ਵਟਕਾਮ ਕਾਊਂਟੀ ਦੇ ਨੌਜਵਾਨਾਂ ਵਲੋਂ ਕਿਸਾਨਾਂ ਦੇ ਹੱਕ ’ਚ ਮੁਜ਼ਾਹਰਾ

79
ਵਟਕਾਮ ਕਾਊਂਟੀ ਦੇ ਨੌਜਵਾਨ ਬੈਲਗਹਿੰਮ ’ਚ ਕਿਸਾਨ ਵਿਰੋਧੀ ਬਿੱਲ ਰੱਦ ਕਰਾਉਣ ਲਈ ਰੋਸ ਮੁਜ਼ਾਹਰਾ ਕਰਦੇ ਸਮੇਂ।
Share

ਸਿਆਟਲ, 23 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਕੈਨੇਡਾ-ਅਮਰੀਕਾ ਬਾਰਡਰ ਤੋਂ 15 ਕਿਲੋਮੀਟਰ ਬੈਲਗਹਿੰਮ ਸ਼ਹਿਰ ’ਚ ਵਟਕਾਮ ਕਾਊਂਟੀ ਦੇ ਨੌਜਵਾਨ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਮਿਲ ਕੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਸਰਕਾਰ ਖ਼ਿਲਾਫ਼ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਲਈ ਰੋਸ ਮੁਜ਼ਾਹਰਾ ਕੀਤਾ, ਜਿੱਥੇ ਭਾਰਤ ਸਰਕਾਰ ’ਤੇ ਜ਼ੋਰ ਦੇ ਕੇ ਕਿਸਾਨਾਂ ਦੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ। ਵਟਕਾਮ ਕਾਊਂਟੀ ਦੇ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਭਾਸ਼ਨ ’ਚ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਦੱਸਿਆ। ਨੌਜਵਾਨਾਂ ਨੇ ਜ਼ੋਰ ਦੇ ਕੇ ਦੱਸਿਆ ਸਾਡੇ ਵੱਡੇ-ਵਡੇਰੇ ਮਾਂ-ਬਾਪ, ਭਰਾ ਦਿੱਲੀ ਕਿਸਾਨ ਅੰਦੋਲਨ ’ਚ ਅੱਤ ਦੀ ਠੰਢ ’ਚ ਆਪਣੇ ਹੱਕਾਂ ਲਈ ਜੱਦੋ-ਜਹਿਦ ਕਰ ਰਹੇ ਹਨ ਅਤੇ ਉਨ੍ਹਾਂ ਦੀ ਬਦੌਲਤ ਨੌਜਵਾਨ ਅਮਰੀਕਾ-ਕੈਨੇਡਾ ’ਚ ਵਿੱਦਿਆ ਪ੍ਰਾਪਤ ਕਰ ਰਹੇ ਹਨ, ਜਿਸ ਕਰਕੇ ਸਾਰੇ ਨੌਜਵਾਨ ਤੰਨ, ਮੰਨ ਤੇ ਧੰਨ ਨਾਲ ਸਮਰੱਥਨ ਕਰ ਰਹੇ ਹਨ। ਵਟਕਾਮ ਕਾਊਂਟੀ ਦੇ ਐਗਜ਼ੈਕਟਿਵ ਮੈਂਬਰ ਸਤਪਾਲ ਸਿੱਧੂ ਤੇ ਰਛਪਾਲ ਸਿੰਘ ਰਿਸ਼ੀ ਨੇ ਨੌਜਵਾਨਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।


Share