PUNJABMAILUSA.COM

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

 Breaking News

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ
July 10
10:22 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਪੰਜਾਬੀ ਦੀ ਕਹਾਵਤ ਹੈ ਕਿ ‘ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਵੇ, ਤਾਂ ਉਸ ਨੂੰ ਭੁੱਲਿਆ ਨਾ ਜਾਣੀਏ’। ਪਰ ਜੇਕਰ ਰਾਹ ਭੁੱਲਿਆ ਵਿਅਕਤੀ ਪੂਰੇ ਹੋਸ਼ੋ-ਹਵਾਸ ਨਾਲ ਆਪਣੇ ਰਸਤੇ ਉਪਰ ਤੁਰਿਆ ਜਾਵੇ, ਤੇ ਐਨ ਪੱਥਰ ਚੱਟ ਕੇ ਵਾਪਸ ਮੁੜੇ, ਤਾਂ ਉਸ ਨੂੰ ਭੁਲੱਕੜ ਨਹੀਂ, ਸਗੋਂ ਗੁਸਤਾਖ਼ ਹੀ ਸਮਝਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਵਿਚ ਮਿਲਾਉਣ ਸਮੇਤ ਪੰਜਾਬ ਦੇ ਹੋਰ ਅਨੇਕ ਮਾਮਲਿਆਂ ਉਪਰ ਲੰਬੇ ਸੰਘਰਸ਼ ਕਰਦਾ ਰਿਹਾ ਹੈ। ਇਨ੍ਹਾਂ ਸੰਘਰਸ਼ਾਂ ਵਿਚ ਸੈਂਕੜੇ ਲੋਕਾਂ ਦੀਆਂ ਜਾਨਾਂ ਗਈਆਂ, ਲੱਖਾਂ ਲੋਕਾਂ ਨੇ ਕੈਦਾਂ ਕੱਟੀਆਂ ਅਤੇ ਭਾਰੀ ਮਾਲੀ ਨੁਕਸਾਨ ਕਰਾਏ। ਪੰਜਾਬ ਅੰਦਰ ਖਾੜਕੂ ਲਹਿਰ ਦਾ ਹੰਢਾਇਆ ਸੰਤਾਪ ਵੀ ਇਸੇ ਇਤਿਹਾਸ ਦਾ ਪੰਨਾ ਹੈ। ਪੰਜਾਬ ਨਾਲ ਪੈਰ-ਪੈਰ ‘ਤੇ ਵਿਤਕਰਾ, ਧੱਕਾ ਅਤੇ ਹੇਰਾਫੇਰੀਆਂ ਹੁੰਦੀਆਂ ਆਈਆਂ ਹਨ। ਪੰਜਾਬ ਨਾਲ ਸਭ ਤੋਂ ਪਹਿਲਾਂ ਧੱਕਾ ਦੇਸ਼ ਦੀ ਆਜ਼ਾਦੀ ਤੋਂ ਕੁੱਝ ਸਮੇਂ ਬਾਅਦ ਹੀ ਹੋਇਆ, ਜਦ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਜਸਥਾਨ ਵਰਗੇ ਸੂਬੇ ਨੂੰ ਵੰਡ ਕਰ ਦਿੱਤੀ ਗਈ। ਪੰਜਾਬ ਦੇ ਦਰਿਆਈ ਪਾਣੀਆਂ ਦਾ ਰਾਜਸਥਾਨ ਨਾਲ ਕੋਈ ਲਾਗਾ-ਦੇਗਾ ਨਹੀਂ ਸੀ। ਕਿਸੇ ਵੀ ਦਰਿਆ ਦਾ ਪਾਣੀ ਪੰਜਾਬ ਵਿਚ ਵੱਗ ਕੇ ਰਾਜਸਥਾਨ ਨੂੰ ਨਹੀਂ ਸੀ ਜਾਂਦਾ। ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਦੀ ਕਾਣੀ ਵੰਡ ਨੇ ਪੰਜਾਬ ਦਾ ਇਹ ਵੱਡਾ ਨੁਕਸਾਨ ਕੀਤਾ। ਫਿਰ ਹੋਰ ਵੱਡਾ ਧੋਖਾ ਇਹ ਕੀਤਾ ਕਿ ਸਾਰੇ ਦੇਸ਼ ਵਿਚ ਭਾਸ਼ਾ ਦੇ ਆਧਾਰ ਉੱਤੇ ਸੂਬੇ ਬਣਾ ਦਿੱਤੇ ਗਏ। ਪਰ ਪੰਜਾਬ ਦੀ ਜਦ ਵਾਰੀ ਆਈ, ਤਾਂ ਇਨਕਾਰ ਕਰ ਦਿੱਤਾ ਗਿਆ। ਪੰਜਾਬੀ ਸੂਬਾ ਬਣਾਉਣ ਲਈ 15 ਸਾਲ ਤੋਂ ਵੱਧ ਸਮਾਂ ਪੰਜਾਬ ਦੇ ਲੋਕਾਂ ਨੂੰ ਲੜਨਾ-ਭਿੜਨਾ ਪਿਆ। ਜਦ ਪੰਜਾਬੀ ਸੂਬਾ ਬਣਿਆ, ਤਾਂ ਕੇਂਦਰ ਸਰਕਾਰ ਨੇ ਖੋਟੀ ਨੀਤੀ ਜਾਰੀ ਰੱਖਦਿਆਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਤੋਂ ਖੋਹ ਕੇ ਕੇਂਦਰੀ ਸ਼ਾਸਿਤ ਇਲਾਕਾ ਕਰਾਰ ਦੇ ਦਿੱਤਾ। ਪੰਜਾਬੀ ਬੋਲਦੇ ਇਲਾਕੇ ਬਾਹਰਲੇ ਸੂਬਿਆਂ ਵਿਚ ਛੱਡ ਦਿੱਤੇ। ਦਰਿਆਈ ਪਾਣੀਆਂ ਦੇ ਹੈੱਡ ਵਰਕਸਾਂ ਦਾ ਕੰਟਰੋਲ ਪੰਜਾਬ ਤੋਂ ਖੋਹ ਲਿਆ ਗਿਆ। ਗਲ ਕੀ ਪੈਰ-ਪੈਰ ਉੱਤੇ ਪੰਜਾਬ ਨਾਲ ਅਨਿਆਂ ਹੁੰਦਾ ਰਿਹਾ। ਪਰ ਜਦ ਅਕਾਲੀ ਦਲ ਨੂੰ ਪੰਜਾਬ ਅੰਦਰ ਰਾਜ ਭਾਗ ਹਾਸਲ ਕਰਨ ਦਾ ਮਾਣ ਮਿਲਿਆ ਅਤੇ ਭਾਰਤ ਸਰਕਾਰ ਵਿਚ ਵੀ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਬਣ ਕੇ ਉਹ ਸੱਤਾ ਵਿਚ ਆਏ, ਤਾਂ ਰਾਜ ਭਾਗ ਦੇ ਸੁੱਖ ਅਤੇ ਲਾਲਸਾਵਾਂ ਨੇ ਉਨ੍ਹਾਂ ਨੂੰ ਇੰਨਾ ਮੰਤਰ-ਮੁਗਧ ਕਰ ਦਿੱਤਾ ਕਿ ਉਹ ਪੰਜਾਬ ਦੇ ਇਨ੍ਹਾਂ ਵੱਡੇ ਮਸਲਿਆਂ ਨੂੰ ਭੁੱਲ-ਭੁਲਾ ਹੀ ਗਏ। ਆਖਰ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੀ ਕਾਰਗੁਜ਼ਾਰੀ ਦੀ ਸਜ਼ਾ ਦਿੰਦਿਆਂ ਜਦ 2017 ਦੀ ਪੰਜਾਬ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਨੂੰ ਹੂੰਝ ਕੇ ਪਰਾਂ ਸੁੱਟ ਦਿੱਤਾ ਅਤੇ ਹੁਣ ਹੋਈ ਲੋਕ ਸਭਾ ਚੋਣ ਵਿਚ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਤਾਂ ਜਾ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਕੰਧ ‘ਤੇ ਲਿਖਿਆ ਪੜ੍ਹਨਾ ਪੈ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਇਸ ਵੇਲੇ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ ਬੀਤੇ ਸੋਮਵਾਰ ਭਾਰਤ ਦੀ ਪਾਰਲੀਮੈਂਟ ਵਿਚ ਦਿੱਤੇ ਆਪਣੇ ਪਲੇਠੇ ਭਾਸ਼ਨ ਵਿਚ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਾਪਸ ਦੇਣ ਸਮੇਤ ਹੋਰ ਕਈ ਮੁੱਦਿਆਂ ਉਪਰ ਸਰਕਾਰ ਦਾ ਧਿਆਨ ਖਿੱਚਿਆ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਇਸ ਭਾਸ਼ਨ ਤੋਂ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਵੀ ਹੋਈ ਹੈ ਅਤੇ ਬਹੁਤ ਸਾਰੇ ਲੋਕ ਇਸ ਦਾ ਸਵਾਗਤ ਵੀ ਕਰ ਰਹੇ ਹਨ। ਸਮਝਿਆ ਜਾਂਦਾ ਹੈ ਕਿ ਅਕਾਲੀ ਦਲ ਨੇ ਆਪਣੀ ਸਾਖ ਦੀ ਬਹਾਲੀ ਲਈ ਹੀ ਸਹੀ, ਪਰ ਪੰਜਾਬ ਅਤੇ ਲੋਕਾਂ ਦੇ ਮਸਲਿਆਂ ਵੱਲ ਮੂੰਹ ਤਾਂ ਕੀਤਾ ਹੈ। ਭਾਸ਼ਨ ਵਿਚ ਉਨ੍ਹਾਂ ਭਾਰਤ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਚਾਰ ਅਹਿਮ ਮੁੱਦਿਆਂ ਵੱਲ ਧਿਆਨ ਖਿੱਚਿਆ। ਪਹਿਲਾ ਮੁੱਦਾ ਉਨ੍ਹਾਂ ਇਹ ਉਠਾਇਆ ਕਿ ਕਿਸੇ ਵੀ ਸੂਬੇ ਦੀ ਰਾਜਧਾਨੀ ਦਾ ਸੰਬੰਧਤ ਸੂਬੇ ਦੀ ਵਿੱਤੀ ਉਗਰਾਹੀ ਵਿਚ ਬੜਾ ਅਹਿਮ ਹਿੱਸਾ ਹੁੰਦਾ ਹੈ। ਉਨ੍ਹਾਂ ਅੰਕੜੇ ਦੇ ਕੇ ਦੱਸਿਆ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ, ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ, ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਸਮੇਤ ਹੋਰਨਾਂ ਰਾਜਾਂ ਦੀਆਂ ਰਾਜਧਾਨੀਆਂ ਵਿਚੋਂ ਇਨ੍ਹਾਂ ਰਾਜਾਂ ਦੇ ਕੁੱਲ ਮਾਲੀਏ ਦਾ 25 ਤੋਂ 35 ਫੀਸਦੀ ਦੇ ਕਰੀਬ ਰਾਜਧਾਨੀ ਵਾਲੇ ਸ਼ਹਿਰਾਂ ਵਿਚੋਂ ਉਗਰਾਹਿਆ ਜਾਂਦਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਨੂੰ ਅੰਨ ਦੇਣ ਵਾਲਾ ਅਤੇ ਸਰਹੱਦਾਂ ਦੀ ਰਾਖੀ ਕਰਨ ਵਾਲਾ ਪੰਜਾਬ ਆਪਣੀ ਰਾਜਧਾਨੀ ਤੋਂ ਹੀ ਵਾਂਝਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੰਡੀਗੜ੍ਹ ਸ਼ਹਿਰ ‘ਚੋਂ ਟੈਕਸਾਂ ਅਤੇ ਹੋਰ ਵਸੀਲਿਆਂ ਰਾਹੀਂ ਇਕੱਤਰ ਹੁੰਦਾ ਮਾਲੀਆ ਕੇਂਦਰ ਸਰਕਾਰ ਨੂੰ ਚਲਾ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਆਪਣੀ ਆਮਦਨ ਦੇ ਵੱਡੇ ਹਿੱਸੇ ਤੋਂ ਵਾਂਝਾ ਰਹਿ ਰਿਹਾ ਹੈ।
ਇਸੇ ਤਰ੍ਹਾਂ ਦੂਜਾ ਨੁਕਤੇ ਵਿਚ ਉਨ੍ਹਾਂ ਪੰਜਾਬ ਅੰਦਰ ਅੰਨ ਪੈਦਾ ਕਰਨ ਲਈ ਧਰਤੀ ਹੇਠਲੇ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਕਾਰਨ ਪੈਦਾ ਹੋ ਰਹੇ ਸੰਕਟ ਵੱਲ ਵੀ ਧਿਆਨ ਦਿਵਾਇਆ ਅਤੇ ਮੰਗ ਕੀਤੀ ਕਿ ਪੰਜਾਬ ਦੇ ਇਸ ਸੰਕਟ ਲਈ ਕੇਂਦਰ ਸਰਕਾਰ ਦਿਲ ਖੋਲ੍ਹ ਕੇ ਮਦਦ ਕਰੇ। ਤੀਜਾ ਨੁਕਤਾ ਉਨ੍ਹਾਂ ਇਹ ਉਠਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਸਨਅਤੀ ਛੋਟਾਂ ਦੇ ਰੱਖੀਆਂ ਹਨ ਅਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਹੈ। ਇਨ੍ਹਾਂ ਛੋਟਾਂ ਕਾਰਨ ਪੰਜਾਬ ਦੀ ਸਨਅਤ ਉੱਜੜ ਕੇ ਜੰਮੂ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵੱਲ ਜਾ ਰਹੀ ਹੈ, ਜਿਸ ਕਰਕੇ ਪੰਜਾਬ ਨੂੰ ਸਨਅਤੀ ਵਿਕਾਸ ‘ਚ ਵੱਡੀ ਔਕੜ ਖੜ੍ਹੀ ਹੋਈ ਹੈ।
ਚੌਥਾ ਨੁਕਤਾ ਉਨ੍ਹਾਂ ਇਹ ਉਠਾਇਆ ਕਿ ਪਾਕਿਸਤਾਨੀ ਸਰਹੱਦ ਦੇ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਜ਼ਮੀਨ ਸੁਰੱਖਿਆ ਬਲਾਂ ਨੇ ਮੱਲੀ ਹੋਈ ਹੈ। ਇਸ ਜ਼ਮੀਨ ਵਿਚ ਕਿਸਾਨ ਮਰਜ਼ੀ ਨਾਲ ਨਾ ਫਸਲਾਂ ਬੀਜ ਸਕਦੇ ਹਨ ਅਤੇ ਨਾ ਹੀ ਵੱਢ ਸਕਦੇ ਹਨ। ਇਸ ਕਾਰਨ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ। ਪੰਜਾਬ ਦੇ ਉਠਾਏ ਇਹ ਚਾਰੇ ਮਸਲੇ ਬੜੇ ਹੀ ਅਹਿਮ ਹਨ ਅਤੇ ਫੌਰੀ ਧਿਆਨ ਦੀ ਮੰਗ ਕਰਦੇ ਹਨ।
ਅਕਾਲੀ ਦਲ ਨੇ ਆਪਣੇ ਪਿਛਲੇ 10 ਸਾਲਾਂ ਦੌਰਾਨ ਇਨ੍ਹਾਂ ਅਹਿਮ ਮਸਲਿਆਂ ਵੱਲ ਘੱਟ ਹੀ ਧਿਆਨ ਦਿੱਤਾ। ਉਲਟਾ ਸਗੋਂ ਅਕਾਲੀ-ਭਾਜਪਾ ਰਾਜ ਸਮੇਂ ਪੰਜਾਬ ਸਰਕਾਰ ਦੇ ਬਹੁਤੇ ਦਫਤਰ ਚੰਡੀਗੜ੍ਹ ਤੋਂ ਤਬਦੀਲ ਕਰਕੇ ਮੋਹਾਲੀ ਵਿਖੇ ਉਸਾਰ ਲਏ। ਇਸੇ ਤਰ੍ਹਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਵਿਚ ਨਿਊ ਚੰਡੀਗੜ੍ਹ ਉਸਾਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕਦਮਾਂ ਨਾਲ ਚੰਡੀਗੜ੍ਹ ਉਪਰ ਪੰਜਾਬ ਦਾ ਹੱਕ ਕਮਜ਼ੋਰ ਹੋਇਆ ਹੈ।
ਅਕਾਲੀ ਦਲ ਨੇ ਭਾਵੇਂ ਸਿਆਸੀ ਮਜਬੂਰੀ ਵਿਚ ਪੰਜਾਬ ਦੇ ਮਸਲਿਆਂ ਵੱਲ ਮੂੰਹ ਕੀਤਾ ਹੈ। ਪਰ ਇਸ ਦਾ ਸਵਾਗਤ ਹੀ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕ ਇਸ ਵੇਲੇ ਵੱਡੇ ਸੰਕਟ ਵਿਚ ਫਸੇ ਹੋਏ ਹਨ। ਦੇਸ਼ ਨੂੰ ਅੰਨ ਪੈਦਾ ਕਰਨ ਵਾਲੇ ਪੰਜਾਬ ਦਾ ਪਾਣੀ ਮੁੱਕਣ ਕਿਨਾਰੇ ਜਾ ਖੜ੍ਹਾ ਹੈ। ਦੇਸ਼ ਅੰਦਰ ਸਭ ਤੋਂ ਵਧੇਰੇ ਪੰਜਾਬ ਦੇ 80 ਫੀਸਦੀ ਬਲਾਕ ਇਸ ਵੇਲੇ ‘ਡਾਰਕ ਜੋਨ’ ਭਾਵ Over 5xploited ਖੇਤਰ ਵਿਚ ਸ਼ਾਮਲ ਹੋ ਗਏ ਹਨ। ਜਲ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਨੂੰ ਨਾ ਸੰਭਾਲਿਆ ਗਿਆ, ਤਾਂ ਆਉਣ ਵਾਲੇ 10 ਸਾਲਾਂ ਵਿਚ ਪੰਜਾਬ ਮਾਰੂਥਲ ਬਣ ਕੇ ਰਹਿ ਜਾਵੇਗਾ ਅਤੇ ਪੰਜਾਬ ਦੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸਣਗੇ। ਪੰਜਾਬ ਸਿਰ ਇਸ ਵੇਲੇ 3 ਲੱਖ ਕਰੋੜ ਤੋਂ ਵਧੇਰੇ ਕਰਜ਼ਾ ਚੜ੍ਹਿਆ ਪਿਆ ਹੈ। ਪੰਜਾਬ ਸਰਕਾਰ ਨੂੰ ਇਸ ਕਰਜ਼ੇ ਦਾ ਵਿਆਜ ਮੋੜਨ ਲਈ ਵੀ ਹੋਰ ਕਰਜ਼ਾ ਚੁੱਕਣਾ ਪੈ ਰਿਹਾ ਹੈ। ਸਨਅੱਤ ਉਜਾੜੇ ਦੇ ਰਾਹ ਪੈ ਚੁੱਕੀ ਹੈ। ਛੋਟੀਆਂ ਸਨਅੱਤਾਂ ਵਾਲੇ ਬਟਾਲਾ, ਗੋਰਾਇਆਂ ਵਰਗੇ ਸਾਰੇ ਕੇਂਦਰ ਤਬਾਹ ਹੋ ਚੁੱਕੇ ਹਨ। ਲੋਹਾ ਨਗਰੀ ਵਜੋਂ ਮਸ਼ਹੂਰ ਮੰਡੀ ਗੋਬਿੰਦਗੜ੍ਹ ਅਤੇ ਕੱਪੜੇ ਸਨਅਤ ਦਾ ਘਰ ਸਮਝੀ ਜਾਂਦੀ ਗੁਰੂ ਨਗਰੀ ਅੰਮ੍ਰਿਤਸਰ ਸਨਅਤੀ ਉਜਾੜੇ ਦਾ ਸ਼ਿਕਾਰ ਹੋ ਚੁੱਕੀ ਹੈ। ਖੇਤੀਬਾੜੀ ਦਾ ਕੰਮ ਖੜ੍ਹੋਤ ਵਿਚ ਆ ਚੁੱਕਾ ਹੈ। ਪੜ੍ਹ-ਲਿਖ ਕੇ ਨੌਜਵਾਨੀ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਨੂੰ ਤੁਰ ਪਈ ਹੈ। ਸਿਹਤ ਅਤੇ ਸਿੱਖਿਆ ਦਾ ਖੇਤਰ ਪਿੱਛੇ ਨੂੰ ਮੁੜ ਗਿਆ ਹੈ। ਕਿਸੇ ਵੇਲੇ ਭਾਰਤ ਦੇ ਮੋਹਰੀ ਸਮਝੇ ਜਾਂਦੇ ਸੂਬੇ ਪੰਜਾਬ ਦੀ ਅਜਿਹੀ ਹਾਲਤ ਨੂੰ ਜੇਕਰ ਸੰਭਾਲਿਆ ਨਾ ਗਿਆ, ਤਾਂ ਇਹ ਗੱਲ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਕਿ ਕੁੱਝ ਦਹਾਕਿਆਂ ਬਾਅਦ ਪੰਜਾਬ ਖੰਡਰ ਬਣ ਕੇ ਰਹਿ ਸਕਦਾ ਹੈ। ਇਸ ਕਰਕੇ ਜੇਕਰ ਅਕਾਲੀ ਦਲ ਦੇ ਪ੍ਰਧਾਨ ਨੇ ਸੱਚੇ ਮਨੋਂ ਇਹ ਗੱਲ ਆਖੀ ਹੈ, ਤਾਂ ਉਨ੍ਹਾਂ ਨੂੰ ਆਪਣੀ ਇਸ ਸੋਚ ਉਪਰ ਪਹਿਰਾ ਵੀ ਦੇਣਾ ਪਵੇਗਾ। ਹੋਰਨਾਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਆਤਮਘਾਤੀ ਰਸਤੇ ਤੁਰ ਰਹੇ ਪੰਜਾਬ ਨੂੰ ਵਾਪਸ ਮੋੜ ਲਿਆਉਣ ਲਈ ਸਿਆਸੀ ਹਿਤਾਂ ਤੋਂ ਉਪਰ ਉੱਠ ਕੇ ਪੰਜਾਬ ਦੇ ਬਚਾਅ ਲਈ ਸਾਂਝੇ ਯਤਨ ਜੁਟਾਉਣੇ ਪੈਣਗੇ। ਕਿਉਂਕਿ ਪੰਜਾਬ ਜਿਸ ਕਦਰ ਸੰਕਟਾਂ ਵਿਚ ਘਿਰ ਗਿਆ ਹੈ, ਹੁਣ ਇਸ ਨੂੰ ਇਨ੍ਹਾਂ ਸੰਕਟਾਂ ਵਿਚੋਂ ਕੱਢਣਾ ਕਿਸੇ ਇਕੱਲੇ-ਕਹਿਰੇ ਵਿਅਕਤੀ ਦੇ ਵੱਸ ਦਾ ਰੋਗ ਨਹੀਂ, ਸਗੋਂ ਸਮੁੱਚੇ ਲੋਕਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਅਤੇ ਨਾਲ ਹੀ ਭਾਰਤ ਦੀ ਸਰਕਾਰ ਨੂੰ ਇਹ ਅਹਿਸਾਸ ਕਰਾਉਣ ਦੀ ਲੋੜ ਹੈ ਕਿ ਜੇਕਰ ਪੰਜਾਬ ਨੇ ਕਣਕ, ਝੋਨਾ ਪੈਦਾ ਕਰਨਾ ਬੰਦ ਕਰ ਦਿੱਤਾ, ਤਾਂ ਭਾਰਤ ਅਨਾਜ ਦੀ ਥੁੜ੍ਹ ਦੇ ਵੱਡੇ ਸੰਕਟ ਵਿਚ ਫਸ ਜਾਵੇਗਾ ਅਤੇ ਭਾਰਤ ‘ਚ ਅੰਨ ਦੀ ਥੁੜ੍ਹ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰੇਗੀ। ਕਿਉਂਕਿ ਸਵਾ ਲੱਖ ਕਰੋੜ ਦੇ ਕਰੀਬ ਭਾਰਤ ਦੀ ਜਨਤਾ ਨੂੰ ਰੋਟੀ ਖਵਾਉਣਾ ਕਿਸੇ ਵੀ ਦੇਸ਼ ਦੇ ਵੱਸ ਦਾ ਰੋਗ ਨਹੀਂ ਰਹੇਗਾ। ਇਸ ਤਰ੍ਹਾਂ ਪੰਜਾਬ ਦਾ ਇਹ ਸੰਕਟ ਵੱਡੇ ਦਾਇਰੇ ਵਾਲਾ ਸੰਕਟ ਹੈ ਅਤੇ ਇਸ ਨੂੰ ਇਸੇ ਸੰਦਰਭ ਵਿਚ ਵੇਖ ਕੇ ਹੱਲ ਕਰਨ ਦੇ ਯਤਨ ਹੋਣੇਂ ਚਾਹੀਦੇ ਹਨ। ਅਸੀਂ ਚਾਹਾਂਗੇ ਕਿ ਅਕਾਲੀ ਦਲ ਆਪਣੇ ਪ੍ਰਧਾਨ ਵੱਲੋਂ ਕਹੇ ਬੋਲਾਂ ਉਪਰ ਡੂੰਘਾ ਮੰਥਨ ਕਰੇ ਅਤੇ ਆਪਣੀ ਵਿਰਾਸਤ ਨਾਲ ਜੁੜ ਕੇ ਅਮਲ ਕਰਨ ਵੱਲ ਵਧੇ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article
    ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

Read Full Article
    ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

Read Full Article
    ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

Read Full Article
    ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

Read Full Article
    ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

Read Full Article
    ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

Read Full Article
    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article