PUNJABMAILUSA.COM

ਲਾਦੇਨ ਦੀ ਪਤਨੀ ਨੇ ਵਰਲਡ ਟਰੇਡ ਸੈਂਟਰ ਨਾਲ ਜਹਾਜ ਟਕਰਾਉਣ ਦੀ ਕਹਾਣੀ ਕੀਤੀ ਬਿਆਨ

ਲਾਦੇਨ ਦੀ ਪਤਨੀ ਨੇ ਵਰਲਡ ਟਰੇਡ ਸੈਂਟਰ ਨਾਲ ਜਹਾਜ ਟਕਰਾਉਣ ਦੀ ਕਹਾਣੀ ਕੀਤੀ ਬਿਆਨ

ਲਾਦੇਨ ਦੀ ਪਤਨੀ ਨੇ ਵਰਲਡ ਟਰੇਡ ਸੈਂਟਰ ਨਾਲ ਜਹਾਜ ਟਕਰਾਉਣ ਦੀ ਕਹਾਣੀ ਕੀਤੀ ਬਿਆਨ
May 26
08:52 2017

world trade
ਨਵੀਂ ਦਿੱਲੀ, 26 ਮਈ (ਪੰਜਾਬ ਮੇਲ)- ਦੁਨੀਆ ਦੇ ਸਭ ਤੋਂ ਖੂੰਖਾਰ ਅੱਤਵਾਦੀ ਅਤੇ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਆਖਰੀ ਰਾਤ ਮੁੜ ਖ਼ਬਰਾਂ ਵਿਚ ਹੈ। ਉਸ ਦੀ ਪਤਨੀ ਅਮਾਲ ਬਿਨ ਲਾਦੇਨ ਨੇ ਪਹਿਲੀ ਵਾਰ ਦੋ ਮਈ ਦੀ ਰਾਤ ਦਾ ਅੱਖੀਂ ਦੇਖਿਆ ਹਾਲ ਦੁਨੀਆ ਦੇ ਸਾਹਮਣੇ ਰੱਖਿਆ ਹੈ। ਉਸ ਨੇ ਕੈਥੀ ਸਕੌਟ ਕਲਾਰਕ ਅਤੇ ਐਂਡ੍ਰਿਨ ਲੇਵੀ ਦੀ ਕਿਤਾਬ ‘ਦ ਐਗਜਾਈਲ’ ਵਿਚ ਉਸ ਰਾਤ ਦੀ ਕਹਾਣੀ ਬਿਆਨ ਕੀਤੀ ਹੈ। ਦੱਸ ਦੇਈਏ ਕਿ ਲਾਦੇਨ ਨਿਊਯਾਰਕ ਵਿਚ ਹੋਏ 9/11 ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਮੋਸਟ ਵਾਂਟੇਡ ਅੱਤਵਾਦੀ ਬਣ ਗਿਆ ਸੀ। ਇਸ ਤੋਂ ਬਾਅਦ 2 ਮਈ, 2011 ਨੂੰ ਅਮਰੀਕਾ ਦੇ ਸੀਲ ਕਮਾਂਡੋ ਨੇ ਲਾਦੇਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਦ ਯਰੂਸ਼ਲੇਮ ਪੋਸਟ ਮੁਤਾਬਕ 1999 ਵਿਚ ਗਾਮਿਲ ਅਲ ਬਤੌਤੀ ਨਾਂ ਦੇ ਪਾਇਲਟ ਨੇ ਇਜ਼ੀਪਟ ਏਅਰ ਦੇ ਇਕ ਜਹਾਜ਼ ਨੂੰ ਸਮੁੰਦਰ ਵਿਚ ਡੇਗ ਦਿੱਤਾ ਸੀ। ਇਹ ਜਹਾਜ਼ ਲਾਸ ਏਂਜਲਸ ਤੋਂ ਕਾਹਿਰਾ ਜਾ ਰਿਹਾ ਸੀ। ਹਾਦਸੇ ਵਿਚ ਪਾਇਲਟ ਸਮੇਤ 217 ਯਾਤਰੀ ਮਾਰੇ ਗਏ ਸੀ। ਜਿਸ ਵਿਚ 100 ਅਮਰੀਕੀ ਨਾਗਰਿਕ ਵੀ ਸਨ। ਲਾਦੇਨ ਨੇ ਜਦ ਇਸ ਘਟਨਾ ਬਾਰੇ ਸੁਣਿਆ ਤਾਂ ਉਸ ਦੇ ਦਿਮਾਗ ਵਿਚ ਤੁਰੰਤ ਇਹ ਤਰੀਕਾ ਆਇਆ ਕਿ ਕਿਉਂ ਨਾ ਅੱਤਵਾਦੀ ਹਮਲਿਆਂ ਲਈ ਜਹਾਜ਼ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਬਾਅਦ ਉਸ ਨੇ ਇਸੇ ਤਰ੍ਹਾਂ ਦੀ ਸਾਜ਼ਿਸ਼ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋ ਸਾਲ ਬਾਅਦ 2001 ਵਿਚ 4 ਜਹਾਜ਼ ਹਾਈਜੈਕ ਕਰਕੇ ਅਮਰੀਕਾ ਵਿਚ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦਿੱਤਾ।
ਗਾਮਿਲ ਦੇ ਬਾਰੇ ਵਿਚ ਅਲਕਾਇਦਾ ਦੀ ਮੈਗਜ਼ੀਨ ਵਿਚ ਇਕ ਲੇਕ ਛਪਿਆ ਸੀ। ਇਸ ਦੇ ਮੁਤਾਬਕ 59 ਸਾਲ ਦਾ ਗਾਮਿਲ ਇਕ ਅਨੁਭਵੀ ਪਾਇਲਟ ਸੀ। 31 ਅਕਤੂਬਰ 1999 ਨੂੰ ਉਹ ਲਾਸ ਏਂਜਲਸ ਤੋਂ ਕਾਹਿਰ ਦੇ ਲਈ ਉਡਿਆ ਸੀ। ਸ਼ੁਰੂ ਵਿਚ ਜਹਾਜ਼ ਡਿੱਗਣ ਨੂੰ ਅੱਤਵਾਦੀ ਸਾਜ਼ਿਸ਼ ਮੰਨਿਆ ਗਿਆ ਲੇਕਿਨ ਬਾਅਦ ਵਿਚ ਖੁਲਾਸਾ ਹੋਇਆ ਕਿ ਉਹ ਕੰਪਨੀ ਤੋਂ ਨਾਰਾਜ਼ ਹੋ ਕੇ ਪਾਇਲਟ ਗਾਮਿਲ ਨੇ ਜਹਾਜ਼ ਨੂੰ ਸਮੁੰਦਰ ਵਿਚ ਡਿੱਗਿਆ ਸੀ।
18 ਅੱਤਵਾਦੀਆਂ ਨੇ ਹਾਈਜੈਕ ਕੀਤੇ ਸੀ 4 ਜਹਾਜ਼ : 9/11 ਹਮਲੇ ਵਿਚ 3 ਹਜ਼ਾਰ ਲੋਕ ਮਾਰੇ ਗਏ ਸੀ ਅਤੇ ਮਰਨ ਵਾਲਿਆਂ ਵਿਚ 57 ਦੇਸ਼ਾਂ ਦੇ ਲੋਕ ਸ਼ਾਮਲ ਸੀ। ਇਸ ਨੂੰ ਅੰਜ਼ਾਮ ਦੇਣ ਦੇ ਲਈ ਅਲਕਾਇਦਾ ਦੇ 18 ਅੱਤਵਾਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕੀਤਾ ਸੀ। ਦੋ ਜਹਾਜ਼ਾਂ ਨੂੰ ਵਰਲਡ ਟਰੇਡ ਸੈਂਟਰ ‘ਤੇ ਜਦ ਕਿ ਇਕ ਜਹਾਜ਼ ਨੂੰ ਪੈਂਟਾਗਨ ‘ਤੇ ਡੇਗਿਆ ਸੀ। ਚੌਥਾ ਜਹਾਜ਼ ਮੈਦਾਨ ਵਿਚ ਡਿੱਗਿਆ ਸੀ, ਕਿਉਂਕਿ ਉਸ ਦੇ ਯਾਤਰੀ ਅੱਤਵਾਦੀ ਨਾਲ ਭਿੜ ਗਏ ਸੀ। ਮਈ 2011 ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਲੁਕੇ ਲਾਦੇਨ ਦਾ ਖਾਤਮਾ ਕਰਕੇ ਅਮਰੀਕਾ ਨੇ ਹਜ਼ਾਰਾਂ ਅਮਰੀਕੀ ਅਤੇ ਵਿਦੇਸ਼ੀ ਨਾਗਰਿਕਾਂ ਦੀ ਮੌਤ ਦਾ ਬਦਲਾ ਲੈ ਲਿਆ ਸੀ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article