਼ ਕੁਮਾਰ ਨੂੰ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਵਿੱਤ ਤੋਂ ਵੱਧ ਨਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪਟਵਾਰੀ ਵਿਰੁੱਧ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਹਰੀਸ਼ ਕੁਮਾਰ ਨੇ ਆਪਣੀ ਅਸਲ ਆਮਦਨੀ ਦੇ ਪ੍ਰਤੱਖ ਸਰੋਤਾਂ ਨਾਲੋਂ ਵੱਧ ਅਤੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਕੇ ਆਪਣੀ ਆਮਦਨ ਨਾਲੋਂ ਵੱਧ ਖ਼ਰਚ ਕੀਤਾ ਸੀ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ 1/4/2012 ਤੋਂ 31/3/2017 ਦੇ ਸਾਲਾਂ ਦੌਰਾਨ ਇਹ ਦੇਖਿਆ ਗਿਆ ਕਿ ਉਕਤ ਪਟਵਾਰੀ ਨੂੰ ਕੁੱਲ 52,02,134 ਰੁਪਏ ਦੀ ਆਮਦਨੀ ਹੋਈ ਪਰ ਉਸਨੇ 1,09,94,467 ਰੁਪਏ ਖਰਚੇ। ਜੋ ਇਹ ਦਰਸਾਉਂਦਾ ਹੈ ਕਿ ਉਸਨੇ ਖ਼ਰਚ ਕੀਤੀ ਰਕਮ 57,92,333 ਰੁਪਏ ਦੀਆਂ ਅਸਲ ਰਸੀਦਾਂ ਨਾਲੋਂ ਕਿਤੇ ਵੱਧ ਪੈਸੇ ਖਰਚ ਕੀਤੇ ਸਨ। ਇਸ ਤਰਾਂ ਇਹ ਸਪਸ਼ਟ ਹੁੰਦਾ ਹੈ ਕਿ ਉਸਨੇ ਇਹ ਪੈਸਾ ਭਿ੍ਰਸ਼ਟ ਤਰੀਕਿਆਂ ਨਾਲ ਕਮਾਇਆ ਸੀ ਅਤੇ ਆਪਣੀ ਇਕੱਠੀ ਕੀਤੀ ਆਮਦਨ / ਰਸੀਦਾਂ ਤੋਂ ਵੱਧ ਖਰਚ ਕੀਤਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮਿ੍ਰਤਸਰ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Share