ਰੂਸ ਵੱਲੋਂ ਵਿਕਸਿਤ ਕੋਵਿਡ-19 ਟੀਕੇ ਦਾ ਭਾਰਤ ‘ਚ ਵੀ ਹੋਵੇਗਾ ਟ੍ਰਾਇਲ

471
Share

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਰੂਸ ਵੱਲੋਂ ਕੋਵਿਡ-19 ਦੇ ਇਲਾਜ ਲਈ ਵਿਕਸਿਤ ਟੀਕੇ ‘ਸਪੁਤਨਿਕ’ ਦਾ ਤੀਜੇ ਗੇੜ ਦਾ ਟ੍ਰਾਇਲ ਭਾਰਤ ਵਿੱਚ ਵੀ ਹੋਵੇਗਾ। ਇਸ ਤੋਂ ਬਾਅਦ ਸਥਾਨਕ ਵਿੱਤੀ ਕੰਪਨੀਆਂ ਦੀ ਭਾਈਵਾਲੀ ਨਾਲ ਹੋਰਨਾਂ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਇਸ ਦਾ ਉਤਪਾਦਨ ਕੀਤਾ ਜਾਵੇਗਾ।
ਰੂਸ ਦੇ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਦੇ ਸੀ.ਈ.ਓ. ਕਰੀਲ ਦਿਮਿਤਰੀਵ ਨੇ ਕਿਹਾ ਕਿ ਟੀਕੇ ਦੇ ਤੀਜੇ ਗੇੜ ਦੇ ਟ੍ਰਾਇਲ ਲਈ ਜਿਨ੍ਹਾਂ ਮੁਲਕਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਵਿੱਚ ਦੁੱਖਣੀ ਕੋਰੀਆ, ਬ੍ਰਾਜ਼ੀਲ, ਸਾਊਦੀ ਅਰਬ, ਤੁਰਕੀ, ਕਿਉੂਬਾ ਤੋਂ ਇਲਾਵਾ ਭਾਰਤ ਵੀ ਸ਼ਾਮਲ ਹੈ। ਦਿਮਿਤਰੀਵ ਨੇ ਕਿਹਾ ਕਿ 2020 ਦੇ ਅੰਤ ਤੱਕ ਟੀਕੇ ਦਾ ਉਤਪਾਦਨ ਰੂਸ ਦੀਆਂ 30 ਕਰੋੜ ਖੁਰਾਕਾਂ ਨੂੰ ਛੱਡ ਕੇ 20 ਕਰੋੜ ਖੁਰਾਕਾਂ ਤਕ ਪਹੁੰਚਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ 20 ਮੁਲਕਾਂ ਵਿੱਚੋਂ ਪਹਿਲੇ ਨੰਬਰ ’ਤੇ ਹੈ ਜਿਸ ਨੇ ਇਸ ਟੀਕੇ ਨੂੰ ਹਾਸਲ ਕਰਨ ਵਿੱਚ ਦਿਲਚਸਪੀ ਜਤਾਈ ਸੀ।
ਦਿਮਿਤਰੀਵ ਅਨੁਸਾਰ ਟੀਕ ਦੇ ਪਹਿਲੇ ਦੋ ਗੇੜਾਂ ਦੇ ਕਲੀਨਿਕਲ ਟ੍ਰਾਇਲਾਂ ਦੇ ਨਤੀਜੇ ਇਸ ਮਹੀਨੇ ਪ੍ਰਕਾਸ਼ਿਤ ਕੀਤੇ ਜਾਣਗੇ ਜਿਸ ਰਾਹੀਂ ਦਵਾਈ ਸਬੰਧੀ ਵਿਆਪਕ ਜਾਣਕਾਰੀ ਮਿਲੇਗੀ। ਭਾਰਤ ਦੇ ਸੀਰਮ ਇੰਸਟੀਚਿਊਟ, ਪਨੇਸ਼ੀਆ ਬਾਇਓਟੈਕ, ਸ਼ਾਂਤਾ ਬਾਇਓਟੈਕ ਅਤੇ ਬਾਇਓਲੋਜੀਕਲ ਈ ਲਿਮਟਿਡ ਦਵਾਈ ਉਤਪਾਦਨ ਦੇ ਆਰਡਰ ਲੈਣ ਲਈ ਕਤਾਰ ਵਿੱਚ ਹਨ।


Share