PUNJABMAILUSA.COM

ਲੋਕ ਸਭਾ ਹਲਕਾ ਬਠਿੰਡਾ ਤੋਂ ਸੁਖਪਾਲ ਖਹਿਰਾ ਹੋਣਗੇ ਪੀ.ਡੀ.ਏ. ਦੇ ਉਮੀਦਵਾਰ

ਲੋਕ ਸਭਾ ਹਲਕਾ ਬਠਿੰਡਾ ਤੋਂ ਸੁਖਪਾਲ ਖਹਿਰਾ ਹੋਣਗੇ ਪੀ.ਡੀ.ਏ. ਦੇ ਉਮੀਦਵਾਰ

ਲੋਕ ਸਭਾ ਹਲਕਾ ਬਠਿੰਡਾ ਤੋਂ ਸੁਖਪਾਲ ਖਹਿਰਾ ਹੋਣਗੇ ਪੀ.ਡੀ.ਏ. ਦੇ ਉਮੀਦਵਾਰ
March 16
17:32 2019

ਬਠਿੰਡਾ ਦੇ ਭਵਿੱਖ ਦਾ ਫੈਸਲਾ ਕਰਨ ਲਈ ਖਹਿਰਾ ਵੱਲੋਂ ਹਰਸਿਮਰਤ ਬਾਦਲ ਅਤੇ ਮਨਪ੍ਰੀਤ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ
ਚੰਡੀਗੜ੍ਹ, 16 ਮਾਰਚ (ਪੰਜਾਬ ਮੇਲ)ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ ਐਮ.ਪੀ ਨੇ ਐਲਾਨ ਕੀਤਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਂਇੰਸ ਵੱਲੋਂ ਲੋਕ ਸਭਾ ਸੀਟ ਬਠਿੰਡਾ ਵਾਸਤੇ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉਮੀਦਵਾਰ ਹੋਣਗੇ। ਗਾਂਧੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਖਹਿਰਾ ਪੰਜਾਬ ਦੇ ਮੁੱਦਿਆਂ ਵਾਸਤੇ ਲੜਣ ਵਿੱਚ ਮੋਹਰੀ ਹਨ। ਉਹਨਾਂ ਕਿਹਾ ਕਿ ਖਹਿਰਾ ਦੋਨਾਂ ਹੀ ਰਵਾਇਤੀ ਪਾਰਟੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੇ ਰਜਵਾੜਾਸ਼ਾਹੀ ਪਰਿਵਾਰਾਂ ਖਿਲਾਫ ਜੂਝਣ ਵਾਸਤੇ ਜਾਣੇ ਜਾਂਦੇ ਹਨ। ਡਾ. ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸੂਬੇ ਵਿੱਚ ਤੇਜ ਤਰਾਰ ਆਗੂ ਵਜੋਂ ਜਾਣੇ ਜਾਂਦੇ ਖਹਿਰਾ ਬਠਿੰਡਾ ਲੋਕ ਸਭਾ ਸੀਟ ਤੋਂ ਸਖਤ ਟੱਕਰ ਦੇਣਗੇ ਅਤੇ ਵਿਸ਼ੇਸ਼ ਤੋਰ ਉੱਤੇ ਬਾਦਲਾਂ ਦੇ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰੇ ਦਾ ਖੁਲਾਸਾ ਕਰਨਗੇ।
ਆਗੂਆਂ ਅਤੇ ਆਪਣੀ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆਂ, ਡਰੱਗਸ ਦੇ ਕੋਹੜ, ਬੇਰਜੋਗਾਰੀ, ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਇੰਡਸਟਰੀ ਨਾਲ ਕੀਤੇ ਜਾ ਰਹੇ ਪੱਖਪਾਤ ਆਦਿ ਵਰਗੇ ਗੰਭੀਰ ਮੁੱਦਿਆਂ ਵਾਸਤੇ ਲੜਣ ਲਈ ਉਹ ਪੂਰੀ ਵਾਹ ਲਗਾਉਣਗੇ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੋਜੂਦਾ ਹਾਲਤਾਂ ਲਈ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਨਲਾਇਕੀ ਕਾਰਨ ਅੱਜ ਸੂਬਾ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹੈ।
ਬਠਿੰਡਾ ਇਲਾਕੇ ਦਾ ਵੱਡੇ ਪੱਧਰ ਉੱਪਰ ਵਿਕਾਸ ਕਰਵਾਉਣ ਦੇ ਹਰਸਿਮਰਤ ਕੋਰ ਬਾਦਲ ਵੱਲੋਂ ਅਕਸਰ ਕੀਤੇ ਜਾਂਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਵਿਕਾਸ ਕੰਮਾਂ ਦੋਰਾਨ ਸਰਕਾਰੀ ਪੈਸੇ ਦਾ ਵੱਡਾ ਹਿੱਸਾ ਬਾਦਲਾਂ ਵੱਲੋਂ ਕਮੀਸ਼ਨ ਦੇ ਰੂਪ ਵਿੱਚ ਖਾਧਾ ਗਿਆ ਹੈ। ਖਹਿਰਾ ਨੇ ਕਿਹਾ ਕਿ ਬਠਿੰਡਾ ਤੋਂ ਪਿੰਡ ਬਾਦਲ ਤੱਕ ਚਾਰ ਮਾਰਗੀ ਸੜਕ ਬਣਾਉਣ ਅਤੇ ਆਪਣੀ ਜਾਇਦਾਦ ਦੀ ਕੀਮਤ ਵਿੱਚ ਵਾਧਾ ਕਰਨ ਲਈ ਨਵੇਂ ਚੰਡੀਗੜ ਵਿਚਲੇ ਪੱਲਨਪੁਰ ਵਿਖੇ ਆਪਣੇ ਸੱਤ ਸਿਤਾਰਾ ਹੋਟਲ ਨੂੰ ਛੇ ਮਾਰਗੀ ਸੜਕ ਪਹੁੰਚਾ ਕੇ ਬਾਦਲਾਂ ਨੇ ਜਨਤਾ ਦੇ ਪੈਸੇ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ ਜਦਕਿ ਸਧਾਰਨ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਹਾਲ ਤਰਸਯੋਗ ਹਨ ਅਤੇ ਇਥੋਂ ਤੱਕ ਕਿ ਰਾਜਧਾਨੀ ਚੰਡੀਗੜ ਨੂੰ ਜੋੜਣ ਵਾਲਾ ਮੁੱਖ ਮਾਰਗ ਸਰਹਿੰਦ-ਚੁੰਨੀ-ਲਾਂਡਰਾ-ਮੋਹਾਲੀ ਅੱਜ ਵੀ ਸਿੰਗਲ ਰੋਡ ਹੈ।
ਖਹਿਰਾ ਨੇ ਦੋਨਾਂ ਹੀ ਹਰਸਿਮਰਤ ਕੋਰ ਬਾਦਲ ਅਤੇ ਮਨਪ੍ਰੀਤ ਬਾਦਲ ਨੂੰ ਚੁਣੋਤੀ ਦਿੱਤੀ ਕਿ ਪੰਜਾਬ ਅਤੇ ਬਠਿੰਡਾ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਆਪਣੀ ਪਸੰਦ ਦੇ ਸਥਾਨ ਅਤੇ ਸਮੇਂ ਉੱਪਰ ਖੁੱਲੀ ਜਨਤਕ ਬਹਿਸ ਕਰ ਲੈਣ। ਉਹਨਾਂ ਕਿਹਾ ਕਿ ਕਿਉਂ ਨਾ ਬਠਿੰਡਾ ਨੂੰ ਭਾਰਤ ਦਾ ਆਦਰਸ਼ ਹਲਕਾ ਬਣਾਇਆ ਜਾਵੇ ਜਿਥੇ ਕਿ ਵਿਕਸਤ ਦੇਸ਼ਾਂ ਦੀ ਤਰਜ਼ ਉੱਪਰ ਅਜਿਹੀਆਂ ਲਾਈਵ ਬਹਿਸਾਂ ਰਾਹੀਂ ਵੋਟਰ ਆਪਣੇ ਭਵਿੱਖ ਦਾ ਫੈਸਲਾ ਕਰਨ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਸਰਕਾਰੀ ਖਜਾਨੇ ਦੇ ਕਰੋੜਾਂ ਰੁਪਏ ਬਚਾਏ ਜਾਣ ਦੇ ਨਾਲ ਨਾਲ ਰਜਵਾੜਾਸ਼ਾਹੀ ਬਾਦਲਾਂ ਵੱਲੋਂ ਡਰੱਗਸ,ਸ਼ਰਾਬ ਆਦਿ ਦੇ ਕੀਤੇ ਜਾਂਦੇ ਫੈਲਾਅ ਨੂੰ ਵੀ ਠੱਲ ਪੈ ਸਕੇਗੀ। ਉਹਨਾਂ ਕਿਹਾ ਕਿ ਇਸ ਤਰਾਂ ਬਾਦਲ ਅਤੇ ਕਾਂਗਰਸ ਬਠਿੰਡਾ ਦੇ ਵੋਟਰਾਂ ਨੂੰ ਭ੍ਰਿਸ਼ਟ ਨਹੀਂ ਕਰ ਸਕੇਗੀ ਅਤੇ ਨਿਰਪੱਖ ਅਤੇ ਅਜਾਦ ਚੋਣਾਂ ਦਾ ਰਾਹ ਪੱਧਰਾ ਹੋਵੇਗਾ। ਖਹਿਰਾ ਨੇ ਕਿਹਾ ਕਿ ਜੇਕਰ ਦੋਨੋਂ ਪਾਰਟੀਆਂ ਇਸ ਖੁੱਲੀ ਬਹਿਸ ਤੋਂ ਭੱਜਦੀਆਂ ਹਨ ਤਾਂ ਇਹ ਮੰਨ ਲਿਆ ਜਾਵੇਗਾ ਕਿ ਉਹ ਨੈਤਿਕ ਤੋਰ ਉੱਪਰ ਹਾਰ ਗਏ ਹਨ ਅਤੇ ਉਹਨਾਂ ਵਿੱਚ ਲੋਕਾਂ ਦੇ ਮੁੱਦਿਆਂ ਅਤੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ।
ਖਹਿਰਾ ਨੇ ਕਿਹਾ ਕਿ ਉਹ ਪੂਰੀ ਤਰਾਂ ਨਾਲ ਆਸਵੰਦ ਹਨ ਕਿ ਬਠਿੰਡਾ ਦੇ ਲੋਕ ਜਾਤ ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਾਥ ਦੇਣਗੇ ਤਾਂ ਕਿ ਪੰਜਾਬ ਨੂੰ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟ ਰਜਵਾੜਾਸ਼ਾਹੀ ਪਰਿਵਾਰਾਂ ਦੇ ਚੁੰਗਲ ਤੋਂ ਅਜਾਦ ਕਰਵਾਇਆ ਜਾ ਸਕੇ। ਖਹਿਰਾ ਨੇ ਭਰੋਸਾ ਦਿਵਾਇਆ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਬਠਿੰਡਾ ਦੇ ਮੁੱਦਿਆਂ ਨੂੰ ਲੋਕ ਸਭਾ ਵਿੱਚ ਜੋਰਦਾਰ ਢੰਗ ਨਾਲ ਉਠਾਉਣਗੇ ਅਤੇ ਇਹ ਵੀ ਵਾਅਦਾ ਕੀਤਾ ਕਿ ਉਹ ਬਠਿੰਡਾ ਵਾਸੀਆਂ ਦੇ ਹਰ ਦੁੱਖ ਸੁੱਖ ਵਿੱਚ ਭਾਈਵਾਲ ਹੋਣਗੇ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

Read Full Article
    2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

Read Full Article
    ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

Read Full Article
    ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

Read Full Article
    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article