PUNJABMAILUSA.COM

ਲਡ਼ੀ ਵਿੱਚ ਬਰਕਰਾਰ ਰਹਿਣ ਲਈ ਭਾਰਤ ਨੂੰ ਹਰ ਹੀਲੇ ਜਿੱਤ ਦੀ ਲੋਡ਼

ਲਡ਼ੀ ਵਿੱਚ ਬਰਕਰਾਰ ਰਹਿਣ ਲਈ ਭਾਰਤ ਨੂੰ ਹਰ ਹੀਲੇ ਜਿੱਤ ਦੀ ਲੋਡ਼

ਲਡ਼ੀ ਵਿੱਚ ਬਰਕਰਾਰ ਰਹਿਣ ਲਈ ਭਾਰਤ ਨੂੰ ਹਰ ਹੀਲੇ ਜਿੱਤ ਦੀ ਲੋਡ਼
January 17
03:40 2016

ladhi
ਮੈਲਬਰਨ, 16 ਜਨਵਰੀ (ਪੰਜਾਬ ਮੇਲ) – ਆਸਟਰੇਲੀਆ ਵਿਰੁੱਧ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ ਜਦੋਂ ਭਾਰਤ ਭਲਕੇ ਇੱਥੇ ਖੇਡਣ ਉਤਰੇਗਾ ਤਾਂ ਲਡ਼ੀ ਵਿੱਚ ਆਪਣੀ ਆਸ ਬਰਕਰਾਰ ਰੱਖਣ ਲਈ ਉਸ ਨੂੰ ਹਾਰ ਹੀਲੇ ਜਿੱਤਣਾ ਹੋਵੇਗਾ। ਪਹਿਲੇ ਦੋ ਮੈਚਾਂ ਵਿੱਚ ਗੇਂਦਬਾਜ਼ਾਂ ਦੀ ਨਾਕਾਮੀ ਤੋਂ ਬਾਅਦ ਲਡ਼ੀ ਵਿੱਚ ਹੁਣ ਟੀਮ ਦੀ ਵਾਪਸੀ ਦਾ ਪੂਰਾ ਭਾਰ ਬੱਲੇਬਾਜ਼ੀ ’ਤੇ ਹੋਵੇਗਾ। ਪਹਿਲੇ ਦੋਵੇਂ ਮੈਚਾਂ ਵਿੱਚ 300 ਤੋਂ ਵੱਧ ਦੌਡ਼ਾਂ ਬਣਾਉਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇਹ ਮੰਨਣਾ ਪਿਆ ਕਿ ਗੇਂਦਬਾਜ਼ਾਂ ਦੇ ਨਾ ਚੱਲਣ ਕਾਰਨ ਬੱਲੇਬਾਜ਼ਾਂ ਨੂੰ ਵਾਧੂ ਜ਼ਿੰਮੇਵਾਰੀ ਲੈਣੀ ਹੋਵੇਗੀ। ਜ਼ਿੰਬਾਬਵੇ ਵਿੱਚ ਜਿੱਤ ਤੋਂ ਬਾਅਦ ਭਾਰਤ ਨੂੰ ਪਿਛਲੀਆਂ ਦੋ ਲਡ਼ੀਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਨੇ ਆਪਣੀ ਧਰਤੀ ’ਤੇ ਭਾਰਤ ਨੂੰ ਹਰਾਇਆ, ਜਦੋਂ ਕਿ ਦੱਖਣੀ ਅਫਰੀਕਾ ਨੇ ਭਾਰਤ ਨੂੰ ਉਸ ਦੀ ਧਰਤੀ ’ਤੇ ਧੂਡ਼ ਚਟਾਈ। ਹੁਣ ਭਾਰਤੀ ਟੀਮ ਜੇ ਭਲਕੇ ਹਾਰ ਜਾਂਦੀ ਹੈ ਤਾਂ ਲਗਾਤਾਰ ਤੀਜੀ ਲਡ਼ੀ ਵਿੱਚ ਉਸ ਦੀ ਹਾਰ ਹੋਵੇਗੀ। ਯਕੀਨੀ ਤੌਰ ’ਤੇ ਇਹ ਧੋਨੀ ਲਈ ਚੰਗੀ ਗੱਲ ਨਹੀਂ ਹੈ ਕਿਉਂਕਿ ਪਿਛਲੇ ਸਾਲ ਉਸ ਦੀ ਹਰ ਹਾਰ ਤੋਂ ਬਾਅਦ ਉਸ ਦੀ ਅਗਵਾਈ ’ਤੇ ਸਵਾਲ ਖਡ਼੍ਹੇ ਕੀਤੇ ਗਏ ਅਤੇ ਇੱਥੋਂ ਤੱਕ ਕਿਹਾ ਗਿਆ ਕਿ ਟੀਮ ਨੂੰ ਉਸ ਦੇ ਦੌਰ ਵਿੱਚੋਂ ਨਿਕਲਣ ਦੀ ਲੋਡ਼ ਹੈ।
ਇਸ ਤੋਂ ਬਾਅਦ ਬੀਸੀਸੀਆਈ ਨੇ ਸਥਿਤੀ ਦੀ ਸਮੀਖਿਆ ਕੀਤੀ ਅਤੇ 2016 ਦੇ ਟਵੰਟੀ-20 ਵਿਸ਼ਵ ਕੱਪ ਤੱਕ ਧੋਨੀ ਨੂੰ ਸੀਮਤ ਓਵਰਾਂ ਦਾ ਕਪਤਾਨ ਬਣਾਈ ਰੱਖਣ ਦਾ ਐਲਾਨ ਕੀਤਾ। ਧੋਨੀ ਜ਼ਿੰਬਾਬਵੇ ਦੌਰੇ ਵਿੱਚ ਸ਼ਾਮਲ ਨਹੀਂ ਸੀ ਅਤੇ ਵਾਪਸੀ ਤੋਂ ਬਾਅਦ ਲਗਾਤਾਰ ਹਾਰ ਦਾ ਮੂੰਹ ਦੇਖ ਰਿਹਾ ਹੈ। ਇਸ ਕਾਰਨ ਉਨ੍ਹਾਂ ’ਤੇ ਇਹ ਸਾਬਤ ਕਰਨ ਦਾ ਦਬਾਅ ਹੋਵੇਗਾ ਕਿ ਹੁਣ ਵੀ ਉਨ੍ਹਾਂ ਵਿੱਚ ਪੁਰਾਣਾ ਰਿਕਾਰਡ ਦੁਹਰਾਉਣ ਦਾ ਦਮ ਹੈ। ਇਹ ਗੱਲ ਕਹਿਣੀ ਜਿੰਨੀ ਆਸਾਨ ਹੈ, ਕਰਨੀ ਉਨੀ ਹੀ ਮੁਸ਼ਕਲ ਕਿਉਂਕਿ ਉਸ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਆਪਣੇ ਪ੍ਰਦਰਸ਼ਨ ਨਾਲ ਨਿਰਾਸ਼ ਕੀਤਾ ਹੈ।
ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੂੰ ਜ਼ਿੰਮੇਵਾਰੀ ਚੁੱਕਣ ਦੀ ਲੋਡ਼ ਹੈ। ਪਰਥ ਦੇ ਮੁਕਾਬਲੇ ਬ੍ਰਿਸਬਨ ਵਿੱਚ ਰੋਹਿਤ ਦੇ ਸਟਰਾਇਕ ਰੇਟ ਵਿੱਚ ਮਾਮੂਲੀ ਸੁਧਾਰ ਹੋਇਆ ਪਰ ਦੋਵਾਂ ਮੈਚਾਂ ਦੇ ਆਖਰੀ ਓਵਰਾਂ ਵਿੱਚ ਟੀਮ ਜ਼ਿਆਦਾ ਦੌਡ਼ਾਂ ਨਹੀਂ ਬਣਾ ਸਕੀ। ਅਜਿੰਕਿਆ ਰਹਾਣੇ ਨੇ ਖ਼ੂਬਸੂਰਤ ਪਾਰੀ ਖੇਡੀ ਪਰ ਇਹ ਵੀ ਚੰਗੇ ਸਕੋਰ ਤੱਕ ਲੈ ਜਾਣ ਲਈ ਕਾਫ਼ੀ ਨਹੀਂ ਸੀ। ਧੋਨੀ ਨੇ ਨੰਬਰ ਚਾਰ ਦੇ ਇਸ ਬੱਲੇਬਾਜ਼ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਪਰ ਵੱਡੇ ਸ਼ਾਟ ਲਾਉਣ ਦੀ ਸਮਰੱਥਾ ਦੀ ਘਾਟ ਦਾ ਵੀ ਜ਼ਿਕਰ ਕੀਤਾ।
ਹਾਲੇ ਇਹ ਤੈਅ ਨਹੀਂ ਕੀਤਾ ਜਾ ਸਕਿਆ ਕਿ ਮਨੀਸ਼ ਪਾਂਡੇ ਨੇ ਆਪਣੀ ਭੂਮਿਕਾ ਠੀਕ ਢੰਗ ਨਾਲ ਨਿਭਾਈ ਜਾਂ ਨਹੀਂ ਅਤੇ ਉਸ ਦੀ ਚੋਣ ਨੂੰ ਲੈ ਕੇ ਧੋਨੀ ਨੂੰ ਇਕ ਵਾਰ ਹੋਰ ਸੋਚਣ ਦੀ ਲੋਡ਼ ਹੈ। ਅਜਿਹੇ ਵਿੱਚ ਸਵਾਲ ਇਹ ਹੈ ਕਿ ਕੀ ਗੁਰਕੀਰਤ ਮਾਨ ਨੂੰ ਮੌਕਾ ਦੇਣ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਤਜਰਬੇ ਦੀ ਘਾਟ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਜੋ ਕੰਮ ਪਾਂਡੇ ਨੇ ਕੀਤਾ, ਠੀਕ ਉਹੀ ਕੰਮ ਗੁਰਕੀਰਤ ਮਾਨ ਵੀ ਕਰਨਗੇ ਪਰ ਉਹ ਕੁੱਝ ਓਵਰ ਗੇਂਦਬਾਜ਼ੀ ਵੀ ਕਰ ਸਕਦੇ ਹਨ, ਜਿਸ ਨਾਲ ਪੰਜ ਰੈਗੁਲਰ ਗੇਂਦਬਾਜ਼ਾਂ ਦਾ ਭਾਰ ਕੁੱਝ ਘਟੇਗਾ। ਸ਼ਿਖਰ ਧਵਨ ਦਾ ਮੌਜੂਦਾ ਫਾਰਮ ਸਭ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਐਲਕ ਗਰੋਵ ਪਾਰਕ ਦੀਆਂ ਤੀਆਂ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article
    ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

Read Full Article
    ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

Read Full Article
    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article