PUNJABMAILUSA.COM

ਲੁਧਿਆਣਾ ਬਣੇਗਾ ‘ਸਮਾਰਟ’

ਲੁਧਿਆਣਾ ਬਣੇਗਾ ‘ਸਮਾਰਟ’

ਲੁਧਿਆਣਾ ਬਣੇਗਾ ‘ਸਮਾਰਟ’
January 28
22:23 2016

naidu
• ਜਲੰਧਰ, ਅੰਮਿ੍ਤਸਰ ਤੇ ਚੰਡੀਗੜ੍ਹ ਰਹਿ ਗਏ ਫਾਡੀ • ਕੇਂਦਰ ਵੱਲੋਂ ਜਾਰੀ ਪਹਿਲੇ 20 ਸਮਾਰਟ ਸ਼ਹਿਰਾਂ ‘ਚ ਪੁਣੇ, ਚੇਨਈ, ਭੋਪਾਲ ਸ਼ਾਮਿਲ • ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਬਿਹਾਰ ਦੇ ਕਿਸੇ ਸ਼ਹਿਰ ਦਾ ਨਾਂਅ ਪਹਿਲੀ ਸੂਚੀ ‘ਚ ਨਹੀਂ • ਸਮਾਰਟ ਸ਼ਹਿਰਾਂ ਲਈ 45 ਹਜ਼ਾਰ ਕਰੋੜ ਦਾ ਬਜਟ ਤਿਆਰ • ਪਹਿਲੇ ਗੇੜ ‘ਚ ਚੁਣੇ ਸ਼ਹਿਰਾਂ ਨੂੰ ਅਗਲੇ 3 ਸਾਲਾਂ ਤੱਕ ਮਿਲਣਗੇ 100-100 ਕਰੋੜ
ਨਵੀਂ ਦਿੱਲੀ, 28 ਜਨਵਰੀ (ਪੰਜਾਬ ਮੇਲ) -ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਲਈ ਚੁਣੇ ਗਏ ਪਹਿਲੇ 20 ਸ਼ਹਿਰਾਂ ਦੀ ਪਹਿਲੀ ਸੂਚੀ ਵਿਚ ਲੁਧਿਆਣਾ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਹੋ ਗਿਆ | ਕੇਂਦਰ ਵੱਲੋਂ ਚੁਣੇ (98) ਸ਼ਹਿਰਾਂ ਵਿਚ ਵੱਖ-ਵੱਖ ਮਾਸਕਾਂ ਦੇ ਆਧਾਰ ‘ਤੇ ਕਰਵਾਏ ਮੁਕਾਬਲੇ ‘ਚ ਲੁਧਿਆਣਾ 19ਵੇਂ ਨੰਬਰ ‘ਤੇ ਆਇਆ ਹੈ ਜਦ ਕਿ ਪੰਜਾਬ ਦੇ ਹੀ ਬਾਕੀ ਦੋ ਹੋਰ ਸ਼ਹਿਰ ਅੰਮਿ੍ਤਸਰ ਅਤੇ ਜਲੰਧਰ ਪਹਿਲੇ ਗੇੜ ਦੀ ਇਸ ਸੂਚੀ ਵਿਚ ਸ਼ਾਮਿਲ ਹੋਣ ਵਿਚ ਨਾਕਾਮਯਾਬ ਰਹੇ | ਹਾਲਾਂਕਿ ਉੱਤਰ ਪ੍ਰਦੇਸ਼, ਜਿਸ ਦੇ ਸਭ ਤੋਂ ਵੱਧ 13 ਸ਼ਹਿਰ ਸਮਾਰਟ ਸ਼ਹਿਰਾਂ ਵਜੋਂ ਚੁਣੇ ਗਏ ਹਨ, ਦਾ ਇਕ ਵੀ ਸ਼ਹਿਰ ਪਹਿਲੇ ਵੀਹਾਂ ਸ਼ਹਿਰਾਂ ‘ਚ ਥਾਂ ਹਾਸਿਲ ਨਹੀਂ ਕਰ ਸਕਿਆ | ਪੱਛਮੀ ਬੰਗਾਲ ਅਤੇ ਬਿਹਾਰ ਦਾ ਕੋਈ ਵੀ ਸ਼ਹਿਰ ਪਹਿਲੇ ਵੀਹ ਸ਼ਹਿਰਾਂ ਦੀ ਸੂਚੀ ‘ਚ ਸ਼ਾਮਿਲ ਨਹੀਂ ਹੈ | ਝਾਰਖੰਡ, ਹਰਿਆਣਾ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵੀ ਕਿਸੇ ਸ਼ਹਿਰ ਦਾ ਨਾਂਅ ਇਸ ਸੂਚੀ ਵਿਚ ਸ਼ਾਮਿਲ ਨਹੀਂ ਹੈ | ਜਦ ਕਿ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕ, ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਅਜਿਹੇ ਰਾਜ ਹਨ ਜਿਨ੍ਹਾਂ ਦੇ ਦੋ ਜਾਂ ਦੋ ਤੋਂ ਵੱਧ ਸ਼ਹਿਰਾਂ ਦਾ ਨਾਂਅ ਪਹਿਲੇ 20 ਸ਼ਹਿਰਾਂ ਦੀ ਸੂਚੀ ਵਿਚ ਦਰਜ ਹੈ | ਸ਼ਹਿਰੀ ਵਿਕਾਸ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਸ਼ਹਿਰਾਂ ਦੀ ਚੋਣ ਵਿਚ ਮੰਤਰਾਲੇ ਦੀ ਕਿਸੇ ਕਿਸਮ ਦੀ ਦਖ਼ਲ-ਅੰਦਾਜ਼ੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੁਕਾਬਲੇ ਲਈ ਤੈਅ ਮਾਨਕਾਂ ਦੇ ਆਧਾਰ ‘ਤੇ ਹੀ ਫ਼ੈਸਲਾ ਕੀਤਾ ਗਿਆ ਹੈ | ਕੇਂਦਰੀ ਮੰਤਰੀ ਨੇ ਕਿਹਾ ਕਿ ਜਿਹੜੇ ਸ਼ਹਿਰ ਪਹਿਲੀ ਸੂਚੀ ਵਿਚ ਥਾਂ ਨਹੀਂ ਪਾ ਸਕੇ ਉਹ ਹੋਰ ਬਿਹਤਰ ਕਰਨ ਦਾ ਯਤਨ ਕਰਨ ਕਿਉ ਾਕਿ 40 ਨਾਂਅ ਤੀਜੇ ਗੇੜ ‘ਚ ਐਲਾਨੇ ਜਾਣਗੇ | ਇਸ ਸੂਚੀ ‘ਚ ਪੰਜ ਰਾਜਾਂ ਦੀਆਂ ਰਾਜਧਾਨੀਆਂ ਵੀ ਸ਼ਾਮਿਲ ਹਨ ਜਿਨ੍ਹਾਂ ‘ਚ ਭੁਵਨੇਸ਼ਵਰ, ਓਡੀਸ਼ਾ ਦਾ ਨਾਂਅ ਪਹਿਲੇ ਨੰਬਰ ‘ਤੇ ਹੈ | ਜਦਕਿ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੀਜੇ ਨੰਬਰ ‘ਤੇ ਆਈ ਹੈ | ਤਾਮਿਲਨਾਡੂ ਦੀ ਰਾਜਧਾਨੀ ਚੇਨਈ ਆਸਾਮ ਦੀ ਰਾਜਧਾਨੀ ਗੁਹਾਟੀ ਅਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਨਾਂਅ ਵੀ ਪਹਿਲੇ ਵੀਹਾਂ ਸ਼ਹਿਰਾਂ ‘ਚ ਸ਼ਾਮਿਲ ਹੈ | ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ, ਜਿਸ ਦਾ ਨਾਂਅ ਪਹਿਲੇ 98 ਸਮਾਰਟ ਸ਼ਹਿਰਾਂ ‘ਚ ਸ਼ਾਮਿਲ ਸੀ, ਵੀ ਇਸ ਸੂਚੀ ‘ਚ ਥਾਂ ਨਹੀਂ ਬਣਾ ਸਕੀ | ਸ਼ਹਿਰੀ ਵਿਕਾਸ ਮੰਤਰੀ ਨੇ ਜਾਣਕਾਰੀ ਦਿੰ ਦਿਆਂ ਦੱ ਸਿਆ ਕਿ ਸਮਾਰਟ ਸ਼ਹਿਰਾਂ ਲਈ ਸਰਕਾਰ ਵੱਲੋਂ 48 ਹਜ਼ਾਰ ਕਰੋੜ ਦਾ ਬਜਟ ਤਿਆਰ ਕੀਤਾ ਗਿਆ ਹੈ | ਪਹਿਲੇ ਗੇੜ ‘ਚ ਚੁਣੇ ਗਏ ਸ਼ਹਿਰਾਂ ਨੂੰ ਅਗਲੇ 3 ਸਾਲਾਂ ਤੱਕ 100-100 ਕਰੋੜ ਰੁਪਏ ਦਿੱਤੇ ਜਾਣਗੇ | ਸ੍ਰੀ ਨਾਇਡੂ ਨੇ ਇਸ ਪੂਰੇ ਅਮਲ ਨੂੰ ਪਾਰਦਰਸ਼ੀ ਦਸਦਿਆਂ ਇਸ ‘ਚ ਲੋਕਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਹਾਲੇ ਤੱਕ ਦੇ ਇਸ ਅਮਲ ‘ਚ ਡੇਢ ਕਰੋੜ ਤੋਂ ਵੱਧ ਦੇਸ਼ਵਾਸੀਆਂ ਨੇ ਹਿੱਸਾ ਲਿਆ ਹੈ ਜੋ ਕਿ ਕੁੱਲ ਆਬਾਦੀ ਦਾ 12 ਫ਼ੀਸਦੀ ਬਣਦਾ ਹੈ | ਮੁਕਾਬਲੇ ਦੇ ਮਾਨਕਾਂ ‘ਚ ਲੋਕਾਂ ਦੀ ਹਿੱਸੇਦਾਰੀ 16 ਫ਼ੀਸਦੀ ਦਾ ਮੁਲਾਂਕਣ ਦਿੱਤਾ ਗਿਆ | ਮੁਕਾਬਲੇ ਲਈ ਸ਼ਹਿਰਾਂ ਨੂੰ 43 ਸਵਾਲਾਂ ਦੇ ਜਵਾਬ ਦੇਣੇ ਸਨ | ਹੜ੍ਹ ਪ੍ਰਭਾਵਿਤ ਤਾਮਿਲਨਾਡੂ ਨੂੰ ਸ਼ਹਿਰਾਂ ਦੀ ਚੋਣ ਲਈ ਵਾਧੂ ਸਮਾਂ ਵੀ ਦਿੱਤਾ ਗਿਆ, ਜਿਸ ‘ਚ ਉਸ ਦੇ ਦੋ ਸ਼ਹਿਰ ਸੂਚੀ ‘ਚ ਥਾਂ ਪਾਉਣ ‘ਚ ਕਾਮਯਾਬ ਹੋ ਗਏ | ਇਨ੍ਹਾਂ 20 ਸ਼ਹਿਰਾਂ ਵਿਚੋਂ 18 ਸ਼ਹਿਰਾਂ ਨੂੰ ‘ਰੈਵਰੋਟਿਵ’ ਭਾਵ ਪੁਰਾਣੇ ਸ਼ਹਿਰ ‘ਚ ਹੀ ਕੁਝ ਨਵੀਂ ਬਣਤਰ ਜੋੜਨ ਦੀ ਤਕਨੀਕ ਲਈ ਜਾਏਗੀ ਜਦ ਕਿ ਇਕ ਸ਼ਹਿਰ ਵਿਚ ਰੀਡਿਵੈੱਲਪਮੈਂਟ ਭਾਵ, ਪੁਰਾਣੀ ਬਣਤਰ ਢਾਹ ਕੇ ਨਵੀਂ ਬਣਾਈ ਜਾਏਗੀ ਜਦ ਕਿ ਇਕ ਸ਼ਹਿਰ ‘ਚ ਦੋਵੇਂ ਤਕਨੀਕਾਂ ਅਪਣਾਈਆਂ ਜਾਣਗੀਆਂ | ਕੇਂਦਰੀ ਮੰਤਰੀ ਨੇ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਭਾਰਤ ਦੇ ਸੰਘੀ ਢਾਂਚੇ ਨੂੰ ਸਹੀ ਅਰਥਾਂ ‘ਚ ਪਰਿਭਾਸਿਤ ਕਰਦਾ ਹੈ ਜਿਸ ‘ਚ ਕੇਂਦਰ, ਰਾਜ ਸਰਕਾਰ ਅਤੇ ਸਥਾਨਕ ਸੰਸਥਾਵਾਂ ਆਪੋ-ਆਪਣੀਆਂ ਭੂਮਿਕਾ ਨਿਭਾਉ ਾਦੇ ਹੋਏ ਇਕ ਯੋਜਨਾ ਨੂੰ ਮੁਕੰਮਲ ਕਰਦੀਆਂ ਹਨ | ਪ੍ਰਧਾਨ ਮੰਤਰੀ ਨੇ ਦਿੱਤੀ ਮੁਬਾਰਕਬਾਦ ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਸ਼ਹਿਰਾਂ ਦੇ ਜੇਤੂਆਂ ਨੂੰ ਟਵੀਟਰ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਨੇ ਸਮਾਰਟ ਸਿਟੀ ਲੀ ਚੁਣੌਤੀਆਂ ਦਾ ਸਾਹਮਣਾ ਕੀਤਾ | ਪ੍ਰਧਾਨ ਮੰਤਰੀ ਨੇ ਇਸ ਸੰਬੰਧੀ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ | ਪਹਿਲੇ ਵੀਹ ਸਮਾਰਟ ਸ਼ਹਿਰਾਂ ਦੀ ਸੂਚੀ 1. ਭੁਵਨੇਸ਼ਵਰ (ਓਡੀਸ਼ਾ), 2. ਪੁਣੇ (ਮਹਾਂਰਾਸ਼ਟਰ), 3. ਜੈਪੁਰ (ਰਾਜਸਥਾਨ), 4. ਸੂਰਤ (ਗੁਜਰਾਤ), 5. ਕੋਚੀ (ਕੇਰਲ), 6. ਅਹਿਮਦਾਬਾਦ (ਗੁਜਰਾਤ), 7. ਜੱਬਲਪੁਰ (ਮੱਧ ਪ੍ਰਦੇਸ਼), 8. ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 9. ਸ਼ੋਲਾਪੁਰ (ਮਹਾਂਰਾਸ਼ਟਰ), 10. ਧਵਨਗਿਰੀ (ਕਰਨਾਟਕ), 11. ਇੰਦੌਰ (ਮੱਧ ਪ੍ਰਦੇਸ਼), 12. ਐਨ. ਡੀ. ਐਮ. ਬੀ. (ਨਵੀਂ ਦਿੱਲੀ ਨਗਰ ਨਿਗਮ), 13. ਕੋਇੰਬਟੂਰ (ਤਾਮਿਲਨਾਡੂ), 14. ਕਾਕੀਨਾਡਾ (ਆਂਧਰਾ ਪ੍ਰਦੇਸ਼), 15. ਬੇਲਗਾਮ (ਕਰਨਾਟਕ), 16. ਉਦੈਪੁਰ (ਰਾਜਸਥਾਨ), 17. ਗੁਹਾਟੀ (ਆਸਾਮ), 18. ਚੇਨਈ (ਤਾਮਿਲਨਾਡੂ), 19. ਲੁਧਿਆਣਾ (ਪੰਜਾਬ) 20. ਭੋਪਾਲ (ਮੱਧ ਪ੍ਰਦੇਸ਼) |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article