PUNJABMAILUSA.COM

ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗਾ ਭਾਰਤ

ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗਾ ਭਾਰਤ

ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗਾ ਭਾਰਤ
September 23
21:18 2017

ਇੰਦੌਰ, 23 ਸਤੰਬਰ (ਪੰਜਾਬ ਮੇਲ)- ਤੇਜ਼ ਤੇ ਸਪਿੰਨ ਗੇਂਦਬਾਜ਼ੀ ਦੇ ਦਮ ’ਤੇ ਲੜੀ ਦੇ ਪਹਿਲੇ ਦੋ ਮੈਚ ਜਿੱਤ ਚੁੱਕੀ ਭਾਰਤੀ ਟੀਮ ਭਲਕੇ ਇੱਥੋਂ ਦੇ ਹੋਲਕਰ ਸਟੇਡੀਅਮ ’ਚ ਆਸਟਰੇਲੀਆ ਖ਼ਿਲਾਫ਼ ਖੇਡੇ ਜਾਣ ਵਾਲੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਲੜੀ ਆਪਣੇ ਨਾਂ ਕਰਨ ਤੇ ਆਈਸੀਸੀ ਰੈਂਕਿੰਗਜ਼ ’ਚ ਫਿਰ ਤੋਂ ਨੰਬਰ ਇੱਕ ਸਥਾਨ ’ਤੇ ਕਾਬਜ਼ ਹੋਣ ਦੇ ਇਰਾਦੇ ਨਾਲ ਮੈਦਾਨ ’ਚ ਉੱਤਰੇਗੀ।
ਭਾਰਤ ਨੇ ਚੇਨਈ ’ਚ ਮੀਂਹ ਕਾਰਨ ਪ੍ਰਭਾਵਿਤ ਮੈਚ 26 ਦੌੜਾਂ ਜਦਕਿ ਕੋਲਕਾਤਾ ’ਚ ਦੂਜਾ ਮੈਚ 50 ਦੌੜਾਂ ਨਾਲ ਜਿੱਤ ਕੇ ਆਸਟਰੇਲੀਆ ਖ਼ਿਲਾਫ਼ ਲੜੀ ’ਚ 2-0 ਦੀ ਲੀਡ ਹਾਸਲ ਕਰ ਲਈ ਹੈ। ਹੁਣ ਭਾਰਤ ਨੇ ਉਸ ਸਟੇਡੀਅਮ ’ਚ ਮੈਚ ਖੇਡਣਾ ਹੈ ਜਿੱਥੇ ਨਾ ਉਹ ਕਦੀ ਟੌਸ ਹਾਰਿਆ ਹੈ ਤੇ ਨਾ ਹੀ ਮੈਚ। ਮੌਸਮ ਜ਼ਰੂਰ ਭਾਰਤ ਦਾ ਮਜ਼ਾ ਕਿਰਕਿਰਾ ਕਰ ਸਕਦਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਕੱਲ ਵੀ ਕੁਝ ਸਮੇਂ ਲਈ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜੇਕਰ ਮੌਸਮ ’ਤੇ ਗੌਰ ਨਾ ਕੀਤਾ ਜਾਵੇ ਤਾਂ ਸਾਰੇ ਹਾਲਾਤ ਭਾਰਤ ਦੇ ਹੱਕ ’ਚ ਹਨ ਅਤੇ ਆਸ ਹੈ ਕਿ ਪੂਰੀ ਤਰ੍ਹਾਂ ਪੇਸ਼ੇਵਰ ਢਾਂਚੇ ’ਚ ਢਲ ਚੁੱਕੀ ਭਾਰਤੀ ਟੀਮ ਮੈਚ ਜਿੱਤਣ ਲਈ ਕੋਈ ਕਸਰ ਨਹੀਂ ਛੱਡੇਗੀ।
ਭਾਰਤ ਜੇਕਰ ਮੌਜੂਦਾ ਲੜੀ ਤੇ ਹੋਲਕਰ ਸਟੇਡੀਅਮ ’ਚ ਆਪਣੀ ਜੇਤੂ ਲੈਅ ਬਰਕਰਾਰ ਰੱਖਦਾ ਹੈ ਤਾਂ ਉਹ ਆਈਸੀਸੀ ਦੀ ਇੱਕ ਰੋਜ਼ਾ ਰੈਂਕਿੰਗ ’ਚ ਵੀ ਨੰਬਰ ਇੱਕ ’ਤੇ ਪਹੁੰਚ ਜਾਵੇਗਾ। ਕਪਤਾਨ ਵਿਰਾਟ ਕੋਹਲੀ ਦੀ ਟੀਮ ਅਜੇ ਟੈਸਟ ਰੈਂਕਿੰਗ ’ਤੇ ਸਿਖਰ ’ਤੇ ਕਾਬਜ਼ ਹੈ, ਪਰ ਇੱਕ ਰੋਜ਼ਾ ’ਚ ਉਹ ਦੱਖਣੀ ਅਫਰੀਕਾ ਮਗਰੋਂ ਦੂਜੇ ਸਥਾਨ ’ਤੇ ਹੈ। ਦੋਵਾਂ ਟੀਮਾਂ ਦੇ ਇਸ ਸਮੇਂ ਬਰਾਬਰ 119 ਅੰਕ ਹਨ, ਪਰ ਦੱਖਣੀ ਅਫਰੀਕਾ ਦੀ ਟੀਮ ਦਸ਼ਮਲਵ ਦੀ ਗਿਣਤੀ ’ਚ ਭਾਰਤ ਤੋਂ ਅੱਗੇ ਹਨ। ਭਾਰਤ ਜੇਕਰ ਭਲਕੇ ਦਾ ਮੈਚ ਜਿੱਤ ਜਾਂਦਾ ਹੈ ਤਾਂ ਉਸ ਦੇ 120 ਅੰਕ ਹੋ ਜਾਣਗੇ, ਪਰ ਹਾਰ ਨਾਲ ਉਸ ਦੇ 118 ਅੰਕ ਹੀ ਰਹਿ ਜਾਣਗੇ।
ਵਿਸ਼ਵ ਕ੍ਰਿਕਟ ’ਚ ਪਿਛਲੇ ਕੁਝ ਸਾਲਾਂ ਤੋਂ ਅਕਸਰ ਭਾਰਤੀ ਬੱਲੇਬਾਜ਼ਾਂ ਦੀ ਹੀ ਚਰਚਾ ਹੁੰਦੀ ਰਹੀ ਹੈ, ਜਿਨ੍ਹਾਂ ’ਚ ਕਪਤਾਨ ਕੋਹਲੀ ਤੋਂ ਇਲਾਵਾ ਇੱਕ ਰੋਜ਼ਾ ’ਚ ਵੱਡੀਆਂ ਪਾਰੀਆਂ ਖੇਡਣ ਦੇ ਮਾਹਿਰ ਰੋਹਿਤ ਸ਼ਰਮਾ ਤੇ ਮਹਿੰਦਰ ਸਿੰਘ ਧੋਨੀ ਵਰਗਾ ਫਿਨੀਸ਼ਰ ਸ਼ਾਮਲ ਹੈ, ਪਰ ਮੌਜੂਦਾ ਲੜੀ ’ਚ ਭਾਰਤ ਦੇ ਗੇਂਦਬਾਜ਼ਾਂ ਨੇ ਸਭ ਦਾ ਧਿਆਨ ਆਪਣੇ ਵੱਖ ਖਿੱਚਿਆ ਹੈ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਆਪਣੀ ਸਵਿੰਗ ਤੇ ਤੇਜ਼ੀ ਨਾਲ, ਬਮਰਾ ਆਪਣੀ ਯਾਰਕਰ ਤੇ ਆਲਰਾਊਂਡਰ ਹਾਰਦਿਕ ਪਾਂਡਿਆ ਆਪਣੀਆਂ ਉਛਾਲ ਭਰੀਆਂ ਗੇਂਦਾਂ ਨਾਲ ਆਸਟਰੇਲਿਆਈ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਆਸਟਰੇਲਿਆਈ ਕਪਤਾਨ ਸਮਿੱਥ ਲਈ ਸਭ ਤੋਂ ਵੱਡੀ ਸਿਰਦਰਦੀ ਯੁਜਵਿੰਦਰ ਚਹਿਲ ਤੇ ਕੁਲਦੀਪ ਯਾਦਵ ਬਣੇ ਹੋਏ ਹਨ। ਕੋਲਕਾਤਾ ’ਚ ਹੋਏ ਮੈਚ ’ਚ ਕੁਲਦੀਪ ਯਾਦਵ ਨੇ ਹੈਟ੍ਰਿੱਕ ਕਰਕੇ ਆਸਟਰੇਲੀਆ ਨੂੰ ਕਰਾਰੇ ਝਟਕੇ ਦਿੱਤੇ ਸੀ। ਆਸਟਰੇਲਿਆਈ ਬੱਲੇਬਾਜ਼ ਅਜੇ ਤੱਕ ਇਨ੍ਹਾਂ ਦੋਵਾਂ ਗੇਂਦਬਾਜ਼ਾਂ ਦਾ ਤੋੜ ਨਹੀਂ ਲੱਭ ਸਕੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article
    ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

Read Full Article