PUNJABMAILUSA.COM

ਵਾਈਟ ਹਾਊਸ ਵਿਚ ਟਰੰਪ ਵਲੋਂ ਓਬਾਮਾ ਨਾਲ ਮੁਲਾਕਾਤ

ਵਾਈਟ ਹਾਊਸ ਵਿਚ ਟਰੰਪ ਵਲੋਂ ਓਬਾਮਾ ਨਾਲ ਮੁਲਾਕਾਤ

ਵਾਈਟ ਹਾਊਸ ਵਿਚ ਟਰੰਪ ਵਲੋਂ ਓਬਾਮਾ ਨਾਲ ਮੁਲਾਕਾਤ
November 11
22:05 2016

otrump
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ 90 ਮਿੰਟ ਤੱਕ ਚੱਲੀ ਬੈਠਕ ਤੋਂ ਬਾਅਦ ‘ਨਵੇਂ ਭਰੋਸੇ’ ਦੇ ਨਾਲ ਬਾਹਰ ਆਏ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਅਗਲੇ ਪ੍ਰਸ਼ਾਸਨ ਨੂੰ ਸੱਤਾ ਸੌਂਪਣ ਵਿਚ ਕੋਈ ਦਿੱਕਤ ਨਾ ਆਵੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੇਸਟ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਰਾਸ਼ਟਰਪਤੀ ਓਬਾਮਾ ਪ੍ਰਭਾਵੀ ਅਤੇ ਬਗੈਰ ਕਿਸੇ ਰੁਕਾਵਟ ਦੇ ਸੱਤਾ ਸੌਂਪਣ ਨੂੰ ਲੈ ਕੇ ਨਵੇਂ ਚੁਣੇ ਰਾਸ਼ਟਰਪਤੀ ਵਲੋਂ ਜਤਾਈ ਗਈ ਪ੍ਰਤੀਬੱਧਤਾ ਦੇ ਪ੍ਰਤੀ ਨਵੇਂ ਭਰੋਸੇ ਦੇ ਨਾਲ ਬੈਠਕ ਤੋਂ ਬਾਅਦ ਬਾਹਰ ਆਏ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਰਾਸ਼ਟਰਪਤੀ ਵਲੋਂ ਪ੍ਰਗਟ ਕੀਤੀ ਗਈ ਪ੍ਰਤੀਬੱਧਤਾ ਨੂੰ ਸੁਣ ਕੇ ਰਾਸ਼ਟਰਪਤੀ ਖੁਸ਼ ਹੋਏ। 90 ਮਿੰਟ ਦੀ ਬੈਠਕ ਵਿਚ ਓਬਾਮਾ ਨੇ ਟਰੰਪ ਨੂੰ ਘਰੇਲੂ ਤੇ ਵਿਦੇਸ਼ ਨੀਤੀ ਦੇ ਮਾਮਲਿਆਂ ‘ਤੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂਨਾਨ, ਜਰਮਨੀ ਦੀ ਯਾਤਰਾਵਾਂ ਅਤੇ ਪੇਰੂ ਵਿਚ ਏਪੀਈਸੀ ਸ਼ਿਖਰ ਸੰਮੇਲਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ।
ਅਰਨੇਸਟ ਨੇ ਕਿਹਾ ਕਿ ਰਾਸ਼ਟਰਪਤੀ ਨੇ ਨਵੇਂ ਚੁਣੇ ਰਾਸ਼ਟਰਪਤੀ ਨੂੰ ਉਨ੍ਹਾਂ ਕੁਝ ਮਾਮਲਿਆਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਿਨ੍ਹਾਂ ‘ਤੇ ਯਾਤਰਾ ਦੌਰਾਨ ਸਾਡੇ ਸਹਿਯੋਗੀਆਂ, ਸਾਂਝੇਦਾਰਾਂ ਅਤੇ ਵਿਸ਼ਵ ਦੇ ਹੋਰ ਨੇਤਾਵਾਂ ਦੇ ਨਾਲ ਬੈਠਕ ਵਿਚ ਗੱਲਬਾਤ ਹੋ ਸਕਦੀ ਹੈ। ਓਬਾਮਾ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਜ਼ਿਆਦਤਰ ਮੈਂ ਤੂਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਚੁਣੇ ਹੋਏ ਰਾਸ਼ਟਰਪਤੀ ਦੀ ਅਸੀਂ ਸਫਲਤਾ ਦੇ ਲਈ ਜੋ ਮਦਦ ਕਰ ਸਕਦੇ ਹਾਂ ਉਹ ਕਰਨ ਵਾਲੇ ਹਨ ਕਿਉਂਕਿ ਜੇਕਰ ਆਪ ਸਫਲ ਹੋਣਗੇ ਤਾਂ ਦੇਸ਼ ਸਫਲ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਚਾਹੇ ਕੋਈ ਵੀ ਪਾਰਟੀ ਹੋਵੇ, ਚਾਹੇ ਕੋਈ ਵੀ ਸਿਆਸੀ ਪਸੰਦ ਹੋਵੇ, ਸਾਨੂੰ ਸਾਰਿਆ ਨੂੰ ਇਕੱਠੇ ਹੋ ਕੇ ਸਾਹਮਣੇ ਮੌਜੂਦ ਚੁਣੌਤੀਆਂ ਨਾਲ ਨਿਪਟਣ ਦੇ ਲਈ ਕੰਮ ਕਰਨਾ ਚਾਹੀਦਾ।
ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਆਸਵੰਦ ਹਨ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਦਾ ਸਨਮਾਨ ਕਰਦੇ ਹਨ। ਉਨ੍ਹਾਂ ਨੇ ਕੁਝ ਸ਼ਾਨਦਾਰ ਤੇ ਮੁਸ਼ਕਲ ਚੀਜ਼ਾਂ ‘ਤੇ ਵੀ ਚਰਚਾ ਕੀਤੀ। ਨਵੇਂ ਚੁਣੇ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਵੀ ਸੀ। ਉਨ੍ਹਾਂ ਦੇ ਨਾਲ ਉਪ ਰਾਸ਼ਟਰਪਤੀ ਚੁਣੇ ਹੋਏ ਮਾਈਕ ਪੇਂਸ ਵੀ ਵਾਈਟ ਹਾਊਸ ਗਏ। 70 ਸਾਲਾ ਟਰੰਪ ਅਪਣੇ ਨਿੱਜੀ ਜੈਟ ਜਹਾਜ਼ ਰਾਹੀਂ ਨਿਊਯਾਰਕ ਤੋਂ ਰਵਾਨਾ ਹੋਏ ਅਤੇ ਰਾਸ਼ਟਰਪਤੀ ਰਾਜਧਾਨੀ ਦੇ ਠੀਕ ਬਾਹਰ ਰੀਗਨ ਨੈਸ਼ਨਲ ਏਅਰਪੋਰਟ ‘ਤੇ ਉਤਰੇ। ਉਨ੍ਹਾਂ ਨੇ ਪ੍ਰੋਟੋਕਾਲ ਨੂੰ ਨਜ਼ਰਅੰਦਾਜ਼ ਕੀਤਾ ਅਤੇ ਓਬਾਮਾ ਦੇ ਨਾਲ ਅਪਣੀ ਪਹਿਲੀ ਮੁਲਾਕਾਤ ਕਵਰ ਕਰਨ ਦੇ ਲਈ ਪੱਤਰਕਾਰਾਂ ਨੂੰ ਅਪਣੇ ਨਾਲ ਆਉਣ ਤੋਂ ਮਨ੍ਹਾ ਕਰ ਦਿੱਤਾ। ਨਵੇਂ ਚੁਣੇ ਰਿਪਬਲਿਕਨ ਰਾਸ਼ਟਰਪਤੀ ਨੇ ਓਬਾਮਾ ਦੀ ਅਮਰੀਕੀ ਨਾਗਰਿਕਤਾ ਨੂੰ ਲੈ ਕੇ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਨਹੀਂ ਲਿਜਾਣ ਦੀ ਗੱਲ ਕਹੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article