PUNJABMAILUSA.COM

ਲੱਖਾਂ ਡਾਲਰ ਆਮਦਨ, ਮਹਿੰਗੀਆਂ ਕਾਰਾਂ, ਆਪਣਾ ਆਲੀਸ਼ਾਨ ਘਰ ਦਿੱਤੇ ਵੇਚ ਤੇ ਦਹਾਕਾ ਦੇਖਣਗੇ ਦੁਨੀਆ

 Breaking News

ਲੱਖਾਂ ਡਾਲਰ ਆਮਦਨ, ਮਹਿੰਗੀਆਂ ਕਾਰਾਂ, ਆਪਣਾ ਆਲੀਸ਼ਾਨ ਘਰ ਦਿੱਤੇ ਵੇਚ ਤੇ ਦਹਾਕਾ ਦੇਖਣਗੇ ਦੁਨੀਆ

ਲੱਖਾਂ ਡਾਲਰ ਆਮਦਨ, ਮਹਿੰਗੀਆਂ ਕਾਰਾਂ, ਆਪਣਾ ਆਲੀਸ਼ਾਨ ਘਰ ਦਿੱਤੇ ਵੇਚ ਤੇ ਦਹਾਕਾ ਦੇਖਣਗੇ ਦੁਨੀਆ
November 02
16:38 2017

ਬੇਪਰਵਾਹੀ: ਸਭ ਕੁਝ ਵੇਚ-ਵੱਟ ਜ਼ਿੰਦਗੀ ਮਾਨਣ ਤੁਰਿਆ ਜੋੜਾ
-ਦੋ ਸੂਟਕੇਸ ਤੇ 10 ਸਾਲਾਂ ਦਾ ਸਫਰ

ਔਕਲੈਂਡ 2 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਇਹ ਗੱਲ ਸੱਚ ਹੈ ਕਿ ਦੁਨੀਆ ਪੈਸੇ ਮਗਰ ਦੌੜ੍ਹਦੀ ਹੈ ਅਤੇ ਪੈਸਾ ਹੈ ਵੀ ਬਹੁਤ ਕੁਝ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਪੈਸਾ ਸਭ ਕੁਝ ਨਹੀਂ। ਇਹ ਪੈਸਾ ਬੇਸ਼ਰਤੇ ਖੁਸ਼ੀਆਂ ਵੰਡਣ ਦੇ ਕਾਬਿਲ ਹੈ ਪਰ ਇਹ ਖੁਸ਼ੀ ਲੈਣ ਦੀ ਜੁਗਤ, ਜਗਤ ਦਾ ਬਾਲੀ ਹੀ ਬਖਸ਼ਦਾ ਹੈ। ਆਸਟਰੇਲੀਆ ਦਾ ਇਕ ਨਵਵਿਆਹਿਆ ਜੋੜਾ ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਮੀਡੀਆ ਵਿਚ ਛਾਇਆ ਹੋਇਆ ਹੈ। 32 ਸਾਲਾ ਆਸਟਰੇਲੀਅਨ ਰੀਅਲ ਇਸਟੇਟ ਏਜੰਟ ਕੈਸ਼ਲੀ ਕੁਚੇਰਨ ਸਲਾਨਾ ਲੱਖਾਂ ਡਾਲਰ ਕਮਾਉਂਦੀ ਸੀ, ਉਸ ਕੋਲ ਆਪ ਡਿਜ਼ਾਇਨ ਕੀਤਾ ਆਲੀਸ਼ਾਨ ਘਰ ਅਤੇ ਮਹਿੰਗੀਆਂ ਗੱਡੀਆਂ ਸਨ, ਪਰ ਜ਼ਿੰਦਗੀ ਮਾਨਣ ਦੇ ਵਿਚ ਇਹ ਸਾਰਾ ਕੁਝ ਕਸੈਲਾ ਕਰ ਦਿੰਦਾ ਸੀ। ਤੰਦਰੁਸਤੀ ਭਰਿਆ ਸਰੀਰ, ਨਵਾਂ ਵਿਆਹ, ਜੀਵਨ ਸਾਥੀ ਨਾਲ ਸੁਖਾਵੇਂ ਤੇ ਸੱਜਰੇ ਸਬੰਧ, ਸਾਲਾਂ ਤੱਕ ਜ਼ਿੰਦਗੀ ਦੀ ਲੋੜ ਮੁਤਾਬਿਕ ਪੈਸਾ ਜਦੋਂ ਇਸ 32 ਸਾਲਾ ਮਹਿਲਾ ਦੇ ਦਿਲ ਦੇ ਆਜ਼ਾਦ ਰਹਿਣ ਵਾਲੇ ਕੂਬਤਰ ਨੂੰ ਜ਼ਿੰਦਰਾ ਮਾਰਦਾ ਤਾਂ ਉਸ ਕੋਲੋਂ ਸੁੱਤਿਆ ਨਾ ਜਾਂਦਾ। ਜ਼ਿੰਦਗੀ ਮਾਨਣ ਦੀ ਜੁਗਤ ਕੀ ਆਈ ਕਿ ਇਸਨੇ ਆਪਣਾ ਘਰ-ਬਾਰ, 2 ਲੱਖ ਸਲਾਨਾ ਡਾਲਰ ਵਾਲੀ ਨੌਕਰੀ, ਮਹਿੰਗੀਆਂ ਕਾਰਾਂ ਆਦਿ ਸਭ ਵੇਚ ਦਿੱਤਾ ਅਤੇ 10 ਸਾਲਾਂ ਦੀ ਸਕੀਮ ਬਣਾ ਕੇ ਆਪਣੇ ਜੀਵਨ ਸਾਥੀ ਨਾਲ ਪੂਰੀ ਦੁਨੀਆ ਘੁੰਮਣ ਨਿਕਲ ਪਈ। ਇਨ੍ਹਾਂ ਫੈਸਲਾ ਕਰ ਲਿਆ ਕਿ ਜੀਵਨ ਜਿਉਣ ਦੇ ਲਈ ਬਹੁਤ ਸਾਰੀਆਂ ਵਸਤਾਂ ਦੀ ਲੋੜ ਨਹੀਂ ਬਹੁਤੀ ਖੁਸ਼ੀ ਅਤੇ ਜ਼ਿੰਦਗੀ ਥੋੜੇ ਦੇ ਵਿਚ ਹੀ ਲੁਕੀ ਹੁੰਦੀ ਹੈ। ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਇਸ ਮਹਿਲਾ ਨੇ ਆਪਣੇ ਆਪ ਨੂੰ ਪੁਛਿਆ ਕਿ ‘ਕੀ ਮੈਂ ਜ਼ਿੰਦਗੀ ਵਿਚ ਇਹੀ ਕੁਝ ਕਰਨਾ (ਪੈਸਾ ਕਮਾਉਣਾ) ਚਾਹੁੰਦੀ ਹਾਂ? ਅਤੇ ਜੇ ਹਾਂ ਤਾਂ ਇਹ ਮੈਨੂੰ ਖੁਸ਼ ਕਿਉਂ ਨਹੀਂ ਕਰ ਰਿਹਾ? ਅੰਤ ਜ਼ਿੰਦਗੀ ਮਾਨਣਾ ਦਾ ਇਨ੍ਹਾਂ ਨੇ ਰਾਹ ਲੱਭ ਲਿਆ ਅਤੇ ਘਰੋ ਸਿਰਫ ਦੋ ਸੂਟਕੇਸ ਚੁੱਕ ਕੇ ਇਹ ਦੁਨੀਆ ਦੇ ਰੰਗ ਵੇਖਣ ਨਿਕਲ ਚੁੱਕੇ ਹਨ। ਕਿਸੇ ਘਰ ਦੇ ਬਿਲ ਦਾ ਫਿਕਰ ਨਹੀਂ, ਕਾਰਾਂ ਦਾ ਫਿਕਰ ਨਹੀਂ ਅਤੇ ਹੋਰ ਕਿਸੇ ਕਿਸਮ ਦੀ ਗਰੋਸਰੀ ਦੀ ਜਰੂਰਤ ਨਹੀਂ। 10 ਸਾਲਾਂ ਦਾ ਉਨ੍ਹਾਂ ਨੇ ਪੂਰਾ ਨਕਸ਼ਾ ਤਿਆਰ ਕਰ ਲਿਆ ਹੈ। ਕੈਨੇਡਾ, ਯੂ.ਕੇ. ਵੀਅਤਨਾਮ ਅਤੇ ਹੋਰ ਦੇਸ਼ਾਂ ਦੀ ਸੂਚੀ ਉਨ੍ਹਾਂ ਬਣਾ ਰੱਖੀ ਹੈ। ਘਰ ਦਾ ਸਾਰਾ ਸਮਾਨ ਵੀ ਉਸਨੇ ਵੇਚ ਦਿੱਤਾ ਅਤੇ ਆਖਿਆ ਕਿ ਘਰ ਵਿਚ ਐਨਾ ਸਮਾਨ ਖਰੀਦ ਰੱਖਿਆ ਸੀ ਕਿ ਜਿਹੜਾ ਕਦੀ ਨਹੀਂ ਵਰਤਿਆ ਸੀ। ਇਸ ਮਹਿਲਾ ਨੇ ਸਾਰੇ ਦੋਸਤਾਂ ਤੋਂ ਖਹਿੜਾ ਛੁਡਾ ਲਿਆ ਅਤੇ ਆਪਣੇ-ਆਪ ਨੂੰ ਦੋਸਤ ਬਣਾ ਕੇ ਖੁਸ਼ੀ ਸਾਂਝੀ ਕਰਨ ਲੱਗੀ। ਸੱਚਮੁੱਚ ਦੁਨੀਆ ਦੇ ਵਿਚ ਬਹੁਤ ਘੱਟ ਲੋਕ ਅਜਿਹੇ ਹੋਣਗੇ ਜਿਹੜੇ ਪੈਸੇ ਮਗਰ ਜਾਂਦੇ ਗੋਲਧਾਰਾ ਟ੍ਰੈਕ ਤੋਂ ਇਕ ਦਿਨ ਬਾਹਰ ਆ ਕੇ ਕਿਸੇ ਚਬੂਤਰੇ ਬੈਠ ਦੁਨੀਆ ਦੇ ਖੇਡ ਤਮਾਸ਼ੇ ਖੁਦ ਵੇਖਣ ਲੱਗ ਜਾਂਦੇ ਹੋਣਗੇ। ਸਲਾਮ! ਹੈ ਇਹੋ ਜਿਹੇ ਜੋੜੇ ਨੂੰ ਜਿਨ੍ਹਾਂ ਨੇ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਦੀ ਕੋਸ਼ਿਸ਼ ਕੀਤੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article