ਵਾਹਨ ਚਾਲਕਾਂ ਲਈ ਦੁਨੀਆਂ ਦੀਆਂ ਸਭ ਤੋਂ ਖਤਰਨਾਕ ਸੜਕਾਂ ਦੇ ਮਾਮਲੇ ’ਚ ਭਾਰਤ ਦਾ ਚੌਥਾ ਸਥਾਨ

65
Share

ਜੋਹੈੱਨਸਬਰਗ, 19 ਮਾਰਚ (ਪੰਜਾਬ ਮੇਲ)- ਦੱਖਣੀ ਅਫਰੀਕਾ ਦੀਆ ਸੜਕਾਂ ਦੁਨੀਆਂ ’ਚ ਵਾਹਨ ਚਾਲਕਾਂ ਲਈ ਸਭ ਤੋਂ ਖਤਰਨਾਕ ਹਨ ਤੇ ਇਸ ਮਾਮਲੇ ਵਿਚ ਭਾਰਤ ਦਾ ਸਥਾਨ ਚੌਥਾ ਹੈ। ਇਹ ਅਧਿਐਨ ਅੰਤਰਰਾਸ਼ਟਰੀ ਡਰਾਈਵਰ ਸਿਖਲਾਈ ਕੰਪਨੀ ‘ਜੁਤੋਬੀ’ ਨੇ ਕੀਤਾ ਹੈ। ਇਸ ਅਧਿਐਨ ਵਿਚ ਕੁੱਲ 56 ਦੇਸ਼ ਸ਼ਾਮਲ ਕੀਤੇ ਗਏ ਸਨ ਅਤੇ ਡਰਾਈਵਿੰਗ ਦੇ ਪੱਖ ਤੋਂ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ’ਚ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਥਾਈਲੈਂਡ ਅਤੇ ਤੀਜੇ ਸਥਾਨ ’ਤੇ ਅਮਰੀਕਾ ਹੈ। ਅਧਿਐਨ ਮੁਤਾਬਕ ਸਭ ਤੋਂ ਸਰੱਖਿਅਤ ਸੜਕਾਂ ਨਾਰਵੇ ਦੀਆਂ ਹਨ ਤੇ ਉਸ ਤੋਂ ਬਾਅਦ ਜਪਾਨ ਤੇ ਤੀਜੇ ਨੰਬਰ ’ਤੇ ਸਵੀਡਨ ਹੈ।

Share