PUNJABMAILUSA.COM

ਰੇਹਮ ਖਾਨ ਨੇ ਆਪਣੀ ਕਿਤਾਬ ‘ਚ ਇਮਰਾਨ ਖਾਨ ਨੂੰ ਨਰਿੰਦਰ ਮੋਦੀ ਤੋਂ ਸਿੱਖਣ ਲਈ ਕਿਹਾ

ਰੇਹਮ ਖਾਨ ਨੇ ਆਪਣੀ ਕਿਤਾਬ ‘ਚ ਇਮਰਾਨ ਖਾਨ ਨੂੰ ਨਰਿੰਦਰ ਮੋਦੀ ਤੋਂ ਸਿੱਖਣ ਲਈ ਕਿਹਾ

ਰੇਹਮ ਖਾਨ ਨੇ ਆਪਣੀ ਕਿਤਾਬ ‘ਚ ਇਮਰਾਨ ਖਾਨ ਨੂੰ ਨਰਿੰਦਰ ਮੋਦੀ ਤੋਂ ਸਿੱਖਣ ਲਈ ਕਿਹਾ
July 13
17:30 2018

ਨਵੀਂ ਦਿੱਲੀ, 13 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ‘ਚ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਇਸੇ ਵਿਚਾਲੇ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਿਤਾਬ ਲਾਂਚ ਹੋਈ ਹੈ, ਜਿਸ ਨੇ ਸਾਬਕਾ ਕ੍ਰਿਕਟਰ ਦੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਰੇਹਮ ਖਾਨ ਨੇ ਆਪਣੀ ਕਿਤਾਬ ‘ਚ ਇਮਰਾਨ ਖਾਨ ਦੇ ਭਾਰਤ ‘ਚ 5 ਬੱਚਿਆਂ ਤੋਂ ਲੈ ਕੇ ਨਮਾਜ਼ ਤੋਂ ਜ਼ਿਆਦਾ ਜਾਦੂ ਟੋਣੇ ‘ਚ ਵਿਸ਼ਵਾਸ ਕਰਨ ਦਾ ਦਾਅਵਾ ਕੀਤਾ ਹੈ। ਬੀਬੀਸੀ ਦੇ ਨਾਲ ਇਕ ਜਰਨਾਲਿਸਟ ਦੇ ਰੂਪ ‘ਚ ਕੰਮ ਕਰ ਚੁੱਕੀ ਰੇਹਮ ਦੀ ਕਿਤਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਜ਼ਿਕਰ ਹੋਇਆ ਹੈ। ਰੇਹਮ ਨੇ ਆਪਣੀ ਕਿਤਾਬ ‘ਚ ਕਿਹਾ ਕਿ ਉਸ ਨੇ ਇਮਰਾਨ ਖਾਨ ਨੂੰ ਨਰਿੰਦਰ ਮੋਦੀ ਤੋਂ ਸਿੱਖਣ ਦੇ ਲਈ ਕਿਹਾ ਸੀ।
ਰੇਹਮ ਖਾਨ ਨੇ ਜ਼ਿਕਰ ਕੀਤਾ ਕਿ ਜਦੋਂ ਵੀ ਇਮਰਾਨ ਖਾਨ ਤਣਾਅ ‘ਚ ਰਹਿੰਦੇ ਸਨ ਤਾਂ ਉਹ ਉਨ੍ਹਾਂ ਨੂੰ ਨਰਿੰਦਰ ਮੋਦੀ ਦੇ ਸਿਆਸੀ ਕਰੀਅਰ ਦੇ ਬਾਰੇ ‘ਚ ਦੱਸਦੀ ਸੀ। ਰੇਹਮ ਨੇ ਕਿਹਾ ਕਿ ਮੈਨੂੰ ਪਤਾ ਹੈ ਇਹ ਨਹੀਂ ਹੋਣ ਵਾਲਾ। ਜਿਵੇਂ ਕਿ ਅਸੀਂ ਭਵਿੱਖਬਾਣੀ ਕੀਤੀ ਸੀ, ਉਹ ਸਭ ਖਤਮ ਹੋ ਗਿਆ ਸੀ। ਪਰ ਵਿਆਹ ਤੋਂ ਬਾਅਦ ਇਹ ਕਹਿਣ ਦਾ ਦਿਲ ਨਹੀਂ ਮੰਨ ਰਿਹਾ ਸੀ। ਮੈਂ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਸ ਦੇ ਲਈ ਹਰੇ ਰੰਗ ਦਾ ਸੂਟ ਤਿਆਰ ਹੋਵੇਗਾ ( ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਲਈ)। ਮੈਂ ਹੌਲੀ-ਹੌਲੀ ਤੇ ਵਾਰ-ਵਾਰ ਮੋਦੀ ਦੀ ਉਦਾਹਰਣ ਦਿੱਤੀ, ਜੋ ਤਮਾਮ ਨਾਕਾਰਾਤਮਕ ਚੀਜ਼ਾਂ ਤੋਂ ਬਾਅਦ ਵੀ ਆਪਣੇ ਮਜ਼ਬੂਤ ਗਵਰਨੇਂਸ ਰਿਕਾਰਡ ਦੇ ਕਾਰਨ ਪ੍ਰਧਾਨ ਮੰਤਰੀ ਬਣੇ। ਮੈਂ ਇਮਰਾਨ ਖਾਨ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤੁਸੀਂ ਵੀ ਕੇ.ਪੀ. ‘ਚ ਆਪਣੇ ਆਪ ਨੂੰ ਸਾਬਿਤ ਕਰੋ।
ਇਸ ਕਿਤਾਬ ‘ਚ ਜ਼ਿਕਰ ਹੈ ਕਿ ਬਾਲੀਵੁੱਡ ਦੇ ਕਈ ਪ੍ਰੋਡਿਊਸਰਾਂ ਨੇ ਇਮਰਾਨ ਖਾਨ ਤੇ ਰੇਹਮ ਖਾਨ ‘ਤੇ ਇਕ ਫਿਲਮ ਬਣਾਉਣ ਦਾ ਇੱਛਾ ਜਤਾਈ ਸੀ। ਇਸ ਦੇ ਲਈ ਰੇਹਮ ਨੇ ਇਕ ਭਾਰਤੀ ਪ੍ਰੋਡਿਊਸਰ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਇਮਰਾਨ ਖਾਨ ਉਸ ਮੁਲਾਕਾਤ ‘ਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ ਇਮਰਾਨ ਖਾਨ ਨੇ ਇਸ ਆਈਡੀਏ ਲਈ ਹਾਂ ਕਰ ਦਿੱਤੀ ਸੀ। ਹਾਲਾਂਕਿ ਕਿਤਾਬ ‘ਚ ਜ਼ਿਕਰ ਨਹੀਂ ਹੈ ਕਿ ਦੋਵਾਂ ‘ਤੇ ਬਾਲੀਵੁੱਡ ਫਿਲਮ ਬਣਾਏਗਾ।
ਦੱਸਣਯੋਗ ਹੈ ਕਿ ਪਾਕਿਸਤਾਨ ‘ਚ 25 ਜੁਲਾਈ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਇਮਰਾਨ ਖਾਨ ਦੇ ਲਈ ਉਨ੍ਹਾਂ ਦੀ ਸਾਬਕਾ ਪਤਨੀ ਦੀ ਹੀ ਕਿਤਾਬ ਮੁਸ਼ਕਲਾਂ ਲੈ ਕੇ ਆਈ ਹੈ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ‘ਚ ਸੱਤਾਧਾਰੀ ਪੀ.ਐੱਮ.ਐੱਲ.-ਐੱਨ ਨੂੰ ਸਖਤ ਟੱਕਰ ਦੇ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article