ਲੌਕਡਾਊਨ : ਹਰ ਚੌਥਾ ਵਿਅਕਤੀ ਹਰਿਆਣਾ ‘ਚ ਬੇਰੋਜ਼ਗਾਰ

858
Share

ਨਵੀਂ ਦਿੱਲੀ, 14 ਅਗਸਤ (ਪੰਜਾਬ ਮੇਲ)- ਲੌਕਡਾਊਨ ਖੁਲ੍ਹਣ ਤੋਂ ਬਾਅਦ ਬੇਰੋਜ਼ਗਾਰੀ ਦਰ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਸੀ ਲੇਕਿਨ ÎÎਇਹ Îਇੱਕ ਵਾਰ ਫੇਰ ਵਧਦੀ ਹੋਈ ਦਿਖਾਈ ਦੇ ਰਹੀ ਹੈ। ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੌਨੋਮੀ ਦੇ ਮੁਤਾਬਕ ਇਸ ਸਮੇਂ ਦੇਸ਼ ਵਿਚ ਬੇਰੋਜ਼ਗਾਰੀ ਦਰ 7.93 ਫੀਸਦੀ ਹੋ ਗਈ। ਪੇਂਡੂ ਖੇਤਰਾਂ ਦੀ ਤੁਲਨਾ ਵਿਚ ਸ਼ਹਿਰੀ ਖੇਤਰਾਂ ਵਿਚ ਬੇਰੋਜ਼ਗਾਰੀ ਜ਼ਿਆਦਾ ਹੈ।

ਇਸ ਸਮੇਂ ਸ਼ਹਿਰੀ ਖੇਤਰ ਵਿਚ ਬੇਰੋਜ਼ਗਾਰੀ ਦਰ 9.65 ਅਤੇ ਅਤੇ ਪੇਂਡੂ ਖੇਤਰਾਂ ਵਿਚ 7.13 ਫ਼ੀਸਦੀ ਹੋ ਗਈ। ਦਿੱਲੀ ਵਿਚ ਬੇਰੋਜ਼ਗਾਰੀ ਦਰ 20.3 ਫੀਸਦੀ ਤੱਕ ਪਹੁੰਚ ਗਈ। ਯਾਨੀ ਹਰ ਪੰਜਵੇਂ ਵਿਅਕਤੀ ਨੂੰ ਨੌਕਰੀ ਦੀ ਭਾਲ ਹੈ।
ਹਰਿਅਣਾ ਵਿਚ 24.5 ਫੀਸਦੀ ਬੇਰੋਜ਼ਗਾਰੀ ਦਰਜ ਕੀਤੀ ਗਈ ਹੈ। ਯਾਨੀ Îਇੱਥੇ ਲਗਭਗ ਹਰ ਚੌਥੇ ਆਦਮੀ ਨੂੰ ਨੌਕਰੀ ਦੀ ਭਾਲ ਹੈ। ਪੰਜਾਬ ਵਿਚ ਵੀ 10.4 ਫੀਸਦੀ ਲੋਕਾਂ ਦੇ ਕੋਲ ਕੋਈ ਨੌਕਰੀ ਨਹੀਂ ਹੈ।


Share