ਲਾਕਡਾਊਨ ਕਾਰਨ ਦੁਨੀਆਂ ਭਰ ‘ਚ ਕਾਰਬਨ ਦੀ ਨਿਕਾਸੀ ‘ਚ ਆਈ 17 ਫੀਸਦੀ ਦੀ ਕਮੀ

109
Share

ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਲਗਾਏ ਲਾਕਡਾਊਨ ਦੇ ਕਾਰਨ ਪਿਛਲੇ ਮਹੀਨੇ ਦੁਨੀਆਂ ਭਰ ‘ਚ ਕਾਰਬਨ ਡਾਈਆਕਸਾਈਡ ਦੀ ਰੋਜ਼ਾਨਾ ਹੋਣ ਵਾਲੀ ਨਿਕਾਸੀ ‘ਚ 17 ਫੀਸਦੀ ਤੱਕ ਦੀ ਕਮੀ ਆਈ ਹੈ। ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਦਿੱਤੀ ਗਈ। ਭਾਵੇਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਜਨਜੀਵਨ ਸਧਾਰਨ ਹੋਵੇਗਾ ਤਾਂ ਜਲਵਾਯੂ ਤਬਦੀਲੀ ਦੇ ਬਾਰੇ ਪ੍ਰਦੂਸ਼ਣ ‘ਚ ਥੋੜ੍ਹੇ ਸਮੇਂ ਲਈ ਆਈ ਇਹ ਕਮੀ ਸਮੁੰਦਰ ਦੀ ਇਕ ਬੂੰਦ ਵਰਗੀ ਹੋਵੇਗੀ।
ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਦੌਰਾਨ ਕਾਰਬਨ ਡਾਈਆਕਸਾਈਡ ਨਿਕਾਸੀ ਦੇ ਅਧਿਐਨ ‘ਚ ਵਿਗਿਆਨੀਆਂ ਦੀ ਟੀਮ ਨੇ ਮੁਲਾਂਕਣ ਕੀਤਾ ਕਿ ਪ੍ਰਦੂਸ਼ਣ ਦਾ ਪੱਧਰ ਘੱਟ ਹੋ ਰਿਹਾ ਹੈ ਅਤੇ ਇਸ ਸਾਲ ਇਹ 4 ਤੋਂ 7 ਫੀਸਦੀ ਦੇ ਵਿਚ ਰਹੇਗਾ, ਜੋ 2019 ਦੇ ਪੱਧਰ ਤੋਂ ਘੱਟ ਹੈ। ਇਹ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਕਾਰਬਨ ਨਿਕਾਸੀ ‘ਚ ਸਭ ਤੋਂ ਵੱਡੀ ਸਾਲਾਨਾ ਗਿਰਾਵਟ ਹੈ। ਜੇਕਰ ਲਾਕਡਾਊਨ ਸੰਬੰਧਤ ਸਖਤ ਨਿਯਮ ਦੁਨੀਆਂ ਭਰ ‘ਚ ਪੂਰੇ ਸਾਲ ਬਣੇ ਰਹਿੰਦੇ ਹਨ ਤਾਂ ਪ੍ਰਦੂਸ਼ਣ ਦੇ ਪੱਧਰ ਵਿਚ 7 ਫੀਸਦੀ ਤੱਕ ਦੀ ਕਮੀ ਆਵੇਗੀ ਅਤੇ ਜੇਕਰ ਉਨ੍ਹਾਂ ਨੂੰ ਜਲਦੀ ਹਟਾ ਦਿੱਤਾ ਜਾਂਦਾ ਹੈ, ਤਾਂ ਇਹ ਗਿਰਾਵਟ 4 ਫੀਸਦੀ ਤੱਕ ਦੀ ਹੋਵੇਗੀ।
ਅਪ੍ਰੈਲ ‘ਚ ਇਕ ਹਫਤੇ ‘ਚ ਅਮਰੀਕਾ ਨੇ ਆਪਣੀ ਕਾਰਬਨ ਡਾਈਆਕਸਾਈਡ ਨਿਕਾਸੀ ਦੇ ਪੱਧਰ ‘ਚ ਇਕ ਤਿਹਾਈ ਤੱਕ ਦੀ ਕਟੌਤੀ ਕੀਤੀ। ਵਿਸ਼ਵ ਦੇ ਸਭ ਤੋਂ ਵੱਡੇ ਕਾਰਬਨ ਪੈਦਾ ਕਰਨ ਵਾਲੇ ਚੀਨ ਨੇ ਫਰਵਰੀ ‘ਚ ਕਾਰਬਨ ਪ੍ਰਦੂਸ਼ਣ ਵਿਚ ਕਰੀਬ ਇਕ ਚੌਥਾਈ ਤੱਕ ਕਟੌਤੀ ਕੀਤੀ। ਭਾਰਤ ਅਤੇ ਯੂਰਪ ਨੇ ਕ੍ਰਮਵਾਰ 26 ਅਤੇ 27 ਫੀਸਦੀ ਤੱਕ ਦੀ ਕਟੌਤੀ ਕੀਤੀ। ਇਹ ਅਧਿਐਨ ਮੰਗਲਵਾਰ ਨੂੰ ਪੱਤਰਿਕਾ ਨੇਚਰ ਕਲਾਈਮੇਟ ਚੇਂਜ ‘ਚ ਪ੍ਰਕਾਸ਼ਿਤ ਹੋਇਆ।


Share