ਲੰਡਨ ’ਚ ਹਮਲਾਵਰ ਲੁੱਟ-ਖੋਹ ਲਈ ਰਾਹਗੀਰਾਂ ’ਤੇ ਕਰ ਰਹੇ ਐਸਿਡ ਹਮਲੇ

ਲੰਡਨ, 3 ਦਸੰਬਰ (ਪੰਜਾਬ ਮੇਲ)- ਬਰਤਾਨੀਆ ਦੇ ਸ਼ਹਿਰ ਲੰਡਨ ਵਿੱਚ ਲੋਕ ਸੜਕਾਂ ’ਤੇ ਚੱਲਣ ਤੋਂ ਡਰਨ ਲੱਗੇ ਹੈ। ਇਸ ਦਾ ਕਾਰਨ ਟ੍ਰੈਫਿਕ ਜਾਂ ਜੜਕ ਹਾਦਸੇ ਨਹੀਂ, ਸਗੋਂ ਐਸਿਡ ਹਮਲੇ ਹਨ। ਹਮਲਾਵਰ ਲੁੱਟ-ਖੋਹ ਲਈ ਰਾਹਗੀਰਾਂ ’ਤੇ ਐਸਿਡ ਹਮਲੇ ਕਰ ਰਹੇ ਹਨ। ਪੂਰਬੀ ਲੰਡਨ ਨਿਵਾਸੀ ਡਿਲੀਵਰੀ ਰਾਈਡਰ ਜਬੇਦ ਹੁਸੈਨ ਨੇ ਦੱਸਿਆ ਕਿ ਉਹ ਇੱਕ ਰਾਤ ਟ੍ਰੈਫਿਕ ਲਾਈਟ ’ਤੇ ਖੜਾ ਸੀ ਕਿ ਦੋ ਹਮਲਾਵਰਾਂ ਨੇ ਉਸ ਦੇ ਚੇਹਰੇ ’ਤੇ ਐਸਿਡ ਛਿੜਕਿਆ ਅਤੇ ਉਸ ਦੀ ਮੋਪਡ ਖੋਹ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਦੇ ਐਸਿਡ ਹਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ ਅਤੇ ਪੁਲਿਸ ਇਨ੍ਹਾਂ ’ਤੇ ਰੋਕ ਲਗਾਉਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਐਸਿਡ ਹਮਲਿਆਂ ਵਿੱਚ ਦਹਿਸ਼ਤਜਦਾ ਲੰਡਨ ਵਾਸੀ ਸੜਕਾਂ ’ਤੇ ਜਾਣ ਤੋਂ ਡਰਨ ਲੱਗੇ ਹੈ ਅਤੇ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਲੰਡਨ ਵਿੱਚ ਪਿਛਲੇ ਸਾਲ ਵਿੱਚ 454 ਐਸਿਡ ਹਮਲਿਆਂ ਦਾ ਅੰਕੜਾ ਸਾਹਮਣੇ ਆਇਆ ਹੈ, ਜਦਕਿ 2015 ਵਿੱਚ ਹਮਲਿਆਂ ਦੀ ਗਿਣਤੀ 261 ਅਤੇ 2014 ਵਿੱਚ 166 ਸੀ।
ਹੁਣ ਇਸ ਮਾਮਲੇ ਵਿੱਚ ਬ੍ਰਿਟਿਸ਼ ਸਰਕਾਰ ਨੇ ਦਖ਼ਲ ਦਿੰਦੇ ਹੋਏ ਲੰਡਨ ਪੁਲਿਸ ਦਸਤਿਆਂ ਨੂੰ ਇਸ ਅਪਰਾਧ ਨਾਲ ਨਜਿੱਠਣ ਲਈ ਲੋਕਾਂ ਤੋਂ ਮਦਦ ਮੰਗਣ ਲਈ ਕਿਹਾ ਹੈ। ਲੰਡਨ ਸਥਿਤ ਐਸਿਡ ਸਰਵਾਈਵਰਸ ਟਰੱਸਟ ਇੰਟਰਨੈਸ਼ਨਲ ਦੇ ਮੁੱਖੀ ਜੈਫ ਸ਼ਾਹ ਨੇ ਐਸਿਡ ਖਰੀਦਣ ਵਾਲੇ ਲੋਕਾਂ ਨੂੰ ਰੋਕਣ ਲਈ ਨਿਯਮਾਂ ਦੀ ਘਾਟ ਨੂੰ ਦੋਸ਼ੀ ਠਹਿਰਾਇਆ ਹੈ।