ਵਾਹ! ਵੰਨਸੁਵੰਨਤਾ ਤੇ ਸ਼ਮੂਲੀਅਤ

357
Share

ਕਮਿਊਨਿਟੀ ਐਵਾਰਡ ਲਈ ਹੋਈ ਨਾਮਜ਼ਦਗੀ
ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ‘ਟੀ.ਈ.ਸੀ.ਟੀ (ਟੈਕਟ-“53“)’ ਐਵਾਰਡ ਲਈ ਅੰਤਿਮ ਦੌਰ ‘ਚ

ਆਕਲੈਂਡ,  11 ਦਸੰਬਰ (ਹਰਜਿੰਦਰ ਸਿੰਘ ਬਸਿਆਲਾ/(ਪੰਜਾਬ ਮੇਲ)- ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖੇ 1992 ਤੋਂ ਟੌਰੰਗਾ ਇਲੈਕਟ੍ਰਿਕ ਪਾਵਰ ਬੋਰਡ ਤੋਂ ਬਣਿਆ ‘ਟ੍ਰਸਟ ਪਾਵਰ’ ਆਪਣਾ ਸਫਰ 28ਵੇਂ ਸਾਲ ਵਿਚ ਲੈ ਗਿਆ ਹੈ। ਇਹ ‘ਟ੍ਰਸਟ ਪਾਵਰ’ ਜਿੱਥੇ ਆਰਥਿਕ ਪੱਖੋਂ ਬਹੁਤ ਮਜ਼ਬੂਤ ਹੈ ਉਥੇ ਵਕਾਰੀ ਕਮਿਊਨਿਟੀ ਐਵਾਰਡ ਨੂੰ ਹਰ ਸਾਲ ਦਿੰਦਾ ਹੈ। ਜਿਸ ਨੂੰ ਟੈਕਟ ਕਮਿਊਨਿਟੀ ਐਵਾਰਡਜ਼ ਵੱਜੋਂ ਜਾਣਿਆ ਜਾਂਦਾ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਸਿੱਖ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਕਿ ਇਸ ਬਿਲੀਅਨ ਡਾਲਰ ਟ੍ਰਸਟ ਵੱਲੋਂ ਇਕ ਸ਼੍ਰੇਣੀ ‘ਡਾਇਵਰਸਿਟੀ ਐਂਡ ਇਨਕਲੂਜ਼ਨ’ (4iversity and 9nclusion 1ward) ਦੇ ਵਿਚ ‘ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ’ ਅੰਤਿਮ ਗੇੜ ਦੇ ਵਿਚ ਪਹੁੰਚ ਗਿਆ ਹੈ। ਇਸ ਸ਼੍ਰੇਣੀ ਦੇ ਵਿਚ ਚਾਰ ਹੋਰ ਨਾਂਅ ਵੀ ਨਾਮਜ਼ਦ ਸਨ।  ਜੱਜਾਂ ਦੇ ਪੈਨਲ ਵੱਲੋਂ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਵੰਨਸੁਵੰਨਤਾ ਭਰੇ ਸਮਾਜਿਕ ਕਾਰਜਾਂ ਅਤੇ ਹੋਰ ਕਮਿਊਨਿਟੀ ਕਾਰਜਾਂ ਦੇ ਵਿਚ ਕੀਤੀ ਜਾਂਦੀ ਰਹੀ ਸ਼ਮੂਲੀਅਤ ਦੇ ਲਈ ਅੰਤਿਮ ਗੇੜ ਲਈ ਚੁਣਿਆ ਗਿਆ ਹੈ। ਇਹ ਗੱਲ ਬੜੇ ਮਾਣ ਨਾਲ ਟ੍ਰਸਟ ਵੱਲੋਂ ਪ੍ਰਬੰਧਕਾਂ ਨੂੰ ਦੱਸੀ ਗਈ ਹੈ। ਟ੍ਰਸਟ ਵੱਲੋਂ ਭੇਜੇ ਸੁਨੇਹੇ ਦੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਵੈਸਟਰਨ ਬੇਅ ਆਫ ਪਲੈਂਟੀ ਤੱਕ ਇਸ ਸੰਸਥਾ ਨੇ ਇਸ ਖੇਤਰ ਨੂੰ ਵਸੇਬੇ ਲਈ ਹੋਰ ਬਿਹਤਰ ਬਣਾਇਆ ਹੈ। ਇਹ ਕਮਿਊਨਿਟੀ ਐਵਾਰਡ 18 ਮਾਰਚ 2020 ਨੂੰ ਇਕ ਵੱਡੇ ਸਮਾਗਮ ਦੇ ਵਿਚ ਦਿੱਤੇ ਜਾਣੇ ਹਨ। ਐਵਾਰਡ ਸਮਾਗਮ ਦੇ ਵਿਚ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵੱਲੋਂ ਹੁਣ ਤੱਕ ਕੀਤੇ ਗਏ ਕਾਰਜਾਂ ਨੂੰ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਵਿਖਾਇਆ ਜਾਵੇਗਾ। ਇਸ ਵੇਲੇ ਅੰਤਿਮ ਗੇੜ ਦੇ  ਵਿਚ ਚਾਰ ਹੋਰ ਸੰਸਥਾਵਾਂ ਮੌਕਕਿੰਗਬਰਡ ਚੈਰੀਟੇਬਲ ਟ੍ਰਸਟ, ਮੋਮੈਂਟਾ, ਨੇਪਾਲੀਜ਼ ਐਸੋਸੀਏਸ਼ਨ ਆਫ ਬੇਅ.ਆਪ. ਪਲੈਂਟੀ ਅਤੇ ਸੇਲਾਬਿਲਟੀ ਟੌਰੰਗਾ। ਇਨ੍ਹਾਂ ਸੰਸਥਾਵਾਂ ਵਿਚੋਂ ਇਕ ਨੂੰ ਇਹ ਐਵਾਰਡ ਦਿੱਤਾ ਜਾਣਾ ਹੈ।
ਗੁਰਦੁਆਰਾ ਸਾਹਿਬ ਦੀ ਸਥਾਪਨਾ: ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਦੀ ਸਥਾਪਨਾ 24 ਫਰਵਰੀ 2013 ਦੇ ਵਿਚ ਕੀਤੀ ਗਈ ਸੀ। ਉਸ ਵੇਲੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਵ. ਗਿਆਨੀ ਤਰਲੋਚਨ ਸਿੰਘ, ਐਸ. ਜੀ. ਪੀ. ਸੀ. ਜਨਰਲ ਸਕੱਤਰ ਗਿਆਨੀ ਸੁਖਦੇਵ ਸਿੰਘ ਭੌਰ ਵੀ ਪਹੁੰਚੇ ਸਨ। ਸਥਾਨਕ ਸਾਂਸਦਾ ਤੋਂ ਇਲਾਵਾ ਸ. ਕੰਵਲਜੀਤ ਸਿੰਘ ਬਖਸ਼ੀ ਪਹੰਚੇ ਸਨ।
ਟੌਰੰਗਾ ਖੇਤਰ ਦੇ ਵਿਚ ਜੋ ਪਹਿਲਾ ਨਗਰ ਕੀਰਤਨ ਆਰੰਭ ਕੀਤਾ ਗਿਆ ਉਹ ਇਸੇ ਗੁਰਦੁਆਰਾ ਸਾਹਿਬ ਤੋਂ ਸਾਲ 4 ਜਨਵਰੀ 2014 ਦੇ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਪਹਿਲੀ ਵਾਰ ਦਸਤਾਰ ਦਿਵਸ ਸੰਨ 2018 ਦੇ ਵਿਚ ਮਨਾਇਆ ਗਿਆ। ਕੋਵਿਡ-19 ਦੌਰਾਨ ਇਸੇ ਗੁਰਦੁਆਰਾ ਸਾਹਿਬ ਤੋਂ ਸੰਗਤ ਨੇ ‘ਗੁੱਡ ਨੇਬਰ’ ਟ੍ਰਸਟੇ ਰਾਹੀਂ ਫ੍ਰੀ ਫੂਡ ਪਾਰਸਲ ਦਿੱਤੇ ਗਏ ਸਨ। ਗੁਰਦੁਆਰਾ ਸਾਹਿਬ ਇਸ ਵੇਲੇ 43 ਬੂਰੌਜ ਸਟ੍ਰਰੀਟ ਟੌਰੰਗਾ ਵਿਖੇ  ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੀ ਆਪਣੀ ਵੱਡੀ ਇਮਾਰਤ ਦੇ ਲਈ 4456 ਵਰਗ ਮੀਟਰ ਜਗ੍ਹਾ ਵੀ ਸ਼ੈਰਸ਼ਨ ਸਟ੍ਰੀਟ ਵਿਖੇ  ਖਰੀਦੀ ਹੋਈ ਹੈ।


Share