ਲਾਹੌਰ ਹਾਈਕੋਰਟ ਨੇ ਭਾਰਤ ਨਾਲ ਪਿਆਰ ਜਤਾਉਣ ‘ਤੇ ਅਫਰੀਦੀ ਨੂੰ ਭੇਜਿਆ ਨੋਟਿਸ

March 14
21:36
2016
ਇਸਲਾਮਾਬਾਦ, 14 ਮਾਰਚ (ਪੰਜਾਬ ਮੇਲ)- ਪਾਕਿਸਤਾਨੀ ਟੀ-20 ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਨੇ ਭਾਰਤ ਨਾਲ ਪਿਆਰ ਜਤਾਇਆ ਅਤੇ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲਾਹੌਰ ਹਵਾਈ ਕੋਰਟ ਨੇ ਅਫਰੀਕੀ ਨੂੰ ਨੋਟਿਸ ਭੇਜ ਕੇ 15 ਦਿਨਾਂ ਅੰਦਰ ਜਵਾਬ ਮੰਗਿਆ ਤਾਂ ਸਾਬਕਾ ਪਾਕਿਸਤਾਨੀ ਕ੍ਰਿਕਟ ਕਪਤਾਨ ਜਾਵੇਦ ਮਿਆਂਦਾਦ ਨੇ ਕਿਹਾ ਕਿ ਇਸ ਤਰਾਂ ਦੇ ਬਿਆਨ ਦੇਣ ਵਾਲੇ ਖਿਡਾਰੀਆਂ ਨੂੰ ਖੁਦ ਉੱਤੇ ਸ਼ਰਮ ਆਉਣੀ ਚਾਹੀਦੀ ਹੈ। ਮਿਆਂਦਾਦ ਨੇ ਕਿਹਾ ਕਿ ਪਾਕਿਸਤਾਨ ਵਿਸ਼ਵ ਟੀ-20 ਵਿਚ ਭਾਰਤ ਖੇਡਣ ਗਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਖਿਡਾਰੀਆਂ ਨੂੰ ਮੇਜ਼ਬਾਨਾਂ ਦੀ ਤਰੀਫ ਕਰਨੀ ਚਾਹੀਦੀ ਹੈ।
There are no comments at the moment, do you want to add one?
Write a comment