ਰੈਂਟਨ ਗੁਰੂਘਰ ’ਚ ਦੋ ਧੜਿਆਂ ’ਚ ਭਿਆਨਕ ਲੜਾਈ

85
Share

ਸਿਆਟਲ, 19 ਅਕਤੂਬਰ (ਪੰਜਾਬ ਮੇਲ)- ਯੂਐੱਸਏ ਦੀ ਵਾਸ਼ਿੰਗਟਨ ਸਟੇਟ ਵਿੱਚ ਰੈਂਟਨ ਸ਼ਹਿਰ (ਸਿਆਟਲ)ਵਿਖੇ ਗੁਰਦੁਆਰਾ ਸਿੰਘ ਸਭਾ ਵਿੱਚ ਐਤਵਾਰ ਦੁਪਹਿਰੇ ਦੋ ਧੜਿਆਂ ਵਿਚ ਖ਼ੂਨੀ ਝੜੱਪ ਹੋਈ। ਇਸ ਲੜਾਈ ਵਿੱਚ ਬੇਸ ਬਾਲ ਬੱਲੇ ਅਤੇ ਤਲਵਾਰਾਂ ਦੀ ਖੁੱਲ੍ਹ ਕੇ ਵਰਤੋਂ ਹੋਈ ਜਿਸ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਮਰੀਕਾ ਤੋਂ ਪਰਵਾਸੀ ਪੰਜਾਬੀਆਂ ਨੇ ਵੀਡੀਓ ਅਤੇ ਟੈਲੀਫੋਨ ਉਤੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘‘ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ।’’

ਘਟਨਾ ਦਾ ਪਤਾ ਚੱਲਦੇ ਹੀ ਰੈਂਟਨ ਪੁਲੀਸ ਅਤੇ ਰੈਂਟਨ ਫਾਇਰਫਾਈਟਰਜ਼ ਮੌਕੇ ਉੱਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਇਹ ਘਟਨਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਹੋਈ ਹੈ ਅਤੇ ਦੋ ਗੁੱਟਾਂ ਵਿਚਕਾਰ ਜਮ ਕੇ ਝਗੜਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇੱਕ ਧੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਾਰਾਜ਼ ਚੱਲ ਰਿਹਾ ਹੈ ਅਤੇ ਕਮੇਟੀ ਵੱਲੋਂ ਦੂਜੇ ਧੜੇ ਦੀ ਪੁਸ਼ਤ ਪਨਾਹੀ ਦੇ ਸ਼ੱਕ ਕਾਰਨ ਹੀ ਇਹ ਝਗੜਾ ਹੋਇਆ ਹੈ। ਇਸ ਲੜਾਈ ਵਿਚ ਕਈਆਂ ਦੀਆਂ ਪੱਗਾ ਲੱਥ ਗਈਆਂ ਅਤੇ ਕਈਆਂ ਦੇ ਸੱਟ ਲੱਗੀ । ਪੁਲੀਸ ਨੇ ਦਖਲਅੰਦਾਜ਼ੀ ਕਰ ਕੇ ਮਾਹੌਲ ਸ਼ਾਂਤ ਕੀਤੀ।


Share