ਔਕਲੈਂਡ, 25 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਅੱਜ ਸਵੇਰੇ 7 ਵਜੇ ਕੇ 53 ਮਿੰਟ ਉਤੇ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਨੇੜੇ ਵੱਡਾ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਜਿਸ ਨੂੰ ਰਿਏਕਟਰ ਪੈਮਾਨੇ ਉਤੇ 5.9 ਤੀਬਰਤਾ ਅੰਕਿਤ ਕੀਤਾ ਗਿਆ। ਇਹ ਭੁਚਾਲ ਸੈਂਟਰਲ ਨਾਰਥ ਆਈਲੈਂਡ ਤੋਂ ਲੈ ਕੇ ਗਿਸਬੌਰਨ ਤੱਕ ਮਹਿਸੂਸ ਕੀਤਾ ਗਿਆ। ਇਹ ਭੁਚਾਲ ਧਰਤੀ ਦੇ 37 ਕਿਲੋਮੀਟਰ ਹੇਠਾਂ ਆਇਆ ਅਤੇ 30 ਕਿਲੋਮੀਟਰ ਦੇ ਘੇਰੇ ਵਿਚ ਮਹਿਸੂਸ ਕੀਤਾ ਗਿਆ। ਲਗਪਗ 22,500 ਲੋਕਾਂ ਨੇ ਹੁਣ ਤੱਕ ਇਸ ਨੂੰ ਮਹਿਸੂਸ ਕਰਕੇ ਰਿਪੋਰਟ ਦਿੱਤੀ ਹੈ। ਲਾਈਟਾਂ ਉਤੇ ਖੜੋ ਲੋਕਾਂ ਦੀਆਂ ਕਾਰਾਂ ਹਿਲਣ ਲੱਗੀਆਂ। ਪਾਰਲੀਮੈਂਟ ਦੀਆਂ ਕੰਧਾਂ ਤੱਕ ਹਿੱਲ ਗਈਆਂ। ਇਹ ਝਟਕੇ 10 ਤੋਂ 30 ਸੈਕਿੰਡ ਤੱਕ ਮਹਿਸੂਸ ਕੀਤੇ ਗਏ।