ਲੰਡਨ ਹਮਲੇ; ਲੰਡਨ ਯਾਤਰਾ ਲਈ ਯੂ.ਏ.ਈ. ਨੇ ਯਾਤਰੀਆਂ ਨੂੰ ਕੀਤਾ ਸਾਵਧਾਨ

June 05
09:01
2017
ਦੁਬਈ, 5 ਜੂਨ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੇ ਲੰਡਨ ਬ੍ਰਿਜ ਹਮਲੇ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਬ੍ਰਿਟੇਨ ਦੀ ਯਾਤਰਾ ਕਰਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਇਕ ਨਿਊਜ਼ ਏਜੰਸੀ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਹਿਮਦ-ਅਲ-ਹਮ-ਅਲ-ਥਾਹੇਰ ਦੇ ਹਵਾਲੇ ਨਾਲ ਦੱਸਿਆ ਕਿ ਇਹ ਚੇਤਾਵਨੀ ਹਮਲੇ ਤੋਂ ਬਾਅਦ ਮੰਤਰਾਲੇ ਦੀ ਰਿਪੋਰਟ ਦੇ ਆਧਾਰ ‘ਤੇ ਜਾਰੀ ਕੀਤੀ ਗਈ ਹੈ।
ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਕ ਥਾਂ ਤੋਂ ਦੂਜੀ ਥਾਂ ‘ਤੇ ਜਾਂਦੇ ਸਮੇਂ ਉਹ ਸਾਵਧਾਨੀ ਵਰਤਣ ਅਤੇ ਇਸ ਦੌਰਾਨ ਜਨਤਕ ਥਾਵਾਂ ‘ਤੇ ਜਾਣ ਤੋਂ ਬਚਣ। ਸ਼ਨੀਵਾਰ (3 ਜੂਨ) ਨੂੰ ਬ੍ਰਿਟੇਨ ‘ਚ ਹੋਏ ਹਮਲੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਬ੍ਰਿਟੇਨ ‘ਚ ਪਿਛਲੇ 3 ਮਹੀਨ ਦਰਮਿਆਨ ਇਹ ਤੀਜਾ ਹਮਲਾ ਹੈ।