ਲੁਧਿਆਣਾ ਪੁਲਿਸ ਵੱਲੋਂ ਕਰਫਿਊ ‘ਚ ਸਖਤੀ; 15 ਹਜ਼ਾਰ ਕਰਫਿਊ ਪਾਸ ਕੀਤੇ ਰੱਦ

333
Share

-ਬੇਵਜ੍ਹਾ ਘੁੰਮ ਰਹੇ ਲੋਕਾਂ ਨੂੰ ਭੇਜਿਆ ਜੇਲ
ਲੁਧਿਆਣਾ, 31 ਮਾਰਚ (ਪੰਜਾਬ ਮੇਲ)- ਅਮਰਪੁਰਾ ‘ਚ 42 ਸਾਲ ਦੀ ਔਰਤ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਰਫਿਊ ‘ਚ ਸਖਤੀ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਡੀ. ਸੀ. ਪੀ. ਅਸ਼ਵਨੀ ਕਪੂਰ, ਡੀ. ਸੀ. ਪੀ. ਸੁਖਪਾਲ ਸਿੰਘ ਬਰਾੜ ਖੁਦ ਸੜਕਾਂ ‘ਤੇ ਨਜ਼ਰ ਆਏ, ਜਿਨ੍ਹਾਂ ਨੇ ਸਾਰਾ ਦਿਨ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰ ਕੇ ਬੇਵਜ੍ਹਾ ਘਰਾਂ ਤੋਂ ਬਾਹਰ ਸੜਕਾਂ ‘ਤੇ ਘੁੰਮ ਰਹੇ ਲਗਭਗ 100 ਵਿਅਕਤੀਆਂ ਨੂੰ ਦਬੋਚਿਆ, ਜਿਨ੍ਹਾਂ ਨੂੰ ਪੁਲਿਸ ਨੇ ਆਪਣੀ ਵੈਨ ‘ਚ ਹੀ ਅਸਥਾਈ ਜੇਲ ਪਹੁੰਚਾਇਆ। ਇਨ੍ਹਾਂ ‘ਚ ਔਰਤਾਂ ਵੀ ਸਨ।
ਡੀ. ਸੀ. ਪੀ. ਅਸ਼ਵਨੀ ਕਪੂਰ ਮੁਤਾਬਕ 8 ਦਿਨਾਂ ‘ਚ ਹੀ ਨਿਗਮ, ਸਰਪੰਚਾਂ, ਕੌਂਸਲਰਾਂ, ਮੰਡੀ ਬੋਰਡ ਅਤੇ ਲੰਗਰ ਵੰਡਣ ਵਾਲੀ ਐੱਨ. ਜੀ. ਓ. ਵੱਲੋਂ ਆਪਣੇ ਪੱਧਰ ‘ਤੇ ਲੱਗਭਗ 15 ਹਜ਼ਾਰ ਪਾਸ ਬਣਾ ਦਿੱਤੇ ਗਏ, ਜਦਕਿ ਪੁਲਿਸਅਫਸਰਾਂ ਵੱਲੋਂ ਵੀ ਪਾਸ ਬਣਾਏ ਗਏ ਹਨ। ਕਰਫਿਊ ‘ਚ ਵੀ ਸੜਕਾਂ ‘ਤੇ ਇੰਨੀ ਭੀੜ ਦੇਖ ਕੇ ਉਪਰੋਕਤ ਕਦਮ ਚੁੱਕੇ ਗਏ ਹਨ। ਪੁਲਿਸ ਵੱਲੋਂ ਸਾਰੇ ਪਾਸ ਰੱਦ ਕਰ ਦਿੱਤੇ ਗਏ ਹਨ।ਹੁਣ ਲੋੜਵੰਦ ਆਨਲਾਈਨ ਪਾਸ ਅਪਲਾਈ ਕਰ ਸਕਦਾ ਹੈ। ਪੁਲਿਸ ਵੱਲੋਂ ਆਪਣੇ ਪੱਧਰ ‘ਤੇ ਜਾਂਚ ਕੀਤੀ ਜਾਵੇਗੀ, ਜੇਕਰ ਲੋੜ ਪਈ ਤਾਂ ਪਾਸ ਬਣਾ ਕੇ ਦਿੱਤਾ ਜਾਵੇਗਾ। ਪੁਲਿਸ ਮੁਤਾਬਕ ਜੇਕਰ ਕੋਈ ਆਨ ਲਾਈਨ ਡਲਿਵਰੀ ਦਾ ਕੰਮ ਕਰ ਰਿਹਾ ਹੈ ਤਾਂ ਉਹ ਵੀ ਸੜਕ ‘ਤੇ ਉਦੋਂ ਉੱਤਰ ਸਕਦਾ ਹੈ, ਜਦੋਂ ਉਸ ਦੇ ਮੋਬਾਇਲ ‘ਚ ਆਰਡਰ ਹੋਵੇਗਾ।
ਡੀ. ਸੀ. ਪੀ. ਅਸ਼ਵਨੀ ਕਪੂਰ ਵੱਲੋਂ ਸਖਤ ਰਵੱਈਆ ਅਪਣਾਉਂਦੇ ਹੋਏ ਕਈ ਕਾਰਾਂ ‘ਤੇ ਨਾਜਾਇਜ਼ ਰੂਪ ਨਾਲ ਲੱਗੇ ਸਟਿੱਕਰ ਨੂੰ ਖੁਦ ਉਤਾਰਿਆ ਗਿਆ ਅਤੇ ਪੁਲਿਸ ਕਮਿਸ਼ਨਰ ਨੂੰ ਮੋਬਾਇਲ ‘ਤੇ ਸੈਂਡ ਕੀਤਾ ਗਿਆ, ਤਾਂ ਜੋ ਪਤਾ ਲਗ ਸਕੇ ਕਿ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਹੈ। ਪੁਲਿਸ ਦੇ ਸਾਹਮਣੇ ਕਈ ਅਜਿਹੇ ਕੇਸ ਆਏ, ਜਿਸ ਵਿਚ ਲੋਕਾਂ ਦੀਆਂ ਕਾਰਾਂ ‘ਤੇ ਸਟਿੱਕਰ ਲੱਗੇ ਹੋਏ ਸਨ ਪਰ ਕਿਸ ਕਾਰਣ ਬਣਾਇਆ ਗਿਆ। ਪਤਾ ਵੀ ਨਹੀਂ ਸੀ, ਜਦੋਂਕਿ ਕਈਆਂ ਵੱਲੋਂ ਇਕ ਪਾਸ ਦੀ ਫੋਟੋ ਸਟੇਟ ਕਰਵਾ ਕੇ ਕਈ ਕਾਰਾਂ ‘ਤੇ ਲਗਾਈ ਗਈ ਸੀ। ਲੰਗਰ ਵੰਡਣ ਦੇ ਨਾਮ ‘ਤੇ ਵੀ ਨੌਜਵਾਨ ਬਾਜ਼ਾਰਾਂ ਵਿਚ ਘੁੰਮ ਰਹੇ ਸਨ, ਜੇਕਰ ਹੁਣ ਵੀ ਲੁਧਿਆਣਵੀ ਨਾ ਮੰਨੇ ਤਾਂ ਐੱਫ. ਆਈ. ਆਰ. ਦਰਜ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ।
ਪੁਲਿਸ ਵੱਲੋਂ ਲੰਗਰ ਵੰਡਣ ਵਾਲੀ ਐੱਨ. ਜੀ. ਓ. ਨੂੰ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਉਹ ਸੇਵਾ ਕਰਨਾ ਚਾਹੁੰਦੇ ਹਨ ਤਾਂ ਲੰਗਰ ਤਿਆਰ ਕਰ ਕੇ ਪੁਲਿਸ ਨੂੰ ਦੱਸ ਦੇਣ। ਪੁਲਿਸ ਵੱਲੋਂ ਆਪਣੀ ਟੀਮ ਭੇਜੀ ਜਾਵੇਗੀ, ਜਿਨ੍ਹਾਂ ਦੇ ਨਾਲ ਜਾ ਕੇ ਐੱਨ. ਜੀ. ਓ. ਮੈਂਬਰ ਲੰਗਰ ਵੰਡ ਸਕਣਗੇ। ਨਾਲ ਹੀ ਐੱਨ. ਜੀ. ਓ. ਵੱਲੋਂ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਪਾਸ ਬਣਾਇਆ ਜਾਵੇਗਾ ਪਰ ਉਸ ਦਾ ਵੀ ਸਮਾਂ ਤੈਅ ਹੋਵੇਗਾ।


Share