PUNJABMAILUSA.COM

ਕੈਲੀਫੋਰਨੀਆ ‘ਚ ਅੱਗ ਨੇ ਭਿਆਨਕ ਤਬਾਹੀ ਮਚਾਈ

 Breaking News

ਕੈਲੀਫੋਰਨੀਆ ‘ਚ ਅੱਗ ਨੇ ਭਿਆਨਕ ਤਬਾਹੀ ਮਚਾਈ

ਕੈਲੀਫੋਰਨੀਆ ‘ਚ ਅੱਗ ਨੇ ਭਿਆਨਕ ਤਬਾਹੀ ਮਚਾਈ
October 11
10:28 2017

ਫਰਿਜ਼ਨੋ, 11 ਅਕਤੂਬਰ (ਨੀਟਾ/ ਧਾਲੀਆ/ਪੰਜਾਬ ਮੇਲ)- ਕੈਲੀਫੋਰਨੀਆ ਦੇ ਜੰਗਲ ‘ਚ ਭਿਆਨਕ ਅੱਗ ਲੱਗਣ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਗ ਤੇਜ਼ੀ ਨਾਲ ਨਾਪਾ ਵੈਲੀ ਅਤੇ ਆਸ-ਪਾਸ ਦੇ ਜੰਗਲ ‘ਚ ਫੈਲ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਜੈਰੀ ਬ੍ਰਾਨ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਨਾਪਾ, ਸੋਨੋਮਾ ਅਤੇ ਯੂਬਾ ‘ਚ ਐਮਰਜੈਂਸੀ ਦੀ ਘੋਸ਼ਣਾ ਕਰਵਾ ਦਿੱਤੀ ਗਈ ਹੈ। ਇਨ੍ਹਾਂ ਖੇਤਰਾਂ ਤੋਂ ਤਕਰੀਬਨ 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਕਿਮ ਪਿਮਲੋਟ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਲਗਭਗ 1500 ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਐਤਵਾਰ ਰਾਤ ਨੂੰ ਇੱਥੇ ਅੱਗ ਕਿਵੇਂ ਲੱਗੀ। ਉਨ੍ਹਾਂ ਨੇ ਕਿਹਾ, ”ਸਾਡਾ ਪੂਰਾ ਧਿਆਨ ਲੋਕਾਂ ਦੀ ਜਾਨ ਬਚਾਉਣ ‘ਤੇ ਹੈ। ਇਹ ਸਾਡੀ ਪਹਿਲ ਹੈ। ਅੱਗ ‘ਤੇ ਕਾਬੂ ਪਾਉਣ ਲਈ ਸਾਰੇ ਉਪਕਰਣ ਇੱਥੇ ਮੌਜੂਦ ਹਨ। ਅਸੀਂ ਇੱਥੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਸ਼ਟਰੀ ਮੌਸਮ ਸੇਵਾ ਵਿਭਾਗ ਦੀ ਚਿਤਾਵਨੀ ਮੁਤਾਬਕ ਅੱਗ ਦਾ ਅਸਰ ਸਾਨ ਫਰਾਂਸਿਸਕੋ ਤੱਕ ਵੇਖਣ ਨੂੰ ਮਿਲੇਗਾ। ਤੇਜ਼ ਹਵਾਵਾਂ ਅਤੇ ਸੁੱਕੇ ਮੌਸਮ ਕਾਰਣ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਨੌਰਥ ਕੈਲੀਫੋਰਨੀਆ ਦੇ ਸੈਂਟਾ ਰੋਜ਼ਾ ਅਤੇ ਕੈਲਸਟੋਗਾ ਸ਼ਹਿਰਾਂ ਵਿਚ ਵੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ  ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

Read Full Article
    ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

Read Full Article
    ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

Read Full Article
    ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

Read Full Article
    ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

Read Full Article
    ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

Read Full Article
    ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

Read Full Article
    ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

Read Full Article
    ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ  ਰੱਖਿਆ ਜਾਵੇਗਾ ਸਕੂਲ ਦਾ ਨਾਂ

ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਸਕੂਲ ਦਾ ਨਾਂ

Read Full Article
    ਬੇਨਕਾਬ ਹੋਇਆ ਪਾਕਿ ਦਾ ਝੂਠ,  ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

ਬੇਨਕਾਬ ਹੋਇਆ ਪਾਕਿ ਦਾ ਝੂਠ, ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

Read Full Article