PUNJABMAILUSA.COM

ਲਾਸ ਏਂਜਲਸ ‘ਚ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦਾ ਸਹਿਯੋਗ ਨਾਲ ‘1984 ਸਿੱਖ ਨਸਲਕੁਸ਼ੀ ਮਾਰਚ’ 7 ਨਵੰਬਰ ਨੂੰ

October 21
10:02 2015

1984-200x150
ਲਾਸ ਏਂਜਲਸ, 21 ਅਕਤੂਬਰ (ਪੰਜਾਬ ਮੇਲ) –ਲਾਸ ਏਂਜਲਸ ਮਿਊਜ਼ੀਅਮ ਅਮਰੀਕਾ ‘ਚ ਸਭ ਤੋਂ ਪੁਰਾਣਾ ਹੋਲੋਕਾਸਟ ਮਿਊਜ਼ੀਅਮ ਹੈ, ਜਿਸ ਦੀ ਸਥਾਪਨਾ 1961 ‘ਚ ਨਸਲਕੁਸ਼ੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਸੀ। ਇਸ ਮਿਊਜ਼ੀਅਮ ਵਿਚ ਯਹੂਦੀਆਂ ਦੇ ਹੋਲੋਕਾਸਟ (ਕਤਲੇਆਮ) ਤੋਂ ਇਲਾਵਾ ਅਰਮੇਨੀਆ, ਕੰਬੋਡੀਆ ਤੇ ਰਵਾਂਡਾ ਦੇ ਨਸਲਕੁਸ਼ੀਆਂ ਬਾਰੇ ਵੀ ਅਹਿਮ ਜਾਣਕਾਰੀ ਮਿਲਦੀ ਹੈ।
1984 ਦੇ ਸਿੱਖ ਵਿਰੋਧੀ ਹਿੰਸਾ ਦੇ ਪੀੜਤਾਂ ਦੇ ਸਨਮਾਨ ਵਜੋਂ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਗਠਨ ਨੇ 7 ਨਵੰਬਰ ਨੂੰ ਲਾਸ ਏਂਜਲਸ ਵਿਚ ‘ਸਿੱਖ ਨਸਲਕੁਸ਼ੀ ਮਾਰਚ’ ਕਰਵਾਉਣ ਦਾ ਐਲਾਨ ਕੀਤਾ ਹੈ।
ਭਾਰਤ ‘ਚ ਸਿੱਖ ਆਬਾਦੀ ‘ਤੇ ਹੋਏ ਨਸਲਕ੍ਰੁਸ਼ੀ ਹਮਲਿਆਂ ਦੀ 31ਵੀਂ ਵਰ੍ਹੇਗੰਢ ਮੌਕੇ ਕਰਵਾਏ ਜਾ ਰਹੇ ਇਸ ਮਾਰਚ ਵਿਚ 1.5 ਮੀਲ ਦੀ ਪੈਦਲ ਯਾਤਰਾ ਹੋਵੇਗੀ, ਜੋ ਕਿ ਬੇਵਰਲੀ ਸੈਂਟਰ ਤੋਂ ਸ਼ੁਰੂ ਹੋਕੇ ਲਾਸ ਏਂਜਲਸ ਮਿਊਜ਼ੀਅਮ ਆਫ ਦੀ ਹੋਲੋਕਾਸਟ (ਐੱਲ.ਏ.ਐੱਮ.ਓ.ਟੀ.ਐੱਚ.) ਵਿਖੇ ਖਤਮ ਹੋਵੇਗੀ, ਜਿਥੇ ਇਕ ਰੈਲੀ ਕੀਤੀ ਜਾਵੇਗੀ, ਜਿਸ ਵਿਚ ਨਸਲਕੁਸ਼ੀ ਬਾਰੇ ਵਿਦਵਾਨ 1984 ਦੇ ਪੀੜਤ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਸੰਬੋਧਨ ਕਰਨਗੇ।
ਐੱਸ.ਐੱਫ.ਜੇ. ਦੇ ਡਾਇਰੈਕਟਰ ਅਮਰਦੀਪ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ 1984 ਦੇ ਕਤਲੇਆਮ ਨੂੰ ਦਿੱਲੀ ਤੱਕ ਹੀ ਸੀਮਤ ਦੰਗਿਆਂ ਦਾ ਰੂਪ ਦੇ ਕੇ ਵਿਸ਼ਵ ਭਾਈਚਾਰੇ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਹੈ, ਜਦਕਿ ਸਾਰੇ ਪੱਕੇ ਸਬੂਤ ਇਸ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਵਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਬਾਰੇ ਸਾਰਾ ਵਿਸ਼ਵ ਜਾਣੇ। ਅਸੀਂ ਲਾਸ ਏਂਜਲਸ ਵਿਚ ਮਾਰਚ ਕਰ ਰਹੇ ਹਾਂ, ਤਾਂ ਜੋ ਉਨ੍ਹਾਂ ਸਾਰੇ ਭਾਈਚਾਰਿਆਂ ਦਾ ਸਮਰਥਨ ਹਾਲਿ ਕਰੀਏ, ਜੋ ਕਿ ਨਸਲਕੁਸ਼ੀ ਹਿੰਸਾ ਆਪਣੇ ਪਿੰਡੇ ‘ਤੇ ਹੰਢਾ ਚੁੱਕੇ ਹਨ। ਲਾਸ ਏਂਜਲਸ ‘ਚ ਵੱਡੀ ਗਿਣਤੀ ਵਿਚ ਯਹੂਦੀ ਤੇ ਅਰਮੇਨੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ ਤੇ ਇਹ ਦੋਵੇਂ 20ਵੀਂ ਸਦੀ ਵਿਚ ਨਸਲਕੁਸ਼ੀ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ। ਐੱਸ.ਐੱਫ.ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸੰਯੁਕਤ ਰਾਸ਼ਟਰ ਦੀ ਜਾਂਚ ‘ਚੋਂ ਬਚਣ ਲਈ 1984 ਸਿੱਖ ਵਿਰੋਧੀ ਹਿੰਸਾ ਨੂੰ ਮਜਬੂਰਨ ਨਸਲਕੁਸ਼ੀ ਐਲਾਨਣਾ ਪਿਆ ਸੀ ਕਿਉਂਕਿ ਐੱਸ.ਐੱਫ.ਜੇ.ੇ ਨੇ ਸਿੱਖਾਂ ਦੇ ਯੋਜਨਾਬੱਧ ਕਤਲੇਆਮ ਵਿਚ ਭਾਰਤੀ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਸਬੂਤ ਪੇਸ਼ ਕੀਤੇ ਸਨ ਤੇ ਨਵੰਬਰ 2014 ਵਿਚ ਯੂ.ਐੱਨ. ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ 1984 ਨਸਲਕੁਸ਼ੀ ਰਿਪੋਰਟ ਸੌਂਪੀ ਸੀ।
ਪੰਨੂ ਨੇ ਅੱਗੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਸਾਰਾ ਵਿਸ਼ਵ ਇਸ ਨੂੰ ਮਾਨਤਾ ਦੇਵੇ ਤੇ ਸਿਖਾਂ ਦੇ ਖੁਦਮੁਖਤਿਆਰ ਬਾਰੇ ਅਧਿਕਾਰ ਦਾ ਸਮਰਥਨ ਕਰੇ ਜੋ ਕਿ ਨਸਲਕੁਸ਼ੀ ਹਿੰਸਾ ਦਾ ਸ਼ਿਕਾਰ ਹੋਏ ਹਨ।
ਸਿਖਸ ਫਾਰ ਜਸਟਿਸ ਜੋ ਕਿ ਸਿੱਖਾਂ ਦੇ ਖੁਦਮੁਖਤਿਆਰ ਬਾਰੇ ਅਧਿਕਾਰ ਲਈ ਲੜ ਰਹੀ ਹੈ ਤੇ ਵੱਖਰੇ ਸਿਖ ਰਾਜ ਵਿਚ ਵਿਸ਼ਵਾਸ ਰਖਦੀ ਹੈ, ਸਮੁੱਚੇ ਕੈਲੀਫੋਰਨੀਆ ਸੂਬੇ ਦੇ ਗੁਰਦੁਆਰਿਆਂ ਦੇ ਸਮਰਥਨ ਨਾਲ ਇਹ ਨਸਲਕੁਸ਼ੀ ਮਾਰਚ ਕਰਵਾ ਰਹੀ ਹੈ।
ਦਸਣਯੋਗ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਭਾਰਤੀ ਨੈਸ਼ਨਲ ਕਾਂਗਰਸ ਨੇ ਦੇਸ਼ ਵਿਚੋਂ ਸਿੱਖਾਂ ਨੂੰ ਖਤਮ ਕਰਨ ਦੇ ਇਰਾਦੇ ਨਾਲ ਯੋਜਨਾਬੱਧ ਹਿੰਸਾ ਕਰਵਾਈ ਸੀ। ਕਮਲ ਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਅਮਿਤਾਬ ਬੱਚਨ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਨੇ ਸਰਕਾਰੀ ਰੇਡੀਓ ਤੇ ਟੈਲੀਵਿਜ਼ਨ ‘ਤੇ ਸਮੁੱਚੇ ਦੇਸ਼ ਵਿਚ ਸਿੱਖਾਂ ਖਿਲਾਫ ਹਿੰਸਾ ਨੂੰ ਭੜਕਾਇਆ ਤੇ ਕਰਵਾਇਆ ਸੀ ਜਿਸ ਦੇ ਨਤੀਜੇ ਵਜੋਂ ਨਵੰਬਰ 1984 ਦੇ ਪਹਿਲੇ ਹਫਤੇ ਦੌਰਾਨ 30,000 ਤੋਂ ਵੱਧ ਸਿਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ,ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ, ਸੈਂਕੜੇ ਗੁਰਦੁਆਰਿਆਂ ਨੂੰ ਸਾੜ ਦਿੱਤਾ ਗਿਆ ਤੇ 300,000 ਤੋਂ ਵੱਧ ਲੋਕ ਬੇਘਰ ਹੋ ਗਏ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article