PUNJABMAILUSA.COM

ਲੀਡਰ ਅੰਦਰੋਂ-ਅੰਦਰੀ ਖਿੱਚ ਰਹੇ ‘ਆਵਾਜ਼-ਏ-ਪੰਜਾਬ’ ‘ਚ ਜਾਣ ਦੀ ਤਿਆਰੀ!

ਲੀਡਰ ਅੰਦਰੋਂ-ਅੰਦਰੀ ਖਿੱਚ ਰਹੇ ‘ਆਵਾਜ਼-ਏ-ਪੰਜਾਬ’ ‘ਚ ਜਾਣ ਦੀ ਤਿਆਰੀ!

ਲੀਡਰ ਅੰਦਰੋਂ-ਅੰਦਰੀ ਖਿੱਚ ਰਹੇ ‘ਆਵਾਜ਼-ਏ-ਪੰਜਾਬ’ ‘ਚ ਜਾਣ ਦੀ ਤਿਆਰੀ!
September 16
05:09 2016

awaz-1
ਹੁਸ਼ਿਆਰਪੁਰ, 15 ਸਤੰਬਰ (ਪੰਜਾਬ ਮੇਲ)-ਪੰਜਾਬ ਅੰਦਰ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਗਏ ਚੌਥੇ ਮੋਰਚੇ ‘ਆਵਾਜ਼-ਏ-ਪੰਜਾਬ’ ‘ਚ ਜਾਣ ਲਈ ਰਵਾਇਤੀ ਪਾਰਟੀਆਂ ਦੇ ਲੰਬੇ-ਸਮੇਂ ਤੋਂ ਨਜ਼ਰ-ਅੰਦਾਜ਼ ਹੋਏ ਲੀਡਰ ਅੰਦਰੋਂ-ਅੰਦਰੀ ਤਿਆਰੀਆਂ ਖਿੱਚ ਰਹੇ ਹਨ ਤੇ ਉਨ੍ਹਾਂ ਦੀਆਂ ਬੈਂਸ ਭਰਾਵਾਂ ਤੇ ਪ੍ਰਗਟ ਸਿੰਘ ਨਾਲ ਗੁਪਤ ਮੀਟਿੰਗਾਂ ਕਰਨ ਦੇ ਵੀ ਸਮਾਚਾਰ ਮਿਲ ਰਹੇ ਹਨ। ਪੰਜਾਬ ਦੀ ਰਾਜਨੀਤੀ ਵਿਚ ਅੱਜ ਹਰ ਰੋਜ਼ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਤੋਂ 4-5 ਮਹੀਨੇ ਪਹਿਲਾਂ ਹੀ ਗਹਿਮਾ-ਗਹਿਮੀ ਤੇ ਲੀਡਰਾਂ ‘ਚ ਖਿੱਚੋਤਾਣ ਨਵੇਂ ਸਮੀਕਰਨ ਪੈਦਾ ਕਰ ਸਕਦੀ ਹੈ। ਹਰ ਪਾਰਟੀ ਦੂਸਰੀ ਨੂੰ ਨੀਵਾਂ ਦਿਖਾਉਣ ‘ਚ ਕੋਈ ਕਸਰ ਨਹੀਂ ਛੱਡ ਰਹੀ।
ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਰਵਾਇਤੀ ਪਾਰਟੀਆਂ ਦੇ ਆਗੂ ਆਪਣੀ ਘੱਟ ਰਹੀ ਪੁੱਛ-ਪ੍ਰਤੀਤ ਤੋਂ ਖਫ਼ਾ ਹੋ ਕੇ ਪਹਿਲਾਂ ਆਮ ਆਦਮੀ ਪਾਰਟੀ ਵੱਲ ਝੁਕ ਗਏ ਸਨ, ਜਿਨ੍ਹਾਂ ਨੂੰ ਲੱਗਦਾ ਸੀ ਕਿ ‘ਆਪ’ ਹੀ ਰਵਾਇਤੀ ਪਾਰਟੀਆਂ ਦਾ ਬਦਲ ਹੈ ਪਰ ਸਮਾਂ ਆਉਂਦਿਆਂ ਹੀ ‘ਆਪ’ ਦੇ ਬਾਹਰੀ ਲੀਡਰਾਂ ਨੇ ਪੰਜਾਬ ਦੇ ਮਿਹਨਤੀ, ਈਮਾਨਦਾਰ ਤੇ ਕੰਮ ਕਰਨ ਵਾਲੇ ਆਗੂਆਂ ਨੂੰ ਟਿਕਟਾਂ ਤੋਂ ਵਾਂਝੇ ਰੱਖਿਆ ਤੇ ਅਮੀਰਾਂ ਤੇ ਚਾਪਲੂਸ ਲੀਡਰਾਂ ਨੂੰ ਹੀ ਅੱਗੇ ਲਿਆਂਦਾ, ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਰੋਲ ਨਹੀਂ ਸੀ ਨਿਭਾਇਆ। ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ ਪੰਜਾਬ ਦੇ ਕਨਵੀਨਰ ਹੁੰਦਿਆਂ ਪਾਰਟੀ ਲਈ ਕੰਮ ਕੀਤਾ, ਉਸ ਦੀ ਵੀ ਬਲੀ ਲੈ ਲਈ ਗਈ। ਇਸੇ ਕਾਰਨ ਅੱਜ ਲੋਕਾਂ ਵਿਚ ‘ਆਪ’ ਦਾ ਮੋਹ ਘਟਣਾ ਸ਼ੁਰੂ ਹੋ ਗਿਆ ਤੇ ਪਾਰਟੀ ਦੋ ਧੜਿਆਂ ‘ਚ ਵੰਡੀ ਗਈ। ਸੁੱਚਾ ਸਿੰਘ ਛੋਟੇਪੁਰ ਵੱਲੋਂ ਪੰਜਾਬ ਅੰਦਰ ਪਰਿਵਰਤਨ ਲਹਿਰ ਤਹਿਤ ਵਰਕਰਾਂ ਦੇ ਵਿਚਾਰ ਜਾਨਣ ‘ਤੇ ਪ੍ਰੈੱਸ ਮੀਟਿੰਗਾਂ ਤੋਂ ਇਹ ਸਾਫ਼ ਹੋ ਗਿਆ ਹੈ, ਜਿਸ ਵਿਚ ਉਹ ਕਹਿੰਦੇ ਹਨ ਕਿ ਪੰਜਾਬ ਦੇ ਭਲੇ ਲਈ ਹਮ-ਖਿਆਲੀ ਚੰਗੇ ਲੀਡਰਾਂ ਨਾਲ ਸਮਝੌਤਾ ਕਰ ਸਕਦੇ ਹਾਂ, ਜਿਸ ਦਾ ਇਸ਼ਾਰਾ ਚੌਥੇ ਮੋਰਚੇ ਵੱਲ ਹੀ ਜਾਪਦਾ ਹੈ। ਕੁਝ ਰਵਾਇਤੀ ਪਾਰਟੀਆਂ ਦੇ ਉਹ ਲੀਡਰ ਜਿਹੜੇ ‘ਆਪ’ ਵੱਲ ਵੀ ਨਹੀਂ ਗਏ, ਸਿਰਫ ਸਮਾਂ ਹੀ ਲੰਘਾਉਂਦੇ ਰਹੇ, ਹੁਣ ਚੌਥਾ ਮੋਰਚਾ ਬਣਨ ਨਾਲ ਉਹ ਵੀ ਸਰਗਰਮ ਹੋ ਗਏ ਹਨ।
ਨਵਜੋਤ ਸਿੱਧੂ ਜਿਨ੍ਹਾਂ ਦਾ ਭਾਜਪਾ ‘ਚ ਹੁੰਦਿਆਂ ਅਕਾਲੀ-ਭਾਜਪਾ ਦੇ ਲੀਡਰਾਂ ‘ਚ ਚੰਗਾ ਅਸਰ-ਰਸੂਖ ਹੈ ਤੇ ਉਹ ਆਪਣੀ ਸਾਫ਼-ਸੁਥਰੀ ਛਵੀ ਕਰ ਕੇ ਪੰਜਾਬੀਆਂ ‘ਚ ਹਰਮਨ-ਪਿਆਰੇ ਹਨ। ਉਨ੍ਹਾਂ ਨੇ ਪਹਿਲਾਂ ਭਾਜਪਾ ਦੀ ਰਾਜ ਸਭਾ ਤੇ ਹੁਣ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਲੱਗਦਾ ਹੈ ਕਿ ਇਸ ਮੋਰਚੇ ਦੇ ਸਰਗਰਮ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕਈ ਲੀਡਰ ਜੋ ਕਿ ਪਾਰਟੀ ਵੱਲੋਂ ਪਿਛਲੇ 10 ਸਾਲਾਂ ਤੋਂ ਨਜ਼ਰ-ਅੰਦਾਜ਼ ਕੀਤੇ ਹੋਏ ਸਨ, ਉਨ੍ਹਾਂ ਦੇ ਹਲਕਿਆਂ ‘ਚ ਛੋਟੀਆਂ-ਮੋਟੀਆਂ ਚੇਅਰਮੈਨੀਆਂ ਵੀ ਉਨ੍ਹਾਂ ਨੂੰ ਨਹੀਂ ਦਿੱਤੀਆਂ ਤੇ ਖਾਲੀ ਹੀ ਪਈਆਂ ਰਹਿਣ ਦਿੱਤੀਆਂ। ਭਾਵੇਂ ਇਹ ਲੀਡਰ ਪਾਰਟੀ ਹਾਈਕਮਾਨ ਸਾਹਮਣੇ ਕੁਝ ਕਹਿਣ ਤੋਂ ਕੰਨੀ-ਕਤਰਾ ਰਹੇ ਹਨ ਪਰ ਹੁਣ ਚੌਥਾ ਮੋਰਚਾ ਆਉਣ ਨਾਲ ਉਨ੍ਹਾਂ ਦੇ ਹੋਰ ਵੱਡੇ ਲੀਡਰ ਬਣਨ ਦੇ ਅਰਮਾਨ ਫਿਰ ਜਾਗਣੇ ਸ਼ੁਰੂ ਹੋ ਗਏ ਹਨ ਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕ ਚੌਥੇ ਮੋਰਚੇ ਦੇ ਲੀਡਰਾਂ ਦੀ ਸਾਫ਼-ਸੁਥਰੀ ਛਵੀ ਨੂੰ ਦੇਖਦੇ ਹੋਏ, ਉਨ੍ਹਾਂ ਦਾ ਸਾਥ ਦੇਣਗੇ ਤੇ ਇਹ ਮੋਰਚਾ ਅਕਾਲੀ-ਭਾਜਪਾ ਤੇ ਕਾਂਗਰਸ ਅਤੇ ‘ਆਪ’ ‘ਤੇ ਭਾਰੀ ਹੋ ਜਾਵੇਗਾ। ਅੱਜ ਪੰਜਾਬ ਅੰਦਰ ਭਾਵੇਂ ਹਰ ਪਾਰਟੀ ਦੇ ਆਗੂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਚੰਗੇ-ਚੰਗੇ ਸਬਜ਼ਬਾਗ ਦਿਖਾ ਰਹੇ ਹਨ ਤੇ ਸੱਤਾਧਾਰੀ ਧਿਰ ਵੀ ਹਰ ਰੋਜ਼ ਕੋਈ ਨਾ ਕੋਈ ਲੋਕ ਭਲਾਈ ਸਕੀਮਾਂ ਦਾ ਢਿੰਡੋਰਾ ਪਿੱਟ ਰਹੀ ਹੈ ਪਰ ਲੋਕ ਹੁਣ ਖੁਦ ਸ਼ਸ਼ੋਪੰਜ ‘ਚ ਹਨ ਤੇ ਖੁੱਲ੍ਹ ਕੇ ਕਿਸੇ ਵੀ ਪਾਰਟੀ ਨਾਲ ਚੱਲਣ ਨੂੰ ਤਿਆਰ ਨਹੀਂ ਲੱਗਦੇ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਹਾਲਾਤ ਸਾਫ਼ ਹੋ ਸਕਦੇ ਹਨ ਤੇ ਇਹ ਗੱਲ ਸਾਹਮਣੇ ਆ ਸਕਦੀ ਹੈ ਕਿ ਲੋਕ ਕਿਸ ਪਾਰਟੀ ਦਾ ਸਾਥ ਦੇ ਰਹੇ ਹਨ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਚੌਥਾ ਮੋਰਚਾ ‘ਆਵਾਜ਼-ਏ-ਪੰਜਾਬ’ ਆਪਣੀਆਂ ਗਤੀਵਿਧੀਆਂ ਨੂੰ ਕਿੰਨੀ ਤੇਜ਼ੀ ਨਾਲ ਅੱਗੇ ਲਿਆਉਂਦਾ ਹੈ ਤੇ ਪੰਜਾਬ ‘ਚ ਆਪਣਾ ਢਾਂਚਾ ਕਦੋਂ ਤੱਕ ਖੜ੍ਹਾ ਕਰੇਗਾ ਅਤੇ ਇਸ ਵਿਚ ਕਿਹੋ ਜਿਹੇ ਲੀਡਰ ਅੱਗੇ ਲਿਆਵੇਗਾ। ਜੇਕਰ ਲੋਕ ਚੌਥੇ ਮੋਰਚੇ ਦਾ ਸਾਥ ਦਿੰਦੇ ਹਨ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਦੂਸਰੀਆਂ ਪਾਰਟੀਆਂ ਤੋਂ ਖਫ਼ਾ ਵੋਟਰ ਪਲੜਾ ਕਿਸ ਪਾਸੇ ਵੱਲ ਪਲਟ ਦਿੰਦੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article