PUNJABMAILUSA.COM

ਲੰਡਨ ‘ਚ ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ ਹੋਵੇਗਾ ਨਿਲਾਮ

ਲੰਡਨ ‘ਚ ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ ਹੋਵੇਗਾ ਨਿਲਾਮ

ਲੰਡਨ ‘ਚ ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ ਹੋਵੇਗਾ ਨਿਲਾਮ
October 12
11:08 2018

ਲੰਡਨ, 12 ਅਕਤੂਬਰ (ਪੰਜਾਬ ਮੇਲ)- ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਬਣਾਏ ਗਏ ਸੋਨੇ ਦੀ ਕਢਾਈ ਤੇ ਮਖਮਲੀ ਚਮੜੇ ਵਾਲੇ ਤਰਕਸ਼ ਦੀ ਨਿਲਾਮੀ ਲੰਡਨ ’ਚ ਇਸ ਮਹੀਨੇ ਦੇ ਅਖੀਰ ’ਚ ਹੋਵੇਗੀ। ਇਹ ਖਾਸ ਤਰਕਸ਼ ਜੰਗ ’ਚ ਵਰਤਣ ਦੀ ਬਜਾਏ ਸ਼ਾਨੋ- ਸ਼ੌਕਤ ਵਾਸਤੇ ਉਚੇਚੇ ਸਮਾਗਮਾਂ ਲਈ ਬਣਾਇਆ ਗਿਆ ਸੀ। ਨਿਲਾਮੀ ਦੌਰਾਨ ਇਸ ਤਰਕਸ਼ ਦੀ ਬੋਲੀ 80 ਹਜ਼ਾਰ ਪੌਂਡ ਤੋਂ ਲੈ ਕੇ ਇੱਕ ਲੱਖ 20 ਹਜ਼ਾਰ ਪੌਂਡ ਦਰਮਿਆਨ ਲੱਗਣ ਦਾ ਅੰਦਾਜ਼ਾ ਹੈ। ਬੋਨਹਾਮਸ ਇਸਲਾਮਿਕ ਤੇ ਇੰਡੀਅਨ ਆਰਟ ਸੇਲ ਵੱਲੋਂ 23 ਅਕਤੂਬਰ ਨੂੰ ਇਸ ਤਰਕਸ਼ ਦੀ ਨਿਲਾਮੀ ਕੀਤੀ ਜਾਵੇਗੀ। ਇਸ ਦੌਰਾਨ ਮਹਾਰਾਣੀ ਜਿੰਦਾਂ ਵੱਲੋਂ ਪਹਿਨੇ ਗਏ ਸੁੱਚੇ ਮੋਤੀਆਂ ਦੇ ਹਾਰ ਦੀ ਬੋਲੀ ਵੀ ਲੱਗੇਗੀ। ਭਾਰਤੀ ਤੇ ਇਸਲਾਮਿਕ ਕਲਾ ਦੇ ਬੋਨਹਾਮਸ ਮੁਖੀ ਓਲੀਵਰ ਵ੍ਹਾਈਟ ਨੇ ਕਿਹਾ ਕਿ ਤਰਕਸ਼ ਲਾਹੌਰ ਦੇ ਪੁਰਾਤਨ ਖ਼ਜ਼ਾਨੇ ਦਾ ਅਦਭੁੱਤ ਹਿੱਸਾ ਹੈ ਤੇ ਜਾਣਕਾਰੀ ਮੁਤਾਬਕ ਇਹ 1838 ’ਚ ਬਣਾਇਆ ਗਿਆ ਸੀ। ਉਸ ਨੇ ਕਿਹਾ ਕਿ ਇਹ ਤਰਕਸ਼ ਖਾਸ ਸਮਾਗਮਾਂ ਦੌਰਾਨ ਹੀ ਪਹਿਨਿਆ ਜਾਂਦਾ ਹੋਵੇਗਾ ਜਿਸ ਕਾਰਨ ਇਸ ਦੀ ਹਾਲਤ ਬਹੁਤ ਵਧੀਆ ਹੈ। ਬੋਨਹਾਮਸ ਇਤਿਹਾਸਕਾਰਾਂ ਮੁਤਾਬਕ ਤੀਰਅੰਦਾਜ਼ੀ ਨੇ ਸਿੱਖ ਇਤਿਹਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤੀਰ ਕਮਾਨਾਂ ਮਗਰੋਂ ਭਾਵੇਂ ਵੱਧ ਆਧੁਨਿਕ ਹਥਿਆਰ ਆ ਗਏ ਸਨ ਪਰ ਰਸਮੀ ਤੌਰ ’ਤੇ ਤੀਰ ਕਮਾਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ। ਨਿਲਾਮ ਘਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਡੇ ਪੁੱਤਰ ਤੇ ਜਾਨਸ਼ੀਨ ਖੜਕ ਸਿੰਘ ਦੇ ਵਿਆਹ ਮੌਕੇ 1838 ’ਚ ਇਸ ਤਰਕਸ਼ ਨੂੰ ਪਹਿਨਿਆ ਸੀ। ਉਸੇ ਸਾਲ ਫਰਾਂਸੀਸੀ ਕਲਾਕਾਰ ਅਲਫਰੇਡ ਡੀ ਡਰੀਓਕਸ ਨੇ ਇਸ ਦੀ ਪੇਂਟਿੰਗ ਬਣਾਈ ਜੋ ਹੁਣ ਪੈਰਿਸ ਦੇ ਅਜਾਇਬਘਰ ਦਾ ਸ਼ਿੰਗਾਰ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ’ਚ ਹੋ ਗਿਆ ਸੀ ਜਿਸ ਮਗਰੋਂ ਈਸਟ ਇੰਡੀਆ ਕੰਪਨੀ ਨੇ ਸੂਬੇ ’ਤੇ ਕਬਜ਼ਾ ਕਰ ਲਿਆ ਸੀ। ਇਤਿਹਾਸਕ ਹਵਾਲਿਆਂ ਮੁਤਾਬਕ ਤਰਕਸ਼ ਨੂੰ ਭਾਰਤ ਦੇ ਗਵਰਨਰ ਜਨਰਲ ਨੂੰ 1847-54 ਦੌਰਾਨ ਸੌਂਪਿਆ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ਸਰਕਾਰ ਦਾ ਲਗਾਤਾਰ ਵਧ ਰਿਹਾ ਹੈ ਵਿੱਤੀ ਸੰਕਟ

ਪੰਜਾਬ ਸਰਕਾਰ ਦਾ ਲਗਾਤਾਰ ਵਧ ਰਿਹਾ ਹੈ ਵਿੱਤੀ ਸੰਕਟ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਬਰਥ ਟੂਰਿਜ਼ਮ ਨੂੰ ਰੋਕਣ ਲਈ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ

ਟਰੰਪ ਪ੍ਰਸ਼ਾਸਨ ਵੱਲੋਂ ਬਰਥ ਟੂਰਿਜ਼ਮ ਨੂੰ ਰੋਕਣ ਲਈ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ

Read Full Article
    ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮਨਾਇਆ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮਨਾਇਆ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਆਯੋਜਿਤ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਆਯੋਜਿਤ

Read Full Article
    ਨਸਲੀ ਨਫਰਤ ਦਾ ਨਿਸ਼ਾਨਾ ਬਣਿਆ ਗੁਰਦੁਆਰਾ ਸਾਹਿਬ ਦੋ ਹਫਤੇ ਮਗਰੋਂ ਮੁੜ ਸੰਗਤ ਲਈ ਖੁੱਲ੍ਹਿਆ

ਨਸਲੀ ਨਫਰਤ ਦਾ ਨਿਸ਼ਾਨਾ ਬਣਿਆ ਗੁਰਦੁਆਰਾ ਸਾਹਿਬ ਦੋ ਹਫਤੇ ਮਗਰੋਂ ਮੁੜ ਸੰਗਤ ਲਈ ਖੁੱਲ੍ਹਿਆ

Read Full Article
    ਟਰੰਪ ਖਿਲਾਫ ਮਹਾਦੋਸ਼ ਮੁਕੱਦਮੇ ਦੌਰਾਨ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

ਟਰੰਪ ਖਿਲਾਫ ਮਹਾਦੋਸ਼ ਮੁਕੱਦਮੇ ਦੌਰਾਨ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

Read Full Article
    ਸੀ.ਏ.ਏ. ਵਿਰੁੱਧ ਅਮਰੀਕਾ ਦੇ 30 ਸ਼ਹਿਰਾਂ ‘ਚ ਰੋਸ ਮੁਜ਼ਾਹਰੇ

ਸੀ.ਏ.ਏ. ਵਿਰੁੱਧ ਅਮਰੀਕਾ ਦੇ 30 ਸ਼ਹਿਰਾਂ ‘ਚ ਰੋਸ ਮੁਜ਼ਾਹਰੇ

Read Full Article
    ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

Read Full Article
    EGPD INVESTIGATES AN APPARENT MURDER-SUICIDE

EGPD INVESTIGATES AN APPARENT MURDER-SUICIDE

Read Full Article
    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article