ਵਾਸ਼ਿੰਗਟਨ ਸਟੇਟ ‘ਚ ਕਰੋਨਾ ਮਹਾਂਮਾਰੀ ਦਾ ਕਹਿਰ ਵੱਧਣ ਕਾਰਨ ਮੁੜ ਪਾਬੰਦੀਆਂ ਲਾਗੂ

295
ਵਾਸ਼ਿੰਗਟਨ ਸਟੇਟ 'ਚ ਗਵਰਨਰ ਜੇ. ਇੰਨਸਲੀ ਪ੍ਰੈੱਸ ਕਾਨਫਰੰਸ ਕਰਕੇ ਪਾਬੰਦੀਆਂ ਅਤੇ ਨਵੀਂ ਐਡਵਾਇਜ਼ਰੀ ਜਾਰੀ ਕਰਦੇ ਸਮੇਂ।
Share

ਸਿਆਟਲ, 18 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਰਦੀਆਂ ਸ਼ੁਰੂ ਹੁੰਦਿਆਂ ਹੀ ਕਰੋਨਾ ਮਹਾਂਮਾਰੀ ਦਾ ਜ਼ੋਰ ਸ਼ੁਰੂ ਹੋ ਗਿਆ ਹੈ ਅਤੇ ਦੁੱਗਣੇ ਕੇਸ ਸਾਹਮਣੇ ਆ ਗਏ ਹਨ, ਜਿਸ ਕਰਕੇ ਵਾਸ਼ਿੰਗਟਨ ਸਟੇਟ ਦੇ ਗਵਰਨਰ ਜੇ. ਇੰਨਸਲੀ ਨੇ ਮੁੜ ਪਾਬੰਦੀਆਂ ਲਗਾ ਦਿੱਤੀਆਂ ਹਨ। ਗਵਰਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈਸਟੋਰੈਂਟ, ਬਾਰਾਂ, ਸਿਨੇਮਾ ਹਾਲ, ਜਿੰਮਾਂ ਆਦਿ ਬੰਦ ਕਰ ਦਿੱਤੀਆਂ ਹਨ। ਧਾਰਮਿਕ ਅਸਥਾਨਾਂ ਤੇ ਗੁਰਦੁਆਰਿਆਂ ‘ਚ ਸਿਰਫ 25 ਫੀਸਦੀ ਹੀ ਸੰਗਤ ਅੰਦਰ ਆ ਸਕਦੀ ਹੈ। ਗਵਰਨਰ ਨੇ ਅਪੀਲ ਕੀਤੀ ਕਿ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਸਮਾਜਿਕ ਦੂਰੀ 6 ਫੁੱਟ ਅਤੇ ਸਫਾਈ ਰੱਖਣੀ ਹੋਵੇਗੀ। ਉਨ੍ਹਾਂ ਅੰਦਰ ਇਕੱਠੇ ਹੋਣ ‘ਤੇ ਰੋਕ ਲਗਾਈ ਹੈ ਅਤੇ ਬੇਲੋੜਾ ਸਫਰ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਗਵਰਨਰ ਜੇ. ਇੰਨਸਲੀ ਨੇ ਐਲਾਨ ਕੀਤਾ ਹੈ ਕਿ ਦੂਸਰੇ ਰਾਜ ਜਾਂ ਦੇਸ਼ ‘ਚੋਂ ਆਉਣ ਵਾਲੇ ਯਾਤਰੀ ਨੂੰ ਘਰਾਂ ਵਿਚ ਹੀ 14 ਦਿਨ ਇਕਾਂਤਵਾਸ ‘ਚ ਰਹਿਣਾ ਪਵੇਗਾ ਅਤੇ ਆਪਣਾ ਬਚਾਉ ਰੱਖਣ ਲਈ ਅਪੀਲ ਕੀਤੀ।

 


Share