PUNJABMAILUSA.COM

ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ ਲਾਪਤਾ ਪੰਜ ਵਿਦਿਆਰਥੀਆਂ ਨੂੰ ਸੁਰੱਖਿਆ ਬਲਾਂ ਨੇ ਸੁਰੱਖਿਅਤ ਕੱਢਿਆ

ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ ਲਾਪਤਾ ਪੰਜ ਵਿਦਿਆਰਥੀਆਂ ਨੂੰ ਸੁਰੱਖਿਆ ਬਲਾਂ ਨੇ ਸੁਰੱਖਿਅਤ ਕੱਢਿਆ

ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ ਲਾਪਤਾ ਪੰਜ ਵਿਦਿਆਰਥੀਆਂ ਨੂੰ ਸੁਰੱਖਿਆ ਬਲਾਂ ਨੇ ਸੁਰੱਖਿਅਤ ਕੱਢਿਆ
March 13
21:29 2016

Kullu (HP): Health authority providing medical treatment to rescued trekkers, which airlifted from Chanderkkhani pass in Kullu on Sunday evening.  PTI Photo  (PTI3_13_2016_000246B)

Kullu (HP): Health authority providing medical treatment to rescued trekkers, which airlifted from Chanderkkhani pass in Kullu on Sunday evening. PTI Photo (PTI3_13_2016_000246B)


ਦੋ ਵਿਦਿਆਰਥੀਆਂ ਦੇ ਟਿਕਾਣੇ ਦਾ ਵੀ ਪਤਾ ਲੱਗਿਆ, ਜਲਦੀ ਬਾਹਰ ਕੱਢੇ ਜਾਣ ਦੀ ਉਮੀਦ
ਸੰਗਰੂਰ, 13 ਮਾਰਚ (ਪੰਜਾਬ ਮੇਲ)- ਕੁੱਲੂ ਦੇ ਪਹਾੜੀ ਖੇਤਰ ਵਿੱਚ ਟਰੈਕਿੰਗ ਕਰਦੇ ਸਮੇਂ ਲਾਪਤਾ ਹੋਏ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਤਕਨਾਲੋਜੀ ਦੇ ਸੱਤ ਵਿੱਚੋਂ ਪੰਜ ਵਿਦਿਆਰਥੀਆਂ ਅਤੇ ਇਕ ਗਾਈਡ ਨੂੰ ਹੈਲੀਕਾਪਟਰ ਦੀ ਮਦਦ ਨਾਲ ਸਹੀ ਸਲਾਮਤ ਕੱਢ ਲਿਆ ਗਿਆ, ਜਦੋਂ ਕਿ ਬਾਕੀ ਦੋ ਵਿਦਿਆਰਥੀਆਂ ਦੇ ਟਿਕਾਣੇ ਦਾ ਵੀ ਪਤਾ ਲਾ ਲਿਆ ਗਿਆ ਹੈ। ਉਮੀਦ ਹੈ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਜਲਦੀ ਕੱਢ ਲਿਆ ਜਾਵੇਗਾ।
ਇਹ ਵਿਦਿਆਰਥੀ ਆਪਣੇ ਗਾਈਡ ਸਣੇ 11 ਮਾਰਚ ਨੂੰ ਸਵੇਰੇ ਲਾਪਤਾ ਹੋ ਗਏ ਸਨ। ਇਨ੍ਹਾਂ ਵਿੱਚੋਂ ਇਕ ਵਿਦਿਆਰਥੀ ਨੇ ਆਪਣੇ ਘਰ ਫੋਨ ਕਰ ਕੇ ਪਹਾੜੀ ਖੇਤਰ ਵਿੱਚ ਫਸੇ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਕੁੱਲੂ ਦੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਲਗਾਤਾਰ ਵਿਦਿਆਰਥੀਆਂ ਦੀ ਭਾਲ ਕੀਤੀ ਜਾ ਰਹੀ ਸੀ। ਬਾਰਸ਼ ਤੇ ਭਾਰੀ ਬਰਫ਼ਬਾਰੀ ਕਾਰਨ ਭਾਲ ਵਿੱਚ ਰੁਕਾਵਟ ਆ ਰਹੀ ਸੀ। ਸੰਤ ਲੌਂਗੋਵਾਲ ਇੰਸਟੀਚਿਊਟ ਦੇ ਪੀਆਰਓ ਐਸ.ਐਸ. ਪੂਨੀਆ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਤੋਂ ਸੌ ਮੈਂਬਰਾਂ ਦੀਆਂ ਟੀਮਾਂ ਅਤੇ ਆਈਟੀਬੀਪੀ ਦੇ ਜਵਾਨ ਸਰਚ ਅਪਰੇਸ਼ਨ ਵਿੱਚ ਜੁਟੇ ਹੋਏ ਸਨ। ਸ਼ਾਮੀਂ ਕਰੀਬ ਸਾਢੇ ਚਾਰ ਵਜੇ ਪੰਜ ਵਿਦਿਆਰਥੀਆਂ ਅਤੇ ਇਕ ਗਾਈਡ ਨੂੰ ਹੈਲੀਕਾਪਟਰ ਦੀ ਮਦਦ ਨਾਲ ਸਹੀ ਸਲਾਮਤ ਕੱਢ ਲਿਆ ਗਿਆ, ਜਿਨ੍ਹਾਂ ਵਿੱਚ ਅਕਸ਼ੈ ਕੁਮਾਰ ਬੂਰਾ ਵਾਸੀ ਚੰਬਾ (ਹਿਮਾਚਲ), ਸੌਰਵ ਸ਼ਰਮਾ ਵਾਸੀ ਜਾਂਡਲੀ ਅੰਬਾਲਾ (ਹਰਿਆਣਾ), ਚੇਤਨ ਸ਼ੋਰੀ ਵਾਸੀ ਅੰਬਾਲਾ ਸਿਟੀ (ਹਰਿਆਣਾ), ਰੋਹਿਤ ਕੁਮਾਰ ਵਾਸੀ ਸ਼ੇਰਪੁਰ ਲੁਹਾਰਾ ਜ਼ਿਲ੍ਹਾ ਬਾਘਪਤ (ਉੱਤਰ ਪ੍ਰਦੇਸ਼) ਅਤੇ ਅੰਕੁਸ਼ ਕੁਮਾਰ ਵਾਸੀ ਗੁਰਦਾਸਪੁਰ (ਪੰਜਾਬ) ਅਤੇ ਇਕ ਗਾਈਡ ਸ਼ਾਮਲ ਹੈ, ਜੋ ਸਲਾਈਟ ਦਾ ਪੁਰਾਣਾ ਵਿਦਿਆਰਥੀ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਕੁੱਲੂ ਦੇ ਪਹਾੜੀ ਖੇਤਰ ਵਿੱਚ ਪਿੰਡ ਰਮਸੂ ਲਿਜਾਇਆ ਗਿਆ, ਜਿੱਥੇ ਮੈਡੀਕਲ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਦੋ ਵਿਦਿਆਰਥੀ ਹਿਤੇਂਦਰ ਸ਼ਰਮਾ ਅਤੇ ਅਨਿਲ ਕੁਮਾਰ ਜਿਸ ਜਗ੍ਹਾ ਫਸੇ ਹੋਏ ਹਨ, ਉਸ ਦਾ ਵੀ ਪਤਾ ਲਾ ਲਿਆ ਹੈ, ਜਿਨ੍ਹਾਂ ਪਾਸ ਖਾਣ-ਪੀਣ ਦਾ ਸਾਮਾਨ ਪਹੁੰਚਾਇਆ ਗਿਆ ਹੈ। ਉਮੀਦ ਹੈ ਕਿ ਜਲਦੀ ਉਨ੍ਹਾਂ ਨੂੰ ਵੀ ਕੱਢ ਲਿਆ ਜਾਵੇਗਾ। ਇਹ ਦੋਵੇਂ ਵਿਦਿਆਰਥੀ ਪਹਿਲਾਂ ਹੀ ਆਪਣੇ ਸਾਥੀਆਂ ਨਾਲੋਂ ਕਿਸੇ ਤਰ੍ਹਾਂ ਵਿਛੜ ਗਏ ਸਨ ਅਤੇ ਭਾਰੀ ਬਰਫ਼ਬਾਰੀ ਕਾਰਨ ਵੱਖ ਵੱਖ ਸੁਰੰਗਾਂ ਵਿੱਚ ਫਸ ਗਏ ਸਨ। ਅੱਜ ਸਲਾਈਟ ਲੌਂਗੋਵਾਲ ਤੋਂ ਸ੍ਰੀ ਇੰਦਰਾਜ, ਡਾ. ਪੀ.ਆਰ. ਤੋਂ ਇਲਾਵਾ ਪ੍ਰਸ਼ਾਸਨ ਤੋਂ ਨਾਇਬ ਤਹਿਸੀਲਦਾਰ ਗੁਰਨਾਮ ਸਿੰਘ ਸਣੇ ਛੇ ਮੈਂਬਰੀ ਵਫ਼ਦ ਕੁੱਲੂ ਪੁੱਜ ਗਿਆ, ਜਿਸ ਨੇ ਕੁੱਲੂ ਪ੍ਰਸ਼ਾਸਨ ਨਾਲ ਰਾਬਤਾ ਬਣਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਸੰਸਥਾ ਦੀ ਮਨਜ਼ੂਰੀ ਤੋਂ ਬਗੈਰ ਟਰੈਕਿੰਗ ਲਈ ਕੁੱਲੂ ਗਏ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article