ਲੁਈਸਿਆਨਾ ਵਿਚ ਚੱਕਰਵਰਤੀ ਤੂਫਾਨ ਜੇਟਾ ਨੇ ਲਈ 6 ਲੋਕਾਂ ਦੀ ਜਾਨ

76
Share

ਵਾਸ਼ਿੰਗਟਨ, 31 ਅਕਤੂਬਰ (ਪੰਜਾਬ ਮੇਲ) –  ਅਮਰੀਕਾ ਦੇ ਲੁਈਸਿਆਨਾ ਸੂਬੇ ਦੇ ਸਮੁੰਦਰੀ ਤਟ ਨਾਲ ਟਕਰਾਏ ਚੱਕਰਵਰਤੀ ਤੂਫਾਨ ਜੇਟਾ ਦੇ ਕਾਰਨ ਸ਼ੁੱਕਰਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ। ਤੂਫਾਨੀ ਹਵਾਵਾਂ ਦੇ ਕਾਰਨ ਸੈਂਕੜੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਪਏ। ਇਸ ਕਾਰਨ ਕਰੀਬ 20 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ। ਕਈ ਘਰ ਵੀ ਨੁਕਸਾਨੇ ਗਏ। ਜੇਟਾ ਤੂਫਾਨ ਲੁਈਸਿਆਨਾ ਤਟ ਨਾਲ ਟਰਕਾਉਣ ਵਾਲਾ ਸਾਲ ਦਾ 27ਵਾਂ ਤੂਫਾਨ ਹੈ।  ਇਸ ਤੇ ਚਲਦੀ ਕੰਢੀ Îਇਲਾਕਿਆਂ ਵਿਚ 9 ਫੁੱਟ ਉਚੀ ਲਹਿਰਾਂ ਉਠ ਰਹੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਕਿ ਲੁਈਸਿਆਨਾ ਵਿਚ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ।;  ਤੂਫਾਨ ਕਾਰਨ ਉਤਰੀ ਜਾਰਜੀਆ ਸਣੇ ਕੁਝ ਖੇਤਰਾਂ ਵਿਚ ਅਰਲੀ ਵੋਟਿੰਗ ਵੀ ਪ੍ਰਭਾਵਤ ਹੋਈ। ਰਾਜ ਵਿਚ 336 ਵੋਟਿੰਗ ਕੇਂਦਰ ਬੰਦ ਕਰਨੇ ਪਏ। ਅਲਬਾਮਾ, ਮਿਸੀਸਿਪੀ ਤੇ ਫਲੋਰਿਡਾ ਵਿਚ ਵੀ ਅਰਲੀ ਵੋਟਿੰਗ ਪ੍ਰਭਾਵਤ ਹੋਈ।

Share