ਲੰਡਨ ਪੁਲਸ ਨੇ ਰੋਸ ਮੁਜ਼ਾਹਰੇ ਵੇਲੇ ਆਪਣੇ ਵਤੀਰੇ ਦੀ ਸਿੱਖਾਂ ਕੋਲੋਂ ਮੁਆਫੀ ਮੰਗੀ

ਲੰਡਨ, 1 ਨਵੰਬਰ (ਪੰਜਾਬ ਮੇਲ)- ਸਿੱਖ ਲਾਈਵ ਮੈਟਰ (ਸਿੱਖਾਂ ਦੀ ਜ਼ਿੰਦਗੀ ਦਾ ਮਸਲਾ) ਪ੍ਰੋਗਰਾਮ ਅਧੀਨ 22 ਅਕਤੂਬਰ ਨੂੰ ਭਾਰਤੀ ਦੂਤਾਵਾਸ ਸਾਹਮਣੇ ਪ੍ਰਦਰਸ਼ਨ ਕਰਦੇ ਸਿੱਖਾਂ ਨਾਲ ਲੰਡਨ ਪੁਲਸ ਵੱਲੋਂ ਕੀਤੇ ਵਤੀਰੇ ਦੀ ਲੰਡਨ ਪੁਲਸ ਨੇ ਮੁਆਫੀ ਮੰਗੀ ਹੈ।
ਸਿੱਖ ਫੈਡਰੇਸ਼ਨ ਯੂ ਕੇ, ਸਿੱਖ ਕੌਂਸਲ ਯੂ ਕੇ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਦੀ ਅਗਵਾਈ ਵਿੱਚ ਨਿਊ ਸਕਾਟਲੈਂਡ ਯਾਰਡ ਦੇ ਪੁਲਸ ਕਮਿਸ਼ਨਰ ਮੈਕ ਚਿਸ਼ਤੀ, ਸਿਲਵਰ ਕਮਾਂਡਰ ਚੀਫ ਸੁਪਰਡੈਂਟ ਕੋਲਿਨ ਮੌਰਗਨ ਨਾਲ ਮੁਲਾਕਾਤ ਹੋਈ, ਜਿਸ ਵਿੱਚ 22 ਅਕਤੂਬਰ ਦੇ ਘਟਨਾਕ੍ਰਮ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਯੂ ਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਨੌਜਵਾਨ, ਬਜ਼ੁਰਗ ਸਿੱਖਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਪਿੱਛੋਂ ਪੁਲਸ ਕਮਾਂਡਰ ਮੈਕ ਚਿਸ਼ਤੀ ਵੱਲੋਂ ਜਾਰੀ ਕੀਤੇ ਪ੍ਰੈਸ ਬਿਅਨ ਵਿੱਚ ਕਿਹਾ ਗਿਆ ਕਿ ਸਿੱਖਾਂ ਨਾਲ ਬੀਤੇ ਬਹੁਤ ਵਰ੍ਹਿਆਂ ਤੋਂ ਚੰਗੇ ਸਬੰਧ ਹਨ। ਉਨ੍ਹਾਂ ਮੰਨਿਆ ਕਿ ਘਟਨਾ ਦੌਰਾਨ ਇੱਕ ਪੁਲਸ ਅਧਿਕਾਰੀ ਨੇ ਮੁਜ਼ਾਹਰਾਕਾਰੀ ਤੋਂ ਨਿਸ਼ਾਨ ਸਾਹਿਬ ਖੋਹਿਆ ਅਤੇ ਹੇਠਾਂ ਸੁੱਟ ਦਿੱਤਾ, ਜਿਸ ਲਈ ਮੈਂ ਸਿੱਖ ਭਾਈਚਾਰੇ ਪਾਸੋਂ ਖਿਮਾ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਦੋ ਸਿੱਖਾਂ ਦੀ ਗ੍ਰਿਫਤਾਰੀ ਮੌਕੇ ਦੋ ਜਣਿਆਂ ਦੀ ਕਿਰਪਾਨ ਉਤਾਰੀ ਗਈ, ਜੋ ਸੀਨੀਅਰ ਅਧਿਕਾਰੀ ਦੀ ਹਦਾਇਤ ਦੇ ਉਲਟ ਸੀ, ਜਿਸ ਸਬੰਧੀ ਸੀਨੀਅਰ ਪੁਲਸ ਅਧਿਕਾਰੀ ਤੁਰੰਤ ਮੁਜ਼ਾਹਰੇ ਦੌਰਾਨ ਮੁਆਫੀ ਮੰਗੀ।
There are no comments at the moment, do you want to add one?
Write a comment