ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਪੁਸਤਕ ‘ਭਾਈ ਕਾਨ੍ਹ ਸਿੰਘ ਨਾਭਾ ਆਧੁਨਿਕ ਸਿੱਖ ਇਤਿਹਾਸਕਾਰ ‘ਰਿਲੀਜ਼

153
‘ਭਾਈ ਕਾਨ੍ਹ ਸਿੰਘ ਨਾਭਾ ਆਧੁਨਿਕ ਸਿੱਖ ਇਤਿਹਾਸਕਾਰ ‘ਪੁਸਤਕ ਰਿਲੀਜ਼ ਕਰਦੇ ਹੋਏ ਵਾਈਸ ਚਾਂਸਲਰ ਡਾ. ਅਰਵਿੰਦ। ਨਾਲ ਹਨ ਮੇਜਰ ਆਦਰਸ਼ਪਾਲ ਸਿੰਘ, ਡਾ. ਪਰਮਜੀਤ ਕੌਰ ਡਾ. ਜਗਮੇਲ ਸਿੰਘ ਭਾਠੂਆਂ, ਸਾਬਕਾ ਸੂਬੇਦਾਰ ਸ. ਹਰਦਿਆਲ ਸਿੰਘ ਅਤੇ ਡਾ. ਲਖਵਿੰਦਰ ਸਿੰਘ।
Share

ਪਟਿਆਲਾ, 17 ਸਤੰਬਰ (ਪੰਜਾਬ ਮੇਲ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਅੱਜ ਵੀ ਸੀ ਆਫਿਸ ਵਿਖੇ ਡਾ.ਪਰਮਜੀਤ ਕੌਰ ਵਲੋਂ ਲਿਖੀ ਪੁਸਤਕ ‘ਭਾਈ ਕਾਨ੍ਹ ਸਿੰਘ ਨਾਭਾ ਆਧੁਨਿਕ ਸਿੱਖ ਇਤਿਹਾਸਕਾਰ ‘ਰਿਲੀਜ਼ ਕੀਤੀ ਗਈ। ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ ਵਲੋਂ ਪ੍ਰਕਾਸਿਤ ਇਸ ਪੁਸਤਕ ਦੀ ਲੇਖਿਕਾ ਡਾ ਪਰਮਜੀਤ ਕੌਰ ਨੇ ਇਸ ਮੌਕੇ¿; ਦੱਸਿਆ ਕਿ ਇਸ ਪੁਸਤਕ ਵਿਚ ਗੁਰੁਸ਼ਬਦ ਰਤਨਾਕਰ ਮਹਾਨਕੋਸ਼ ਦੀਆਂ ਐਂਟਰੀਆਂ ਨੂੰ ਅਧਾਰ ਬਣਾਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਸਾਹਿਬ ਇਕ ਸਾਹਿਤਕਾਰ ਤੇ ਵਿਆਖਿਆਕਾਰ ਹੀ ਨਹੀਂ ਬਲਕਿ ਇਕ ਇਤਿਹਾਸਕਾਰ ਵੀ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ, ਸਾਬਕਾ ਸੂਬੇਦਾਰ ਸ. ਹਰਦਿਆਲ ਸਿੰਘ, ਪੰਜਾਬੀ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਅਤੇ ਡਾ. ਲਖਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਸ਼ੁੱਭ ਕਾਰਜ ਲਈ ਵੀ.ਸੀ. ਡਾ. ਅਰਵਿੰਦ ਨੇ ਲੇਖਿਕਾ ਡਾ. ਪਰਮਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ।

Share