ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ, 178 ਨਵੇਂ ਮਾਮਲੇ

462
Share

ਲੁਧਿਆਣਾ, 25 ਜੁਲਾਈ (ਪੰਜਾਬ ਮੇਲ)- ਕੋਰੋਨਾ ਵਾਇਰਸ ਨੇ ਅੱਜ ਇਕ ਵੱਡਾ ਧਮਾਕਾ ਕਰਦੇ ਹੋਏ 178 ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਦੋਂਕਿ 5 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ। 178 ਮਰੀਜ਼ਾਂ ਵਿਚ 164 ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦੋਂਕਿ 14 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਹੜੇ 5 ਵਿਅਕਤੀਆਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 66 ਸਾਲਾ ਔਰਤ ਸੁਭਾਸ਼ ਨਗਰ ਦੀ ਰਹਿਣ ਵਾਲੀ ਸੀ ਅਤੇ ਓਸਵਾਲ ਹਸਪਤਾਲ ਵਿਚ ਭਰਤੀ ਸੀ, ਜਦੋਂਕਿ 58 ਸਾਲਾ ਪੁਰਸ਼ ਬਸੰਤ ਐਵੇਨਿਊ ਦੁੱਗਰੀ ਦਾ ਰਹਿਣ ਵਾਲਾ ਸੀ, ਜੋ ਕਿ ਸਿਵਲ ਹਸਪਤਾਲ ਵਿਚ ਭਰਤੀ ਸੀ। ਇਸ ਤੋਂ ਇਲਾਵਾ ਤੀਸਰਾ ਮਰੀਜ਼ 26 ਸਾਲਾ ਪੰਜਾਬੀ ਬਾਗ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ ਵਿਚ ਭਰਤੀ ਸੀ। ਹੋਰਨਾ ਮਰੀਜ਼ਾਂ ਵਿਚ ਇਕ 59 ਸਾਲਾ ਔਰਤ ਕਿਦਵਈ ਨਗਰ ਅਤੇ 69 ਸਾਲਾ ਪੁਰਸ਼ ਮਾਡਲ ਟਾਊਨ ਦਾ ਰਹਿਣ ਵਾਲਾ ਸੀ । ਦੋਵੇਂ ਮਰੀਜ਼ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸਨ। ਮਹਾਨਗਰ ਵਿਚ ਹੁਣ ਤੱਕ 2439 ਵਿਅਕਤੀ ਕੋਰੋਨਾ ਪਾਜ਼ੇਟਿਵ ਹੋ ਕੇ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ਵਿਚੋਂ 50 ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਦੂਜੇ ਜ਼ਿਲਿਆਂ ਦੇ 371 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 37 ਦੀ ਮੌਤ ਹੋ ਚੁੱਕੀ ਹੈ।


Share