PUNJABMAILUSA.COM

ਲੰਡਨ ਦੇ ਮੇਅਰ ਸ੍ਰੀ ਸਾਦਿਕ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

 Breaking News

ਲੰਡਨ ਦੇ ਮੇਅਰ ਸ੍ਰੀ ਸਾਦਿਕ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਲੰਡਨ ਦੇ ਮੇਅਰ ਸ੍ਰੀ ਸਾਦਿਕ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
December 06
19:45 2017

ਸੂਚਨਾ ਕੇਂਦਰ ਵਿਖੇ ਐਡਵੋਕੇਟ ਸਿਆਲਕਾ ਅਤੇ ਡਾ. ਰੂਪ ਸਿੰਘ ਨੇ ਕੀਤਾ ਸਨਮਾਨਿਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਾਨਸਿਕ ਸਕੂਨ ਪ੍ਰਾਪਤ ਹੋਇਐ -ਸ੍ਰੀ ਸਾਦਿਕ ਖਾਨ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਮੇਲ)- ਮਾਨਵਤਾ ਲਈ ਧਾਰਮਿਕ ਸ਼ਰਧਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੰਡਨ ਦੇ ਮੇਅਰ ਸ੍ਰੀ ਸਾਦਿਕ ਖਾਨ ਨੇ ਨਤਮਸਤਕ ਹੋ ਕੇ ਸ਼ਰਧਾ ਭਾਵ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਜੀ-ਆਇਆਂ ਆਖਿਆ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਪ੍ਰਸ਼ਾਦਾ ਛਕਿਆ ਅਤੇ ਕੁਝ ਸਮਾਂ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਇਸ ਦੌਰਾਨ ਉਹ ਤਿਆਰ ਹੁੰਦਾ ਲੰਗਰ ਵੀ ਦੇਖਣ ਗਏ। ਪਰਕਰਮਾਂ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਮੇਅਰ ਸ੍ਰੀ ਸਾਦਿਕ ਖਾਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਥੇ ਸਥਿਤ ਹੋਰ ਅਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਡਿਓਢੀ ’ਤੇ ਜੂਨ 1984 ਦੌਰਾਨ ਫ਼ੌਜੀ ਹਮਲੇ ਸਮੇਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ ਅਤੇ ਇਸ ਦੁਖਾਂਤ ਦੇ ਸੱਚ ਬਾਰੇ ਦੱਸਿਆ।
ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਸ੍ਰੀ ਸਾਦਿਕ ਖਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਮਹਾਨ ਧਾਰਮਿਕ ਅਸਥਾਨ ਹੈ ਅਤੇ ਇਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਪ੍ਰਾਪਤ ਹੋਇਆ ਹੈ। ਉਨ੍ਹਾਂ ਇੰਗਲੈਂਡ ਦੀ ਤਰੱਕੀ ਵਿਚ ਸਿੱਖਾਂ ਦੇ ਯੋਗਦਾਨ ਦੀ ਸਰਾਹਨਾ ਵੀ ਕੀਤੀ।
ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਸਾਦਿਕ ਖਾਨ ਨੂੰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਲੋਈ, ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਅੰਤ੍ਰਿੰਗ ਮੈਂਬਰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਹਰਪ੍ਰੀਤ ਸਿੰਘ, ਸ. ਅੰਮ੍ਰਿਤਪਾਲ ਸਿੰਘ, ਸ. ਸੁਖਬੀਰ ਸਿੰਘ ਐਡੀਸ਼ਨਲ ਮੈਨੇਜਰ ਆਦਿ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

Read Full Article
    ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

Read Full Article
    ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

Read Full Article
    ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

Read Full Article
    ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

Read Full Article
    ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

Read Full Article
    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

Read Full Article
    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

Read Full Article
    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

Read Full Article
    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

Read Full Article
    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

Read Full Article
    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

Read Full Article
    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

Read Full Article
    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

Read Full Article
    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

Read Full Article