PUNJABMAILUSA.COM

ਲੰਡਨ ਅਗਨੀਕਾਂਡ ‘ਚ ਮੁਸਲਮਾਨਾਂ ਦੀ ਨਾਇਕ ਵਜੋਂ ਹੋਈ ਪ੍ਰਸ਼ੰਸਾ; ਸੁੱਤੇ ਗੁਆਂਢੀਆਂ ਦੀ ਬਚਾਈ ਸੀ ਜਾਨ

ਲੰਡਨ ਅਗਨੀਕਾਂਡ ‘ਚ ਮੁਸਲਮਾਨਾਂ ਦੀ ਨਾਇਕ ਵਜੋਂ ਹੋਈ ਪ੍ਰਸ਼ੰਸਾ; ਸੁੱਤੇ ਗੁਆਂਢੀਆਂ ਦੀ ਬਚਾਈ ਸੀ ਜਾਨ

ਲੰਡਨ ਅਗਨੀਕਾਂਡ ‘ਚ ਮੁਸਲਮਾਨਾਂ ਦੀ ਨਾਇਕ ਵਜੋਂ ਹੋਈ ਪ੍ਰਸ਼ੰਸਾ; ਸੁੱਤੇ ਗੁਆਂਢੀਆਂ ਦੀ ਬਚਾਈ ਸੀ ਜਾਨ
June 16
10:40 2017

ਲੰਡਨ, 16 ਜੂਨ (ਪੰਜਾਬ ਮੇਲ)– ਲੰਡਨ ਦੇ 24 ਮੰਜ਼ਿਲਾ ਰਿਹਾਇਸ਼ੀ ਟਾਵਰ ਨੂੰ ਬੀਤੇ ਦਿਨੀਂ ਲੱਗੀ ਅੱਗ ਦੌਰਾਨ ਸੁੱਤੇ ਪਏ ਗੁਆਂਢੀਆਂ ਦੀ ਜਾਨ ਬਚਾਉਣ ਵਾਲੇ ਮੁਸਲਮਾਨਾਂ ਦੀ ਨਾਇਕ ਵਜੋਂ ਤਾਰੀਫ਼ ਹੋ ਰਹੀ ਹੈ। ਰਮਜ਼ਾਨ ਮੌਕੇ ਰੋਜ਼ੇ ਰੱਖਣ ਸਦਕਾ ਮੁਸਲਿਮ ਭਾਈਚਾਰੇ ਦੇ ਲੋਕ ਸੇਹਰੀ (ਸੂਰਜ ਨਿਕਲਣ ਤੋਂ ਪਹਿਲਾਂ ਲਿਆ ਜਾਣ ਵਾਲਾ ਭੋਜਨ) ਲਈ ਤੜਕੇ ਉੱਠਦੇ ਹਨ। ਟਾਵਰ ਨੂੰ ਅੱਗ ਲੱਗਣ ਮੌਕੇ ਵੀ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਜਾਗ ਰਹੇ ਸਨ। ਉਨ੍ਹਾਂ ਵੱਲੋਂ ਪਾਏ ਰੌਲੇ ਰੱਪੇ ਕਾਰਨ ਹੀ ਵੱਡੀ ਗਿਣਤੀ ਲੋਕ ਸਮਾਂ ਰਹਿੰਦਿਆਂ ਇਮਾਰਤ ’ਚੋਂ ਬਾਹਰ ਨਿਕਲ ਗਏ ਤੇ ਉਨ੍ਹਾਂ ਦੀ ਜਾਨ ਬਚ ਗਈ।
ਦਿ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਰਿਹਾਇਸ਼ੀ ਟਾਵਰ ਨੂੰ ਅੱਗ ਲੱਗਣ ਮੌਕੇ ਧੂੰਏਂ ਦੀ ਮੁਸ਼ਕ ਆਉਂਦਿਆਂ ਹੀ ਰੋਜ਼ੇ ਰੱਖਣ ਵਾਲੇ ਮੁਸਲਮਾਨ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ। ਹੇਠਾਂ ਭੱਜਦਿਆਂ ਉਹ ਰਾਹ ਵਿੱਚ ਆਉਂਦੇ ਦਰਵਾਜ਼ੇ ਨੂੰ ਖੜਕਾਉਂਦਿਆਂ ਹਰ ਕਿਸੇ ਨੂੰ ਉਠਾ ਕੇ ਖ਼ਬਰਦਾਰ ਕਰਦੇ ਗਏ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਮੁਸਲਮਾਨਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਫਲੈਟਾਂ ’ਚੋਂ ਬਾਹਰ ਕੱਢ ਕੇ ‘ਜ਼ਿੰਦਗੀ ਬਚਾਉਣ’ ਦਾ ਕੰਮ ਕੀਤਾ ਹਾਲਾਂਕਿ ਇਸ ਮੌਕੇ ਫਲੈਟਾਂ ਵਿੱਚ ਲੱਗੇ ਫਾਇਰ ਅਲਾਰਮ ਤੇ ਸਪਰਿੰਕਲਰਜ਼ ਨਹੀਂ ਚੱਲੇ। ਗਰੈੱਨਫੈੱਲ ਟਾਵਰ ਦੀ ਅੱਠਵੀਂ ਮੰਜ਼ਿਲ ’ਤੇ ਰਹਿੰਦੇ ਖ਼ਾਲਿਦ ਸੁਲੇਮਾਨ ਅਹਿਮਦ ਨੇ ਕਿਹਾ,‘ਜਦੋਂ ਅੱਗ ਲੱਗੀ ਉਦੋਂ ਨਾ ਤਾਂ ਅਲਾਰਮ ਵੱਜਿਆ ਤੇ ਨਾ ਹੀ ਕੋਈ ਚੇਤਾਵਨੀ ਮਿਲੀ। ਮੈਂ ਉਦੋਂ ਪਲੇਅਸਟੇਸ਼ਨ ’ਤੇ ਖੇਡਦਿਆਂ ਸੇਹਰੀ ਖਾਣ ਦੀ ਉਡੀਕ ਵਿੱਚ ਸੀ। ਇਸ ਦੌਰਾਨ ਮੈਨੂੰ ਧੂੰਏਂ ਦਾ ਮੁਸ਼ਕ ਆਇਆ। ਮੈਂ ਆਪਣੀ ਖਿੜਕੀ ’ਚੋਂ ਬਾਹਰ ਤੱਕਿਆ ਤਾਂ ਹੇਠਲੀ ਮੰਜ਼ਿਲ ਤੋਂ ਧੂੰਆਂ ਨਿਕਲ ਰਿਹਾ ਸੀ। ਮੈਂ ਆਪਣੀ ਆਂਟੀ ਨੂੰ ਉਠਾਇਆ ਤੇ ਗੁਆਂਢੀਆਂ ਦੇ ਬੂਹੇ ਖੜਕਾਉਣੇ ਸ਼ੁਰੂ ਕਰ ਦਿੱਤੇ।’ ਟਾਵਰ ਵਿੱਚ ਹੀ ਰਹਿੰਦੀ ਰਸ਼ੀਦਾ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਰੋਜ਼ੇ ਰੱਖਣ ਵਾਲੇ ਵੱਡੀ ਗਿਣਤੀ ਮੁਸਲਮਾਨਾਂ ਦੇ ਜਾਗਦੇ ਹੋਣ ਕਰਕੇ ਕਈ ਜਾਨਾਂ ਬੱਚ ਗਈਆਂ।
ਇਸ ਦੌਰਾਨ ਖ਼ਬਰ ਏਜੰਸੀ ਪੀਟੀਆਈ ਅਨੁਸਾਰ ਇਸ ਅਗਨੀਕਾਂਡ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹਾਲਾਂਕਿ ਵੱਡੀ ਗਿਣਤੀ ਲੋਕ ਅਜੇ ਵੀ ਲਾਪਤਾ ਹਨ, ਪਰ ਪੁਲੀਸ ਮੁਤਾਬਕ ਅਗਨੀਕਾਂਡ ਦਾ ਸ਼ਿਕਾਰ ਲੋਕਾਂ ਦੇ ਜਿਉਂਦੇ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਲੰਡਨ ਵਿੱਚ ਅੱਗ ਬੁਝਾਊ ਅਮਲਾ ਸਾਰੀ ਰਾਤ ਕੰਮ ’ਚ ਲੱਗਾ ਰਿਹਾ। ਅੱਗ ਲੱਗਣ ਮੌਕੇ ਟਾਵਰ ਵਿੱਚ ਬਣੇ 120 ਫਲੈਟਾਂ ’ਚ ਛੇ ਸੌ ਦੇ ਕਰੀਬ ਲੋਕ ਮੌਜੂਦ ਸਨ। ਸਕਾਟਲੈਂਡ ਯਾਰਡ ਨੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ।ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਅਗਨੀਕਾਂਡ ਦੀ ਜਨਤਕ ਜਾਂਚ ਦੇ ਹੁਕਮ ਦਿੱਤੇ ਹਨ। ਮੇਅ ਨੇ ਕਿਹਾ ਕਿ ਉਨ੍ਹਾਂ ਪੱਛਮੀ ਲੰਡਨ ਵਿੱਚ ਗਰੈੱਨਫੈੱਲ ਟਾਵਰ ਦਾ ਦੌਰਾ ਕੀਤਾ ਹੈ ਅਤੇ ਕੁਝ ਸਵਾਲ ਹਨ ਜਿਨ੍ਹਾਂ ਦੇ ਇਸ ਜਾਂਚ ਵਿੱਚ ਜਵਾਬ ਤਲਾਸ਼ੇ ਜਾਣਗੇ। ਮੇਅ 24 ਮੰਜ਼ਿਲਾਂ ਟਾਵਰ ’ਚ ਅੱਗ ਤੇਜ਼ੀ ਨਾਲ ਫ਼ੈਲਣ ਬਾਬਤ ਪੁੱਛੇ ਸਵਾਲ ਨੂੰ ਲੈ ਕੇ ਦਬਾਅ ’ਚ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article