ਲਾਕਡਾਊਨ ਵਿਰੁਧ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ

635
Share

ਅਮਰੀਕਾ, 18 ਅਪ੍ਰੈਲ (ਪੰਜਾਬ ਮੇਲ)- ਲਾਕਡਾਊਨ ਵਿਰੁਧ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ‘ਤੇ ਆ ਗਏ ਹਨ। ਇਨਾਂ ਸ਼ਹਿਰਾਂ ਵਿੱਚ ਓਹੀਓ, ਨੋਰਥ ਕੈਰੋਲੀਨਾ, ਮਿਸ਼ੀਗਨ, ਮਿਨੀਸੋਟਾ, ਵਰਜੀਨੀਆ ਆਦਿ ਸ਼ਾਮਿਲ ਹਨ। ਇਸ ਮਗੋਂ ਹੋਰ ਸ਼ਹਿਰਾਂ ਵਿਚ ਵੀ ਰੋਸ ਪ੍ਰਦਰਸ਼ਨ ਹੋਣਗੇ ਜਿਨਾਂ ਵਿ ਓਰੇਗਨ, ਵਿਸਕੋਨਸਿਨ, ਮੈਰੀਲੈਂਡ ਤੇ ਟੈਕਸਸ ਆਦਿ ਸ਼ਾਮਲ ਹਨ। ਪ੍ਰਦਸ਼ਨਕਾਰੀਆਂ ਦਾ ਆਖਣਾ ਹੈ ਕਿ ਸਖ਼ਤ ਪਾਬੰਦੀਆਂ ਕਾਰਨ ਨਾਗਰਿਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ‘ਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਹਟਾਉਣ ਨਾਲ ਕੋਰੋਨਾਵਾਇਰਸ ਦੇ ਮਾਮਲੇ ਵੱਧ ਸਕਦੇ ਹਨ। ਹੁਣ ਅਮਰੀਕੀ ਸਰਕਾਰ ਦੇ ਸਥਾਨਕ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਘਰਾਂ ਨੂੰ ਪਰਤ ਜਾਣ ਅਤੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਨ, ਇਸ ਤਰ•ਾਂ ਕਰਨ ਨਾਲ ਸੱਭ ਦਾ ਭਲਾ ਹੀ ਹੋਵੇਗਾ।

Share