PUNJABMAILUSA.COM

ਰੇਤ ਖਣਨ ਬਾਰੇ ਕੈਬਨਿਟ ਸਬ ਕਮੇਟੀ ਨੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

ਰੇਤ ਖਣਨ ਬਾਰੇ ਕੈਬਨਿਟ ਸਬ ਕਮੇਟੀ ਨੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

ਰੇਤ ਖਣਨ ਬਾਰੇ ਕੈਬਨਿਟ ਸਬ ਕਮੇਟੀ ਨੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ
May 07
16:47 2018

ਰੇਤੇ ਦੀਆਂ ਕੀਮਤਾਂ 1000 ਰੁਪਏ ਪ੍ਰਤੀ ਟਰਾਲੀ (100 ਕਿਊਬਿਕ ਫੁੱਟ) ਕਰਨ ਦੀ ਸਿਫਾਰਸ਼
ਪੰਜਾਬ ਕੋਲ ਆਉਂਦੇ 100 ਸਾਲਾਂ ਲਈ ਰੇਤੇ ਅਤੇ 170 ਸਾਲਾਂ ਲਈ ਬਜਰੀ ਦੇ ਭੰਡਾਰ ਮੌਜੂਦ: ਨਵਜੋਤ ਸਿੰਘ ਸਿੱਧੂ
ਦਰਿਆਵਾਂ ਵਿੱਚ ਰੇਤੇ ਦੇ 184 ਕਰੋੜ ਟਨ ਅਤੇ ਪਥਰੀਲੇ ਟਿੱਬਿਆਂ ਵਿੱਚ ਬਜਰੀ ਦੇ 170 ਕਰੋੜ ਟਨ ਭੰਡਾਰ ਮੌਜੂਦ

ਚੰਡੀਗੜ੍ਹ, 7 ਮਈ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਤ ਖਣਨ ਬਾਰੇ ਵਿਆਪਕ ਤੇ ਕਾਰਗਰ ਨੀਤੀ ਬਣਾਉਣ ਲਈ ਕੈਬਨਿਟ ਸਬ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਸ.ਸਿੱਧੂ ਜੋ ਇਸ ਕਮੇਟੀ ਦੇ ਮੁੱਖੀ ਸਨ, ਨੇ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਜੀ ਨੂੰ ਇਹ ਰਿਪੋਰਟ ਸੌਂਪੀ।
ਰਿਪੋਰਟ ਸੌਂਪਣ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਕਮੇਟੀ ਵੱਲੋਂ ਕੀਤੀਆਂ ਮੀਟਿੰਗਾਂ ਅਤੇ ਫੀਲਡ ਦੌਰਿਆਂ ਵਿੱਚ ਪਤਾ ਲਗਾਇਆ ਕਿ ਪੰਜਾਬ ਵਿੱਚ ਰੇਤੇ ਦੇ ਆਉਣ ਵਾਲੇ 100 ਸਾਲਾਂ ਅਤੇ ਬਜਰੀ ਦੇ 170 ਸਾਲਾਂ ਦੇ ਭੰਡਾਰ ਮੌਜੂਦ ਹਨ। ਕਮੇਟੀ ਨੇ ਰੇਤੇ ਦੀ ਕੀਮਤ 1000 ਰਪਏ ਪ੍ਰਤੀ 100 ਕਿਊਬਿਕ ਫੁੱਟ ਕਰਨ ਦੀ ਸਿਫਾਰਸ਼ ਕੀਤੀ ਹੈ। ਇਕ ਟਰਾਲੀ ਦੀ ਸਮਰੱਥਾ 100 ਕਿਊਬਿਕ ਫੁੱਟ ਹੁੰਦੀ ਹੈ ਜਿਸ ਦਾ ਭਾਰ 4 ਟਨ ਹੁੰਦਾ ਹੈ।
ਸ. ਸਿੱਧੂ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਨੇ ਇਹ ਪਤਾ ਲਗਾਇਆ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਰੇਤੇ ਦੀ ਕੋਈ ਕੀਮਤ ਤੈਅ ਨਹੀਂ ਸੀ ਅਤੇ ਸਪਲਾਈ ਦੀ ਵੀ ਘਾਟ ਸਨ। ਸਪਲਾਈ ਟੁੱਟਣ ਨਾਲੇ ਰੇਤੇ ਦੀਆਂ ਕੀਮਤਾਂ ਅਸਮਾਨ ਚੜ੍ਹ ਜਾਂਦੀਆਂ ਸਨ ਜਿਸ ਕਾਰਨ ਲੋਕਾਂ ਨੂੰ ਮਹਿੰਗੀਆਂ ਕੀਮਤਾਂ ‘ਤੇ ਰੇਤਾ ਮਿਲਦਾ ਸੀ। ਉਨ੍ਹਾਂ ਕਿਹਾ ਕਿ ਕੈਬਨਿਟ ਸਬ ਕਮੇਟੀ ਵੱਲੋਂ ਹੁਣ ਪੰਜਾਬ ਵਿੱਚ ਰੇਤੇ ਅਤੇ ਬਜਰੀ ਦੇ ਮੌਜੂਦ ਭੰਡਾਰਾਂ ਨੂੰ ਦੇਖਦਿਆਂ ਰੇਤੇ ਦਾ ਭਾਅ ਘੱਟ ਕਰ ਕੇ ਇਕ ਤੈਅ ਕੀਮਤ ‘ਤੇ ਨਿਸ਼ਚਿਤ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਸਿਫਾਰਸ਼ਾਂ ਅਨੁਸਾਰ ਸਪਲਾਈ ਦੀ ਵੀ ਘਾਟ ਨਹੀਂ ਰਹੇਗੀ ਅਤੇ ਲੋਕਾਂ ਨੂੰ ਇਕ ਤੈਅ ਕੀਮਤ ‘ਤੇ ਰੇਤਾ ਮਿਲੇਗਾ ਜੋ ਕਿ ਪਹਿਲਾਂ ਨਾਲੋਂ ਕਾਫੀ ਘੱਟ ਕੀਮਤ ‘ਤੇ ਮਿਲੇਗਾ।
ਸ. ਸਿੱਧੂ ਨੇ ਕਿਹਾ ਕਿ ਕਮੇਟੀ ਵੱਲੋਂ ਇਹ ਪਤਾ ਲਗਾਇਆ ਗਿਆ ਕਿ ਪੰਜਾਬ ਅੰਦਰ ਸਾਰੇ ਦਰਿਆਵਾਂ ਨੂੰ ਮਿਲਾ ਕੇ ਕੁੱਲ ਲੰਬਾਈ 1150 ਕਿਲੋ ਮੀਟਰ ਬਣਦੀ ਹੈ ਅਤੇ ਇਨ੍ਹਾਂ ਦੀ 500 ਮੀਟਰ (ਅੱਧਾ ਕਿਲੋ ਮੀਟਰ) ਚੌੜਾਈ ਹੈ। ਕੁੱਲ ਖੇਤਰਫਲ 575 ਵਰਗ ਕਿਲੋਮੀਟਰ ਬਣਦਾ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 10 ਫੁੱਟ ਡੂੰਘੇ ਇਕ ਵਰਗ ਕਿਲੋ ਮੀਟਰ ਖੇਤਰਫਲ ਵਿੱਚੋਂ 32 ਲੱਖ ਟਨ ਰੇਤਾ ਨਿਕਲ ਸਕਦਾ ਹੈ। ਇਸ ਤਰ੍ਹਾਂ ਪੰਜਾਬ ਅੰਦਰ 575 ਵਰਗ ਕਿਲੋ ਮੀਟਰ ਖੇਤਰਫਲ ਵਿੱਚੋਂ ਕੁੱਲ 184 ਕਰੋੜ ਟਨ ਰੇਤੇ ਦੇ ਭੰਡਾਰ ਮੌਜੂਦ ਹਨ। ਦਰਿਆਵਾਂ ਵਿੱਚੋਂ ਹਰ ਸਾਲ ਰੇਤਾ ਕੱਢਣ ਨਾਲ ਦਰਿਆਵਾਂ ਵਿੱਚ ਪਹਾੜਾਂ ਤੋਂ ਹੋਰ ਰੇਤਾ ਆ ਜਾਂਦਾ ਹੈ। ਪੰਜਾਬ ਵਿੱਚ ਪ੍ਰਤੀ ਸਾਲ ਰੇਤੇ ਦੀ ਮੰਗ 2 ਕਰੋੜ ਟਨ ਹੈ। ਇਸ ਤਰ੍ਹਾਂ ਪੰਜਾਬ ਕੋਲ ਆਉਣ ਵਾਲੇ 91 ਸਾਲਾਂ ਲਈ ਰੇਤੇ ਦਾ ਭੰਡਾਰ ਪਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਦਰਿਆ ਹਿਮਾਲਿਆ ਤੋਂ ਨਿਕਲਦੇ ਹੋਣ ਕਰ ਕੇ ਰੇਤੇ ਦੀ ਕੁਆਲਟੀ ਤੇਲੰਗਾਨਾ ਵਿੱਚ ਗੋਦਵਾਰੀ ਵਾਲੇ ਦਰਿਆ ਤੋਂ ਨਿਕਲਣ ਵਾਲੇ ਰੇਤੇ ਤੋਂ ਵਧੀਆ ਹੈ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਬਜਰੀ ਦੇ ਸਟਾਕ ਦਾ ਪਤਾ ਲਗਾਉਣ ਲਈ ਕਰੱਸ਼ਰਾਂ ਦਾ ਦੌਰਾ ਕਰਨ ਉਪਰੰਤ ਕਮੇਟੀ ਨੂੰ ਇਹ ਪਤਾ ਲੱਗਿਆ ਕਿ ਕੰਢੀ ਖੇਤਰ ਵਿੱਚ 30 ਕਿਲੋ ਮੀਟਰ ਤੱਕ ਦੇ ਖੇਤਰ ਵਿੱਚ ਛੋਟੇ ਪਥਰੀਲੇ ਟਿੱਬੇ ਹਨ ਅਤੇ ਕੁੱਲ 500 ਵਰਗ ਕਿਲੋ ਮੀਟਰ ਖੇਤਰਫਲ ਬਣਦਾ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 30 ਫੁੱਟ ਡੂੰਘਾਈ ਤੱਕ ਤਿੰਨ ਵਰਗ ਕਿਲੋ ਮੀਟਰ ਦੇ ਖੇਤਰਫਲ ਵਿੱਚ 1 ਕਰੋੜ ਟਨ ਭੰਡਾਰ ਮੌਜੂਦ ਹਨ ਜੋ ਕਿ ਪੰਜਾਬ ਦੀ ਇਕ ਸਾਲ ਦੀ ਮੰਗ ਪੂਰੀ ਕਰ ਸਕਦੇ ਹਨ। ਇਸ ਤਰ੍ਹਾਂ 500 ਵਰਗ ਕਿਲੋ ਮੀਟਰ ਖੇਤਰਫਲ ਵਿੱਚ ਪਏ 170 ਕਰੋੜ ਟਨ ਦੇ ਭੰਡਾਰ ਪੰਜਾਬ ਦੀ ਆਉਣ ਵਾਲੇ 170 ਸਾਲ ਦੀ ਮੰਗ ਪੂਰੀ ਕਰ ਸਦੇ ਹਨ।
ਸ. ਸਿੱਧੂ ਨੇ ਇਸ ਕਮੇਟੀ ਦੇ ਮੈਂਬਰ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਸ਼ੇਸ਼ ਤੌਰ ‘ਤੇ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਏ ਜਲ ਸ੍ਰੋਤ ਪ੍ਰਬੰਧਨ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਮੇਟੀ ਵਿੱਚ ਸ਼ਾਮਲ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਇਹ ਰਿਪੋਰਟ ਮੁਕੰਮਲ ਹੋਈ।
ਮੁੱਖ ਮੰਤਰੀ ਜੀ ਨੂੰ ਰਿਪੋਰਟ ਸੌਂਪਣ ਮੌਕੇ ਸ. ਸਿੱਧੂ ਦੇ ਨਾਲ ਸਬ ਕਮੇਟੀ ਵਿੱਚ ਸ਼ਾਮਲ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਵਿੱਚ ਪ੍ਰਮੁੱਖ ਸਕੱਤਰ, ਜਲ ਸ੍ਰੋਤ ਪ੍ਰਬੰਧਨ ਸ੍ਰੀ ਜਸਪਾਲ ਸਿੰਘ, ਡਾਇਰੈਕਟਰ, ਜਲ ਸ੍ਰੋਤ ਪ੍ਰਬੰਧਨ ਸ੍ਰੀ ਕੁਮਾਰ ਰਾਹੁਲ ਤੇ ਚੀਫ ਇੰਜਨੀਅਰ ਵਿਨੋਦ ਚੌਧਰੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਕਮੇਟੀ ਵੱਲੋਂ ਨਿਰੰਤਰ ਮੀਟਿੰਗਾਂ ਕਰਨ ਤੋਂ ਇਲਾਵਾ ਸ. ਸਿੱਧੂ ਦੀ ਅਗਵਾਈ ਹੇਠ ਉਚ ਅਧਿਕਾਰੀਆਂ ਦੇ ਵਫਦ ਨੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ਾ ਦਾ ਮਾਡਲ ਦੇਖਣ ਲਈ ਹੈਦਾਰਾਬਾਦ ਦਾ ਦੌਰਾ ਕੀਤਾ ਜਿੱਥੇ ਦੋਵਾਂ ਸਰਕਾਰਾਂ ਦੇ ਅਧਿਕਾਰੀਆਂ ਵੱਲੋਂ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਤੇਲੰਗਾਨਾ ਮਾਡਲ ਨੂੰ ਜ਼ਮੀਨੀ ਪੱਧਰ ‘ਤੇ ਦੇਖਣ ਲਈ ਗੋਦਾਵਰੀ ਦੇ ਕੰਢੇ ਦਾ ਦੌਰਾ ਵੀ ਕੀਤਾ ਗਿਆ ਜਿੱਥੋਂ ਰੇਤ ਕੱਢੀ ਜਾਂਦੀ ਹੈ। ਇਸ ਵਫਦ ਵੱਲੋਂ ਕਰੱਸ਼ਰਾਂ ਬਾਰੇ ਜ਼ਮੀਨੀ ਹਕੀਕਤਾਂ ਜਾਨਣ ਲਈ ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲੇ ਅੰਦਰ ਕੰਢੀ ਖੇਤਰ ਦਾ ਵੀ ਦੌਰਾ ਕੀਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article