ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)- ਵਟਸਐਪ ਸਮੇਂ ਦੇ ਨਾਲ-ਨਾਲ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਲਿਆਉਂਦੀ ਰਹਿੰਦੀ ਹੈ ਜਿਸ ਨਾਲ ਯੂਜ਼ਰਸ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਇਆ ਜਾਂਦਾ ਹੈ। ਵਟਸਐਪ ਦੀ ਮਾਲਿਕਾਨਾ ਹੱਕ ਵਾਲੀ ਫੇਸਬੁੱਕ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਵਟਸਐਪ ਰਾਹੀਂ ਗਰੁੱਪ ‘ਚ ਇਕੱਠੇ 8 ਯੂਜ਼ਰਸ ਵੀਡੀਓ ਕਾਲਿੰਗ ਕਰ ਸਕਣਗੇ। ਇਸ ਤੋਂ ਪਹਿਲਾਂ ਸਿਰਫ 4 ਲੋਕ ਹੀ ਇਕੋ ਵਾਰ ‘ਚ ਵੀਡੀਓ ਕਾਲਿੰਗ ਦਾ ਲੁਫਤ ਲੈਂਦੇ ਸਨ। ਵਟਸਐਪ ਦੀ ਨਵੀਂ ਅਪਡੇਟ ਅਜੇ ਕੁਝ ਲੋਕਾਂ ਨੂੰ ਮਿਲੀ ਹੈ ਪਰ ਹੌਲੀ-ਹੌਲੀ ਸਾਰੇ ਲੋਕਾਂ ਨੂੰ ਮਿਲ ਜਾਵੇਗੀ।