PUNJABMAILUSA.COM

ਵਾਹਗਾ ਬਾਰਡਰ ਦੇ ਫੌਜੀ ਜਵਾਨਾਂ ਤੋਂ ਰਿਲੀਜ਼ ਕਰਵਾਇਆ ‘ਵੈਸਾਖੀ ਲਿਸਟ’ ਦਾ ਟਰੇਲਰ

ਵਾਹਗਾ ਬਾਰਡਰ ਦੇ ਫੌਜੀ ਜਵਾਨਾਂ ਤੋਂ ਰਿਲੀਜ਼ ਕਰਵਾਇਆ ‘ਵੈਸਾਖੀ ਲਿਸਟ’ ਦਾ ਟਰੇਲਰ

ਵਾਹਗਾ ਬਾਰਡਰ ਦੇ ਫੌਜੀ ਜਵਾਨਾਂ ਤੋਂ ਰਿਲੀਜ਼ ਕਰਵਾਇਆ ‘ਵੈਸਾਖੀ ਲਿਸਟ’ ਦਾ ਟਰੇਲਰ
March 23
10:00 2016

5
ਕੈਲੇਫੋਰਨੀਆਂ, 23 ਮਾਰਚ (ਐੱਸ ਅਸ਼ੋਕ ਭੌਰਾ/ਪੰਜਾਬ ਮੇਲ) – ਜੇਲ੍ਹ ਵਿਚ ਬੰਦ ਕੈਦੀ ਅਕਸਰ ਜੇਲ੍ਹ ਤੋਂ ਭੱਜਣ ਦਾ ਪਲੈਨ ਬਣਾਉਂਦੇ ਹਨ ਪਰ ਇਹ ਜੋੜੀ ਪਲੈਨਿੰਗ ਕਰ ਰਹੀ ਹੈ ਵਾਪਸ ਅੰਦਰ ਜਾਣ ਦੀ। ਜੇਲ੍ਹ ਵਿਚ ਵਾਪਸ ਵੜ੍ਹਨ ਦੀ ਮਿਹਨਤ ਅਤੇ ਰੋਮਾਂਚ ਦਰਸ਼ਕਾਂ ਦੇ ਲਈ ਬਹੁਤ ਸਾਰਾ ਮਨੋਰੰਜਨ ਲੈ ਕੇ ਆ ਰਹੀ ਹੈ ਪੰਜਾਬੀ ਫਿਲਮ ‘ਵਿਸਾਖੀ ਲਿਸਟ’, ਜਿਸ ਦਾ ਟਾਇਟਲ ਹੀ ਨਹੀਂ, ਕਹਾਣੀ ਵੀ ਬੇਹੱਦ ਅਲੱਗ ਹੈ। ਮੰਗਲਵਾਰ ਦਾ ਦਿਨ ਪੰਜਾਬੀ ਫਿਲਮ ਇੰਡਸਟਰੀ ਲਈ ਤਦ ਖਾਸ ਬਣ ਗਿਆ, ਜਦੋਂ ਇੱਕ ਅਸਾਧਾਰਨ ਈਵੇਂਟ ਹੋਇਆ। ਵਾਹਗਾ ਬਾਰਡਰ ‘ਤੇ। ਫਿਲਮ ਦੇ ਮੁੱਖ ਕਲਾਕਾਰ ਜਿੰਮੀ ਸ਼ੇਰਗਿੱਲ ਇੱਥੇ ਪਹੁੰਚੇ ਇੱਕ ਖਾਸ ਈਵੇਂਟ ਵਿਚ ਭਾਗ ਲੈਣ, ਜਿੱਥੇ ਬੀ.ਐੱਸ.ਐੱਫ ਦੇ ਜਵਾਨਾਂ ਦੇ ਨਾਲ ਫਿਲਮ ਦਾ ਥਿਏਟ੍ਰੀਕਲ ਰਿਲੀਜ਼ ਕੀਤਾ ਗਿਆ। ਅਮੋਲਕ ਸਿੰਘ ਗਾਖਲ ਦੀ ਇਸ ਪੇਸ਼ਕਸ਼ ਦਾ ਨਿਰਮਾਣ ਕੀਤਾ ਹੈ ਪਲਵਿੰਦਰ ਸਿੰਘ ਗਾਖਲ, ਗੁਰਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ। ਲੀਡ ਰੋਲ ਵਿਚ ਜਿੰਮੀ ਸ਼ੇਰਗਿੱਲ ਦੇ ਨਾਲ-ਨਾਲ ਫਿਲਮ ‘ਚ ਆਪਣਾ ਡੇਬਿਊ ਕਰ ਰਹੇ ਹਨ। ਕਾਮੇਡੀ ਨਾਈਟਸ ਫੇਮ ਸੁਨੀਲ ਗਰੋਵਰ ਉਰਫ ਗੁੱਥੀ ਅਤੇ ਨਾਲ ਹੀ ਨਜ਼ਰ ਆਉਣਗੇ ਸ਼ਰੁਤੀ ਸੋਢੀ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂ ਢਿੱਲੋਂ, ਰਾਣਾ ਰਣਬੀਰ, ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ।ਫਿਲਮ ਦਾ ਨਿਰਦੇਸ਼ਨ ਕੀਤਾ ਹੈ ਸਮੀਪ ਕੰਗ ਨੇ, ਜਿਨ੍ਹਾਂ ਦੇ ਨਾਮ ਕਈ ਹਿੱਟ ਫਿਲਮਾਂ ਦਰਜ ਹੋ ਚੁੱਕੀਆਂ ਹਨ। ਇਸ ਮੌਕੇ ‘ਤੇ ਫਿਲਮ ਬਾਰੇ ਗੱਲ ਕਰਦੇ ਹੋਏ ਜਿੰਮੀ ਨੇ ਕਿਹਾ, ‘ਫਿਲਮ ਵਿਚ ਕਾਮੇਡੀ, ਐਕਸ਼ਨ, ਡਰਾਮਾ, ਰੋਮਾਂਸ ਅਤੇ ਥ੍ਰਿਲ ਹੈ, ਜੋ ਕਿ ਹਰ ਉਮਰ ਦੇ ਦਰਸ਼ਕਾਂ ਨੂੰ ਪਸੰਦ ਆਏਗਾ। ਨਾਲ ਹੀ ਇਹ ਸੁਨੀਲ ਗਰੋਵਰ ਦੀ ਪਹਿਲੀ ਪੰਜਾਬੀ ਫਿਲਮ ਹੈ ਅਤੇ ਹਰ ਕਿਸੇ ਨੂੰ ਇਸ ਤਰ੍ਹਾਂ ਨਾਲ ਸ਼ੁਰੂਆਤ ਕਰਨ ਦਾ ਮੌਕਾ ਨਹੀਂ ਮਿਲਦਾ। ਇਹ ਫਿਲਮ ਇੰਨੀ ਅਲੱਗ ਹੈ ਕਿ ਨਿਸ਼ਚਿਤ ਤੌਰ ‘ਤੇ ਸੁਨੀਲ ਨੂੰ ਇੱਕ ਕਲਾਕਾਰ ਦੇ ਤੌਰ ‘ਤੇ ਉਭਾਰੇਗੀ। ਸਾਡੇ ਨਿਰਦੇਸ਼ਕ ਨੇ ਸੁਨੀਲ ਦੀ ਪ੍ਰਤਿਭਾ ਨੂੰ ਸਹੀ ਮਾਇਨੇ ਵਿਚ ਪਰਦੇ ‘ਤੇ ਉਤਾਰਿਆ ਹੈ’। ਇਸ ਮੌਕੇ ‘ਤੇ ਜਿੰਮੀ ਨੇ ਬੀ.ਐੱਸ.ਐੱਫ. ਜਵਾਨਾਂ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਦੀ ਸਰਾਹਣਾ ਕੀਤੀ। ਉਨ੍ਹਾਂ ਨੇ ਕਿਹਾ, ‘ਸਿਰਫ ਸਾਡੇ ਜਵਾਨਾਂ ਦੇ ਕਾਰਣ ਅਸੀਂ ਲੋਕ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰ ਪਾਉਂਦੇ ਹਾਂ ਅਤੇ ਸੁਕੂਨ ਦੀ ਜ਼ਿੰਦਗੀ ਜਿਉਂਦੇ ਹਾਂ। ਕਲਾਕਾਰ ਦੇ ਤੌਰ ‘ਤੇ ਅਸੀਂ ਤਾਂ ਕੁਝ ਹੀ ਪਲਾਂ ਲਈ ਪਰਦੇ ‘ਤੇ ਹੀਰੋ ਹਾਂ ਪਰ ਸਾਡੇ ਜਵਾਨ ਹਮੇਸ਼ਾ ਹੀ ਸਾਡੇ ਹੀਰੋ ਹਨ। ਇੱਥੇ ਆਉਣ ਦੀ ਮੈਨੂੰ ਬੇਹੱਦ ਖੁਸ਼ੀ ਹੈ ਅਤੇ ਮੈਂ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਅਸਲ ਜ਼ਿੰਦਗੀ ਦੇ ਹੀਰੋਜ਼ ਦੇ ਵਿਚ ਸਾਨੂੰ ਸਾਡੀ ਫਿਲਮ ਪ੍ਰੋਮੋਟ ਕਰਨ ਦਾ ਮੌਕਾ ਦਿੱਤਾ।’ ਇਸ ਫਿਲਮ ਦਾ ਟ੍ਰੇਲਰ ਤੁਸੀਂ ਯੂ-ਟਿਊਬ ‘ਤੇ ਦੇਖ ਸਕਦੇ ਹੋ। ਇਹ ਫਿਲਮ 22 ਅਪ੍ਰੈਲ, 2016 ਨੂੰ ਹਰ ਪਾਸੇ ਰਿਲੀਜ਼ ਹੋਵੇਗੀ।।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article