PUNJABMAILUSA.COM

ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪੰਜਾਬੀ ਵਿਦਿਆਰਥੀਆਂ ਸਮੇਤ ਸਮੁੱਚੇ ਸਿੱਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਮੁਹਿੰਮ ਵਿੱਢੀ

October 01
06:05 2018

ਵਿੰਨੀਪੈੱਗ, 1 ਅਕਤੂਬਰ (ਪੰਜਾਬ ਮੇਲ)- ਕੈਨੇਡਾ ਵਿਚ ਸਿੱਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਔਕੜਾਂ ਅਤੇ ਪੜ੍ਹਾਈ ਕਰਨ ਲਈ ਪੰਜਾਬ ਤੋਂ ਨਵੇਂ ਆਏ ਵਿਦਿਆਰਥੀਆਂ ਦੀਆਂ ਵਧ ਰਹੀਆਂ ਸਮੱਸਿਆਵਾਂ ਤੋਂ ਚਿੰਤਤ ਵਰਲਡ ਸਿੱਖ ਆਰਗੇਨਾਈਜੇਸ਼ਨ ਦੁਆਰਾ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਸੈਮੀਨਾਰ ਲਗਾ ਕੇ ਇਹਨਾਂ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵੱਡੀ ਪੱਧਰ ਤੇ ਮੁਹਿੰਮ ਵਿੱਢੀ ਹੈ। ਸੰਸਥਾ ਦੁਆਰਾ ਅਜਿਹਾ ਹੀ ਇੱਕ ਵਿਸ਼ੇਸ਼ ਸੈਮੀਨਾਰ ਯੂਨੀਵਰਸਿਟੀ ਆਫ ਮੈਨੀਟੋਬਾ, ਵਿੰਨੀਪੈੱਗ ਦੇ ਐਸਪਰ ਸਕੂਲ ਆਫ ਵਿਜਨੈੱਸ ਦੇ ਸੈਮੀਨਾਰ ਹਾਲ ਵਿੱਚ ਆਰਗੇਨਾਈਜ਼ੇਸ਼ਨ ਦੇ ਬਲਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਵੱਡੀ ਗਿਣਤੀ ਇਕੱਤਰ ਪੰਜਾਬੀ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਦੀ ਸਹਾਇਤਾ ਨਾਲ ਬਲਪ੍ਰੀਤ ਸਿੰਘ ਨੇ ਪਹਿਲਾਂ ਉਕਤ ਆਰਗੇਨਾਈਜੇਸ਼ਨ ਦੇ ਉਦੇਸ਼ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਨਾਲੋਂ ਕੋਹਾਂ ਦੂਰ ਨਸ਼ਿਆਂ, ਗੁੰਡਾਗਰਦੀ, ਲੜਾਈ/ਝਗੜੇ ਸਮੇਤ ਹੋਰਨਾਂ ਕੁਰੀਤੀਆਂ ਤੋਂ ਬਚ ਕੇ ਪੂਰੀ ਤਰ੍ਹਾਂ ਸੱਭਿਅਕ ਬਣ ਕੇ ਆਪਣੀ ਪੜਾਈ ਪੂਰੀ ਕਰਕੇ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁੱਝ ਕੁ ਸਮੇਂ ਤੋਂ ਟਰਾਂਟੋ ਅਤੇ ਵੈਨਕੂਵਰ ਵਰਗੇ ਵੱਡੇ ਸ਼ਹਿਰਾਂ ‘ਚ ਮੁੱਠੀ ਭਰ ਮਾੜੀ ਸੋਚ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਲੜਾਈ/ਝਗੜਿਆਂ ਵਿੱਚ ਸ਼ਮੂਲੀਅਤ ਕਾਰਨ ਸਮੁੱਚੇ ਪੰਜਾਬੀ ਵਿਦਿਆਰਥੀ ਸ਼ੱਕ ਦੀ ਨਜ਼ਰ ਨਾਲ ਦੇਖੇ ਜਾਂਦੇ ਹਨ। ਇਸ ਲਈ ਪੰਜਾਬੀਆਂ ਦਾ ਅਕਸ ਸੁਧਾਰਨ ਲਈ ਸਾਨੂੰ ਖੁਦ ਹੀ ਪਹਿਲ ਕਦਮੀਂ ਕਰਨ ਦੀ ਲੋੜ ਹੈ। ਉਨ੍ਹਾਂ ਗੁਰਸਿੱਖ ਵਿਦਿਆਰਥੀਆਂ ਨੂੰ ਕੰਮ ਤੇ ਲੱਗਣ ਸਬੰਧੀ ਆ ਰਹੀਆਂ ਔਕੜਾਂ ਸਮੇਤ ਵਿਦਿਆਰਥੀਆਂ ਦੀ ਬਣਦੀ ਰਕਮ ਨਾਂ ਦੇਣ ਵਰਗੇ ਮਾਮਲੇ ਸਾਹਮਣੇ ਆਉਣ ਤੇ ਸੰਸਥਾ ਵਲੋਂ ਕਾਨੂੰਨੀ ਲੜਾਈ ਲੜਨ ਬਾਰੇ ਦੱਸਿਆ। ਬਲਪ੍ਰੀਤ ਸਿੰਘ ਅਨੁਸਾਰ ਪੰਜ ਕਕਾਰਾਂ ਨੂੰ ਕੰਮ ਉੱਪਰ ਪਹਿਨਣ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਉਹ ਕੈਨੇਡਾ ਦੀਆਂ ਅਦਾਲਤਾਂ ਵਿੱਚ ਵੀ ਮਾਮਲੇ ਲਿਜਾ ਰਹੇ ਹਨ ਅਤੇ ਉੱਥੋਂ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਵੀ ਮਿਲ ਰਹੀ ਹੈ। ਵਿਦਿਆਰਥੀਆਂ ਨੂੰ ਇਮੀਗਰੇਸ਼ਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਿਤ ਇੰਮੀਗਰੇਸ਼ਨ ਕੰਸਲਟੈਂਟਸ ਦੁਆਰਾ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੱਭਿਆਚਾਰਕ ਸੰਸਥਾ ਬੁੱਲਾ ਆਰਟਸ ਇੰਟਰਨੈਸ਼ਨਲ ਦੇ ਦਲਜੀਤਪਾਲ ਸਿੰਘ ਬਰਾੜ ਅਤੇ ਗੁਰਮਿੰਦਰ ਸਿੰਘ ਚਹਿਲ ਵਲੋਂ ਵੀ ਵਿਦਿਆਰਥੀਆਂ ਦੇ ਕਈ ਮੁੱਦੇ ਉਠਾਏ। ਸੈਮੀਨਾਰ ਦੌਰਾਨ ਵੱਖ-ਵੱਖ ਵਿਦਿਆਰਥੀਆਂ ਦੇ ਸਵਾਲਾਂ ਦੇ ਜਬਾਵ ਵੀ ਦਿੱਤੇ ਗਏ। ਇਸ ਮੌਕੇ ਹਰਮਨ ਸਿੰਘ, ਗੁਰਜਸਪਾਲ ਸਿੰਘ ਵੀ ਹਾਜਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

Read Full Article
    ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

Read Full Article
    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article
    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article