PUNJABMAILUSA.COM

ਰੇਲੀਗੇਅਰ ਦੇ ਪੰਜਾਬੀ ਅਰਬਪਤੀ ਭਰਾਵਾਂ ਖਿਲਾਫ ਕਰੋੜਾਂ ਦਾ ਘਪਲਾ ਕਰਨ ਦਾ ਦੋਸ਼

 Breaking News

ਰੇਲੀਗੇਅਰ ਦੇ ਪੰਜਾਬੀ ਅਰਬਪਤੀ ਭਰਾਵਾਂ ਖਿਲਾਫ ਕਰੋੜਾਂ ਦਾ ਘਪਲਾ ਕਰਨ ਦਾ ਦੋਸ਼

ਰੇਲੀਗੇਅਰ ਦੇ ਪੰਜਾਬੀ ਅਰਬਪਤੀ ਭਰਾਵਾਂ ਖਿਲਾਫ ਕਰੋੜਾਂ ਦਾ ਘਪਲਾ ਕਰਨ ਦਾ ਦੋਸ਼
February 02
16:52 2018

ਵਾਸ਼ਿੰਗਟਨ, 2 ਫਰਵਰੀ (ਪੰਜਾਬ ਮੇਲ)- ਰੇਲੀਗੇਅਰ ਦੇ ਮਲਵਿੰਦਰ ਅਤੇ ਸ਼ਵਿੰਦਰ ਵੀ ਫੰਡ ਦੀ ਹੇਰਾਫੇਰੀ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਅਰਬਪਤੀ ਭਰਾਵਾਂ ਤੇ ਕਰੋੜਾਂ ਦਾ ਘਪਲਾ ਕਰਨ ਦਾ ਦੋਸ਼ ਲੱਗਾ ਹੈ। ਨਿਊਯਾਰਕ ਦੇ ਇਕ ਪ੍ਰਾਈਵੇਟ ਇਕਵਿਟੀ ਫੰਡ ਨੇ ਸਿੰਘ ਭਰਾਵਾਂ ਉੱਤੇ ਇਹ ਗੰਭੀਰ ਦੋਸ਼ ਲਗਾਉਂਦੇ ਹੋਏ ਦਿੱਲੀ ਹਾਈਕੋਰਟ ਵਿਚ ਫਰਾਡ ਦਾ ਮੁਕੱਦਮਾ ਠੋਕ ਦਿੱਤਾ ਹੈ। ਦੋਵੇਂ ਰੈਲੀਗੇਅਰ ਐਂਟਰਪ੍ਰਾਈਜ਼ਸ ਦੇ ਪ੍ਰਮੋਟਰ ਹਨ ਅਤੇ ਮਾਮਲਾ ਰੈਲੀਗੇਅਰ ਫਿਨਵੈਸਟ ਨਾਲ ਜੁੜਿਆ ਹੈ। ਮਲਵਿੰਦਰ ਅਤੇ ਸ਼ਵਿੰਦਰ ਸਿੰਘ ਪਹਿਲਾਂ ਹੀ ਡਾਈਚੀ ਮਾਮਲੇ ਵਿਚ ਕੌਮਾਂਤਰੀ ਕਾਨੂੰਨੀ ਲੜਾਈ ਵਿਚ ਫਸੇ ਹੋਏ ਹਨ।
ਅਮਰੀਕਾ ਦੇ ਫੰਡ ਸਿਲਗੁਰ ਨੇ ਦਿੱਲੀ ਹਾਈਕੋਰਟ ਵਿਚ ਦਾਇਰ ਮੁਕੱਦਮੇ ਵਿਚ 700 ਪੇਜਾਂ ਵਾਲੇ ਦਸਤਾਵੇਜ਼ ਲਗਾਏ ਹਨ। ਇਨ੍ਹਾਂ ਵਿਚ ਰੈਲੀਗੇਅਰ ਫਿਨਵੈਸਟ ਦੇ 2016 ਦੇ ਬੈਂਕ ਖਾਤਿਆਂ ਦੀ ਰਿਜ਼ਰਵ ਬੈਂਕ ਦੀ ਜਾਂਚ ਰਿਪੋਰਟ ਵੀ ਨੱਥੀ ਕੀਤੀ ਗਈ ਹੈ, ਜਿਸ ਮੁਤਾਬਕ ਮਲਵਿੰਦਰ ਅਤੇ ਸ਼ਵਿੰਦਰ ਦੀ ਫਾਈਨਾਂਸ਼ੀਅਲ ਫਰਮ ਰੇਲੀਗੇਅਰ ਨੇ ਪਹਿਲਾਂ 21 ਵੱਖ-ਵੱਖ ਕੰਪਨੀਆਂ ਨੂੰ ਲੋਨ ਦਿੱਤਾ। ਬਾਅਦ ਵਿਚ 30 ਕਰੋੜ ਡਾਲਰ ਦੀ ਲੋਨ ਦੀ ਇਹ ਪੂਰੀ ਰਕਮ ਘੁਮਾ-ਫਿਰਾ ਕੇ ਦੋਹਾਂ ਭਰਾਵਾਂ ਦੇ ਨਿੱਜੀ ਕੰਪਨੀਆਂ ਦੇ ਖਾਤਿਆਂ ਵਿਚ ਪਹੁੰਚਾ ਦਿੱਤੀ ਗਈ।
ਚੈਨਲ ਮੁਤਾਬਕ ਕੋਰਟ ਵਿਚ ਦਾਇਰ ਅਰਜ਼ੀ ਵਿਚ ਦੋਸ਼ ਲਗਾਇਆ ਗਿਆ ਹੈ ਕਿ ਦੋਵਾਂ ਭਰਾਵਾਂ ਨੇ 1.6 ਅਰਬ ਡਾਲਰ ਦੇ ਕਰਜ਼ੇ ਦਾ ਬੋਝ ਹੌਲਾ ਕਰਨ ਲਈ ਆਪਣੀ ਹੀ ਕੰਪਨੀ ਤੋਂ ਲੋਨ ਲਿਆ ਅਤੇ ਰਕਮ ਆਪਣੇ ਖਾਤਿਆਂ ਵਿਚ ਟਰਾਂਸਫਰ ਕਰਵਾ ਲਈ। ਦੋਵਾਂ ਭਰਾਵਾਂ ਉਤੇ 1.6 ਅਰਬ ਡਾਲਰ ਦਾ ਕਰਜ਼ਾ ਹੈ ਅਤੇ ਇਸ ਨੂੰ ਚੁਕਾਉਣ ਲਈ ਉਨ੍ਹਾਂ ਉਤੇ ਰੇਲੀਗੇਅਰ ਅਤੇ ਫੋਰਟਿਸ ਹੈਲਥਕੇਅਰ ਵਿਚ ਹਿੱਸਾ ਵੇਚਣ ਦਾ ਭਾਰੀ ਦਬਾਅ ਹੈ।
ਹਾਲਾਂਕਿ ਚੈਨਲ ਨੂੰ ਈ-ਮੇਲ ਰਾਹੀਂ ਭੇਜੇ ਜਵਾਬ ਵਿਚ ਰੈਲੀਗੇਅਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਮਾਮਲਾ ਅਜੇ ਕੋਰਟ ਵਿਚ ਹੈ ਇਸ ਲਈ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਸਹੀ ਸਮੇਂ ਉਤੇ ਇਸ ਬਾਰੇ ਗੱਲ ਕਰਾਂਗੇ। ਦਿੱਲੀ ਹਾਈਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ 20 ਮਾਰਚ ਨੂੰ ਹੋਵੇਗੀ।
ਦਿੱਲੀ ਹਾਈਕੋਰਟ ਵਿਚ ਸਿੰਘ ਭਰਾਵਾਂ ਉੱਤੇ ਮੁਕੱਦਮਾ ਕਰਨ ਵਾਲਾ ਨਿਊਯਾਰਕ ਦਾ ਸਿਗੁਲਰ ਗਫ ਐਂਡ ਕੰਪਨੀ ਇਕ ਪ੍ਰਾਈਵੇਟ ਇਕਵਿਟੀ ਫਰਮ ਹੈ ਜੋ 12.6 ਅਰਬ ਦਾ ਫੰਡ ਮੈਨੇਜ ਕਰਦੀ ਹੈ। ਇਸ ਦੀ ਮਲਵਿੰਦਰ ਅਤੇ ਸ਼ਵਿੰਦਰ ਦੀ ਕੰਪਨੀ ਰੈਲੀਗੇਅਰ ਫਿਨਵੈਸਟ ਵਿਚ 6 ਫੀਸਦੀ ਹਿੱਸੇਦਾਰੀ ਹੈ। ਕੋਰਟ ਵਿਚ ਦਾਇਰ ਪਟੀਸ਼ਨ ਵਿਚ ਇਸ ਫੰਡ ਦੀ ਮੰਗ ਹੈ ਕਿ ਰੇਲੀਗੇਅਰ ਫਿਨਵੈਸਟ ਨੂੰ ਸਿੰਘ ਭਰਾਵਾਂ ਨੂੰ ਹੋਰ ਲੋਨ ਦੇਣ ਤੋਂ ਰੋਕਿਆ ਜਾਵੇ। ਨਾਲ ਹੀ ਸਿੰਘ ਭਰਾਵਾਂ ਨੂੰ ਰੇਲੀਗੇਅਰ ਵਿਚ ਹਿੱਸੇਦਾਰੀ ਵੇਚਣ ਤੋਂ ਵੀ ਰੋਕਿਆ ਜਾਵੇ।
ਸਿਗੁਲਰ ਗਫ ਐਂਡ ਕੰਪਨੀ ਫੰਡ ਦੀ ਦਲੀਲ ਹੈ ਕਿ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਆਰਬੀਟ੍ਰੇਸ਼ਨ ਦੀ ਸਥਿਤੀ ਵਿਚ ਰੇਲੀਗੇਅਰ ਦੀ ਹਿੱਸੇਦਾਰੀ ਵੇਚ ਕੇ ਕਰਜ਼ਾ ਚੁਕਾਇਆ ਜਾ ਸਕੇ। ਇਸ ਮੁਕੱਦਮੇ ਤੋਂ ਬਾਅਦ ਰੈਲੀਗੇਅਰ ਦੀ 50 ਕਰੋੜ ਡਾਲਰ ਦੀ ਮਾਰਕੀਟ ਕੈਪ ਸਾਫ ਹੋ ਗਈ ਹੈ ਅਤੇ ਕੰਪਨੀ ਦੇ ਬੋਰਡ ਤੋਂ ਅਸਤੀਫੇ ਸ਼ੁਰੂ ਹੋ ਗਏ ਹਨ। ਮਲਵਿੰਦਰ ਅਤੇ ਸ਼ਵਿੰਦਰ ਮੁਸੀਬਤਾਂ ਵਿਚ ਘਿਰ ਗਏ ਹਨ। ਉਹ ਨਿੱਜੀ ਕਰਜ਼ਾ ਮੋੜਨ ਵਿਚ ਡਿਫਾਲਟਰ ਬਣ ਚੁੱਕੇ ਹਨ।
ਮਲਵਿੰਦਰ ਅਤੇ ਸ਼ਵਿੰਦਰ ਨੇ 10 ਸਾਲ ਪਹਿਲਾਂ ਆਪਣੀ ਦਵਾਈ ਕੰਪਨੀ ਰੈਨਬੈਕਸੀ ਜਾਪਾਨ ਦੀ ਡਾਇਚੀ ਸੈਂਕੋ ਨੂੰ ਵੇਚੀ ਸੀ ਪਰ ਦਾਇਚੀ ਨੇ ਦੋਹਾਂ ਭਰਾਵਾਂ ਤੇ ਦੋਸ਼ ਲਗਾਇਆ ਸੀ ਕਿ ਕੰਪਨੀ ਬਾਰੇ ਉਨ੍ਹਾਂ ਨੂੰ ਹਨੇਰੇ ਵਿਚ ਰੱਖਿਆ ਗਿਆ, ਜਿਸ ਉੱਤੇ ਸਿੰਗਾਪੁਰ ਦੀ ਅਦਾਲਤ ਨੇ ਦੋਹਾਂ ਭਰਾਵਾਂ ਨੂੰ 50 ਕਰੋੜ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ। ਦੋਹਾਂ ਭਰਾਵਾਂ ਨੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਹੈ।
ਦਿਲੀ ਹਾਈਕੋਰਟ ਵਿਚ ਦਾਇਰ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਪੂਰੀ ਯੋਜਨਾ ਬਣਾ ਕੇ ਰੇਲੀਗੇਅਰ ਦੇ ਫੰਡ ਨੂੰ ਦੋਹਾਂ ਭਰਾਵਾਂ ਦੀਆਂ ਨਿੱਜੀ ਕੰਪਨੀਆਂ ਦੇ ਖਾਤੇ ਵਿਚ ਟਰਾਂਸਫਰ ਕੀਤਾ ਗਿਆ ਅਤੇ ਇਹੀ ਫੰਡ ਡਾਇਵਰਜਨ ਦਾ ਇਕੋ-ਇਕ ਟੀਚਾ ਸੀ। ਹਾਲਾਂਕਿ ਸਿਗੁਲਰ ਗਫ ਦੇ ਬੁਲਾਰੇ ਨੇ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ।
ਅਦਾਲਤ ਨੂੰ ਸੌਂਪੇ ਦਸਤਾਵੇਜ਼ਾਂ ਮੁਤਾਬਕ 2015 ਤੋਂ ਹੀ ਰੈਲੀਗੇਅਰ ਫਿਨਵੈਸਟ ਦੀ ਲੋਨ ਬੁਕ ਰਿਜ਼ਰਵ ਬੈਂਕ ਦੇ ਰਡਾਰ ਉੱਤੇ ਸੀ। ਇਸ ਨਾਲ ਇਹ ਵੀ ਪਤਾ ਲੱਗਾ ਹੈ ਕਿ ਜੋ ਲੋਨ ਲਿਆ ਗਿਆ ਹੈ ਉਸ ਉੱਤੇ ਅਜੇ ਤੱਕ ਵਿਆਜ ਨਹੀਂ ਚੁਕਾਇਆ ਗਿਆ ਹੈ। ਰਿਜ਼ਰਵ ਬੈਂਕ ਵਲੋਂ ਵੀ ਅਜੇ ਤਕ ਇਸ ਮਾਮਲੇ ਬਾਰੇ ਕੋਈ ਬਿਆਨ ਨਹੀਂ ਆਇਆ ਹੈ। ਬਾਵਜੂਦ ਰੇਲੀਗੇਅਰ ਦਾ ਸ਼ੇਅਰ 5 ਫੀਸਦੀ ਹੇਠਾਂ ਡਿੱਗ ਕੇ 3 ਮਹੀਨੇ ਦੇ ਹੇਠਲੇ ਪੱਧਰ ਉੱਤੇ ਪਹੁੰਚ ਗਿਆ ਹੈ। ਫੋਰਟਿਸ ਹੈਲਥਕੇਅਰ ਦੇ ਸ਼ੇਅਰ ਵਿਚ ਵੀ 6 ਫੀਸਦੀ ਤੋਂ ਜ਼ਿਆਦਾ ਗਿਰਾਵਟ ਆਈ ਹੈ। ਅਦਾਲਤ ਵਿਚ ਲਗਾਈ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਫਿਨਵੈਸਟ ਨੇ ਰਿਜ਼ਰਵ ਬੈਂਕ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੀ ਲੋਨਬੁਕ ਨਹੀਂ ਵਧਾਏਗਾ, ਫਿਰ ਵੀ ਫਿਨਵੈਸਟ ਨੇ ਪਿਛਲੇ ਸਾਲ 7.6 ਕਰੋੜ ਦਾ ਲੋਨ ਉਨ੍ਹਾਂ ਕੰਪਨੀਆਂ ਨੂੰ ਦਿੱਤਾ ਹੈ ਜੋ ਜਾਂ ਤਾਂ ਸਿੰਘ ਭਰਾਵਾਂ ਦੇ ਗਰੁੱਪ ਦਾ ਹਿੱਸਾ ਸਨ ਜਾਂ ਫਿਰ ਉਨ੍ਹਾਂ ਦੇ ਰਿਸ਼ਤੇਦਾਰ ਸਨ। ਦਿੱਲੀ ਹਾਈਕੋਰਟ ਵਿਚ ਮਾਮਲੇ ਦੀ ਸੁਣਵਾਈ 20 ਮਾਰਚ ਨੂੰ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article