PUNJABMAILUSA.COM

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਦੋ ਦਿਨਾਂ ਫੋਟੋ ਨੁਮਾਇਸ਼ ਦੀ ਸ਼ੁਰੂਆਤ

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਦੋ ਦਿਨਾਂ ਫੋਟੋ ਨੁਮਾਇਸ਼ ਦੀ ਸ਼ੁਰੂਆਤ

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਦੋ ਦਿਨਾਂ ਫੋਟੋ ਨੁਮਾਇਸ਼ ਦੀ ਸ਼ੁਰੂਆਤ
August 20
05:41 2018

* ਕੈਬਨਿਟ ਮੰਤਰੀ ਆਸ਼ੂ, ਐਮ.ਪੀ ਬਿੱਟੂ, ਮੇਅਰ ਸੰਧੂ, ਤਲਵਾੜ, ਬੈਂਸ, ਓਬਰਾਏ ਸਮੇਤ ਕਈ ਸਖਸ਼ੀਅਤਾਂ ਪੁੱਜੀਆਂ
ਲੁਧਿਆਣਾ, 20 ਅਗਸਤ (ਪੰਜਾਬ ਮੇਲ)- ਵਿਸ਼ਵ ਫੋਟੋਗ੍ਰਾਫੀ ਦਿਹਾੜੇ ਮੌਕੇ ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਵਲੋਂ ਅੱਜ ਦੋ ਦਿਨਾਂ ਫੋਟੋ ਨੁਮਾਇਸ਼ ਦੀ ਸ਼ੁਰੂਆਤ ਭਾਰਤ ਨਗਰ ਚੌਕ ਦੇ ਨਜ਼ਦੀਕ ਡਾ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ, ਪੰਜਾਬੀ ਭਵਨ ਵਿਚ, ਜਿਸਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਫੂਡ ਐਂਡ ਸਿਵਲ ਸਪਲਾਈਜ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਗੈਸਟ ਆਫ਼ ਆਨਰਸ ਦੇ ਰੂਪ ਵਜੋਂ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਸੰਜੇ ਤਲਵਾੜ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ: ਐਸ.ਪੀ ਸਿੰਘ ਓਬਰਾਏ ਦੀ ਹਾਜਰੀ ਵਿਚ ਕੀਤਾ।ਇਸ ਮੌਕੇ ਸ੍ਰੀ ਆਸ਼ੂ ਅਤੇ ਸ: ਬਿੱਟੂ ਨੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵਲੌਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਫੋਟੋ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ‘ਵਨ ਥਾਊਜੈਂਟ ਵਰਡਸ’ ਹੈ, ਜਿਸ ਵਿਚ ਲੁਧਿਆਣਾ ਦੇ ਵੱਖ-ਵੱਖ ਅਖਬਾਰਾਂ ਵਿਚ ਕੰਮ ਕਰਦੇ ਫੋਟੋਜਰਨਲਿਸਟਾਂ ਦੇ ਕੰਮ ਨੂੰ ਦਰਸਾਇਆ ਗਿਆ ਹੈ । ਪ੍ਰਦਰਸ਼ਨੀ ਵਿਚ 24 ਫੋਟੋਜਰਨਲਿਸਟ ਦੀਆਂ 48 ਵੱਖ ਵੱਖ ਪ੍ਰਕਾਰ ਦੀਆਂ ਤਸਵੀਰਾਂ ਨੂੰ ਸ਼ਾਮਿਲ ਕੀਤਾ ਗਿਆ, ਜੋ ਕਿ ਲੁਧਿਆਣਾ ਸ਼ਹਿਰ ਅਤੇ ਇੱਥੋਂ ਦੇ ਲੋਕਾਂ ਦੇ ਵੱਖ ਵੱਖ ਦ੍ਰਿਸ਼ਾਂ ਨੂੰ ਪ੍ਰਦਰਿਸ਼ਤ ਕਰਦੀਆਂ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਆਸ਼ੂ ਨੇ ਫੋਟੋ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਰਸਾਲੇ ਜਾਂ ਅਖ਼ਬਾਰ ਵਿਚ ਜੋ ਵੀ ਪੇਜ਼ ਲਿਖਿਆ ਹੋਵੇ ਅਤੇ ਉਸ ਪੇਜ ਵਿਚ ਲੱਗੀ ਇਕ ਫੋਟੋ ਪੁਰੇ ਪੇਜ਼ ਬਾਰੇ ਬਿਆਨ ਕਰ ਦਿੰਦੀ ਹੈ। ਇਸ ਮੌਕੇ ਸ੍ਰੀ ਆਸ਼ੂ ਅਤੇ ਮੇਅਰ ਸੰਧੂ ਨੇ ਫੋਟੋ ਪੱਤਰਕਾਰਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਨੂੰ ਜਲਦ ਹੀ ਇਕ ਦਫ਼ਤਰ ਅਤੇ ਆਰਟ ਗੈਲਰੀ ਲਈ ਸਥਾਨ ਉਪਲੱਬਧ ਕਰਵਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ਼੍ਰੀ ਡਾ: ਸੁਰਜੀਤ ਪਾਤਰ ਨੇ ਫੋਟੋ ਪੱਤਰਕਾਰਾਂ ਦੇ ਕੰਮ ਨੂੰ ਸਰਾਹਿਆ ਅਤੇ ਕਿਹਾ ਕਿ ਜੋ ਘਟਿਤ ਹੁੰਦਾ ਹੈ ਉਹਨੂੰ ਫੋਟੋ ਪਤਰਕਾਰ ਆਪਣੇ ਖਿੱਚੇ ਚਿਤਰਾਂ ਨਾਲ ਜਨਤਾ ਨੂੰ ਜਾਣੂ ਕਰਾਂਦੇ ਹਨ ਅਤੇ ਹਰ ਤਰ੍ਹਾਂ ਦੇ ਮਾਹੌਲ ਵਿਚ ਇਨ੍ਹਾਂ ਨੂੰ ਕੰਮ ਕਰਦੇ ਰਹਿਣਾ ਪੈਂਦਾ ਹੈ। ਇਸ ਮੌਕੇ ਸੀਨੀਅਰ ਫੋਟੋ ਪਤਰਕਾਰ ਹਰਿੰਦਰ ਸਿੰਘ ਕਾਕਾ ਨੂੰ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ ਅਤੇ ਲੰਬੇ ਅਰਸੇ ਤੋਂ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸ਼੍ਰੀ ਪ੍ਰਮੋਦ ਬਾਤਿਸ਼ ਨੇ ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਨੂੰ 25000 ਰੁਪਏ ਦਾ ਚੈਕ ਭੇਂਟ ਕੀਤਾ। ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ: ਐਸ.ਪੀ ਸਿੰਘ ਓਬਰਾਏ ਨੇ ਐਸੋਸੀਏਸ਼ਨ ਨੂੰ 51000 ਰੁਪਏ ਦਾ ਚੈਕ ਭੇਂਟ ਕੀਤਾ ਅਤੇ ਭਵਿੱਖ ਵਿਚ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਦਲੀਪ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸੀਨੀਅਰ ਫੋਟੋ ਪੱਤਰਕਾਰ ਇੰਦਰਜੀਤ ਵਰਮਾ, ਧਰਮਵੀਰ ਨੇਪਾਲ, ਕੁਲਦੀਪ ਸਿੰਘ ਕਾਲਾ, ਗੁਰਪ੍ਰੀਤ ਸਿੰਘ, ਹਿਮਾਂਸ਼ੂ ਮਹਾਜਨ, ਗੁਰਮਿੰਦਰ ਸਿੰਘ, ਨੀਲ ਕਮਲ ਸੋਨੂੰ, ਹਰਿੰਦਰ ਸਿੰਘ ਕਾਲਾ, ਅਜੈ ਨੇਪਾਲ, ਅਸ਼ਵਨੀ ਧੀਮਾਨ, ਵਿਸ਼ਾਲ ਗਰਗ, ਲੱਕੀ ਭੱਟੀ, ਰਮੇਸ਼ ਵਰਮਾ, ਨੀਲ ਕਮਲ ਸ਼ਰਮਾ, ਵਿਜੈ ਚਹਿਲ, ਹਰਜੀਤ ਸਿੰਘ ਖਾਲਸਾ, ਕੰਵਲਦੀਪ ਸਿੰਘ ਡੰਗ, ਰਕੇਸ਼ ਕੁਮਾਰ, ਮੁਨੀਸ਼ ਮੋਟਨ, ਸੌਰਵ ਅਰੋੜਾ, ਵਿਸ਼ਾਲ ਬਵੇਜਾ, ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਬਰਾਂ, ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਤੋਂ ਇਲਾਵਾ ਰਾਮਗੜੀਆ ਐਜੁਕੇਸ਼ਨ ਟਰੱਸਟ ਦੇ ਪ੍ਰਧਾਨ ਰਣਜੋਧ ਸਿੰਘ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਪ੍ਰਿਤਪਾਲ ਸਿੰਘ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਜਸਵਿੰਦਰ ਸਿੰਘ ਭੋਲਾ, ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ, ਸਰਬਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਤੇਜ਼ ਪ੍ਰਤਾਪ ਸਿੰਘ ਸੰਧੂ, ਨਵਤੇਜ ਸਿੰਘ, ਅਰਵਿੰਦਰ ਸਿੰਘ ਲਾਡੀ, ਹਰਵਿੰਦਰ ਸਿੰਘ ਨਾਮਧਾਰੀ, ਕੁਲਦੀਪ ਸਿੰਘ ਦੀਪਾ, ਨਰਿੰਦਰ ਸ਼ਰਮਾ ਕਾਲਾ ਕੌਂਸਲਰ, ਕੌਂਸਲਰ ਹਰਕਰਨਦੀਪ ਸਿੰਘ ਵੈਦ, ਜਸਵੰਤ ਸਿੰਘ ਛਾਪਾ, ਅਸ਼ਵਨੀ ਜੇਤਲੀ, ਮੁੱਖ ਚੀਫ਼ ਇੰਜੀਨੀਅਰ ਪਾਵਰਕਾਮ ਪਰਮਜੀਤ ਸਿੰਘ, ਗੁਰਦੀਪ ਸਿੰਘ ਗੋਸ਼ਾ, ਗੁਰਭੇਜ ਸਿੰਘ ਛਾਬੜਾ, ਜਤਿੰਦਰਪਾਲ ਸਿੰਘ ਸਲੂਜਾ, ਬਲਜੀਤ ਸਿੰਘ ਛੱਤਵਾਲ, ਗੁਰਮੀਤ ਸਿੰਘ ਕੁਲਾਰ, ਜਗਬੀਰ ਸਿੰਘ ਸੋਖੀ, ਮਾਨ ਸਿੰਘ ਐਲ.ਆਈ.ਸੀ, ਅਸ਼ੋਕ ਮਰਵਾਹਾ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਗੁਲਜ਼ਾਰ ਸਿੰਘ ਪੰਧੇਰ, ਕਵਲਪ੍ਰੀਤ ਸਿੰਘ, ਜਤਿੰਦਰ ਸਿੰਘ ਬੇਦੀ ਸਮੇਤ ਪੰਜਾਬੀ ਭਵਨ ਦੇ ਅਹੁਦੇਦਾਰਾਂ ਨੇ ਵੀ ਹਾਜ਼ਰੀ ਭਰੀ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article