ਲੁਟੇਰਿਆਂ ਨੇ ਏ.ਟੀ.ਐਮ. ‘ਚੋਂ ਲੁੱਟੇ 70 ਹਜ਼ਾਰ

ਅੰਮ੍ਰਿਤਸਰ, 22 ਫ਼ਰਵਰੀ (ਪੰਜਾਬ ਮੇਲ)-ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਰਹਾਣਾ ਵਿੱਚ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਏ.ਟੀ.ਐਮ. ਮਸ਼ੀਨ ਲੁੱਟੀ। ਲੁਟੇਰੇ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿੱਚ ਪਏ 70 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਰਦਾਤ ਦੀ ਜਾਣਕਾਰੀ ਬੈਂਕ ਅਧਿਕਾਰੀਆਂ ਨੂੰ ਅੱਜ ਸਵੇਰੇ ਮਿਲੀ।
ਜਾਣਕਾਰੀ ਅਨੁਸਾਰ ਤਰਨ ਤਾਰਨ ਮੋਗਾ ਰੋਡ ‘ਤੇ ਪੈਂਦੇ ਪਿੰਡ ਮਾਰਹਾਨਾ ਦੀ ਬੈਂਕ ਬਰਾਂਚ ਦੇ ਬਾਹਰ ਲੱਗੇ ਏ.ਟੀ.ਐਮ. ਨੂੰ ਲੁਟੇਰਿਆਂ ਨੇ ਬੜੀ ਹੀ ਆਸਾਨੀ ਨਾਲ ਕੱਟਿਆ ਤੇ ਕੈਸ਼ ਲੈ ਕੇ ਰਫੂ ਚੱਕਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਏ.ਟੀ.ਐਮ. ‘ਤੇ ਨਾ ਤਾਂ ਕੋਈ ਸੁਰੱਖਿਆ ਗਾਰਡ ਤਾਇਨਾਤ ਸੀ ਤੇ ਨਾ ਹੀ ਬੈਂਕ ਵੱਲੋਂ ਕੋਈ ਸੀਸੀਟੀਵੀ ਕੈਮਰਾ ਲਾਇਆ ਗਿਆ ਸੀ।
ਪੁਲਿਸ ਮੁਤਾਬਕ ਅੱਜ ਬੈਂਕ ਵਿੱਚ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਬੈਂਕ ਨਹੀਂ ਪੁੱਜਾ ਸੀ ਪਰ ਜਦੋਂ ਸਕੂਲ ਜਾਂਦੇ ਕੁਝ ਬੱਚਿਆਂ ਨੇ ਏਟੀਐਮ ਟੁੱਟਾ ਹੋਇਆ ਦੇਖਿਆ ਤਾਂ ਆਸਪਾਸ ਦੇ ਲੋਕਾਂ ਨੂੰ ਦੱਸਿਆ ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
There are no comments at the moment, do you want to add one?
Write a comment