PUNJABMAILUSA.COM

ਰੂਸ ਨੂੰ ਹਰਾ ਕੇ ਗਰੁੱਪ ਵਿੱਚ ਚੋਟੀ ’ਤੇ ਪੁੱਜਾ ਯੁਰੂਗੁਏ

ਰੂਸ ਨੂੰ ਹਰਾ ਕੇ ਗਰੁੱਪ ਵਿੱਚ ਚੋਟੀ ’ਤੇ ਪੁੱਜਾ ਯੁਰੂਗੁਏ

ਰੂਸ ਨੂੰ ਹਰਾ ਕੇ ਗਰੁੱਪ ਵਿੱਚ ਚੋਟੀ ’ਤੇ ਪੁੱਜਾ ਯੁਰੂਗੁਏ
June 25
22:06 2018

ਸਮਾਰਾ, 25 ਜੂਨ (ਪੰਜਾਬ ਮੇਲ)– ਲੂਈ ਸੁਆਰੇਜ਼ ਅਤੇ ਐਡਿਨਸਨ ਕਵਾਨੀ ਦੇ ਗੋਲ ਦੀ ਮਦਦ ਨਾਲ ਯੂਰੂਗੁਏ ਨੇ ਅੱਜ ਇੱਥੇ ਵਿਸ਼ਵ ਕੱਪ ਗਰੁੱਪ ‘ਏ’ ਦੇ ਮੈਚ ਵਿੱਚ ਦਸ ਖਿਡਾਰੀਆਂ ਨਾਲ ਖੇਡ ਰਹੇ ਮੇਜ਼ਬਾਨ ਰੂਸ ਨੂੰ 3-0 ਗੋਲਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਨਾਲ ਚੋਟੀ ’ਤੇ ਥਾਂ ਬਣਾਈ ਹੈ। ਪਿਛਲੇ ਵਿਸ਼ਵ ਕੱਪ ਵਿੱਚ ਇਟਲੀ ਦੇ ਡਿਫੈਂਡਰ ਜਾਰਜੀਓ ਚਿਲੀਨੀ ਨੂੰ ਦੰਦੀ ਵੱਢਣ ਕਾਰਨ ਪਾਬੰਦੀ ਦਾ ਸਾਹਮਣਾ ਕਰਨ ਵਾਲੇ ਸੁਆਰੇਜ਼ ਨੇ ਸਮਾਰਾ ਏਰੇਨਾ ਵਿੱਚ ਦਸਵੇਂ ਮਿੰਟ ਵਿੱਚ ਫਰੀ ਕਿੱਕ ’ਤੇ ਸ਼ਾਨਦਾਰ ਗੋਲ ਕੀਤਾ, ਜਦਕਿ 90ਵੇਂ ਮਿੰਟ ਵਿੱਚ ਕਵਾਨੀ ਨੇ ਟੀਮ ਵੱਲੋਂ ਤੀਜਾ ਗੋਲ ਦਾਗ਼ਿਆ।
ਇਸ ਦੌਰਾਨ ਰੂਸ ਦੇ ਡੈਨਿਸ ਚੈਰੀਸੇਵ ਨੇ 23ਵੇਂ ਮਿੰਟ ਵਿੱਚ ਯੁਰੂਗੁਏ ਲਈ ਆਤਮਘਾਤੀ ਗੋਲ ਵੀ ਕੀਤਾ। ਸੁਆਰੇਜ਼ ਯੁਰੂਗੁਏ ਲਈ ਕਾਫ਼ੀ ਅਹਿਮ ਰਿਹਾ। ਵਿਸ਼ਵ ਕੱਪ ਦੇ ਪੰਜ ਮੈਚਾਂ ਵਿੱਚ ਜਦੋਂ ਵੀ ਉਸ ਨੇ ਗੋਲ ਕੀਤਾ, ਉਦੋਂ ਟੀਮ ਜਿੱਤ ਦਰਜ ਕਰਨ ਵਿੱਚ ਸਫਲ ਰਹੀ ਹੈ। ਮੌਜੂਦਾ ਵਿਸ਼ਵ ਕੱਪ ਵਿੱਚ ਹੁਣ ਤੱਕ ਯੁਰੂਗੁਏ ਖ਼ਿਲਾਫ਼ ਕੋਈ ਗੋਲ ਨਹੀਂ ਹੋਇਆ। ਰੂਸ ਦੀ ਟੀਮ ਪੂਰੇ ਮੈਚ ਦੌਰਾਨ ਕਿਸੇ ਸਮੇਂ ਵੀ ਲੈਅ ਵਿੱਚ ਨਜ਼ਰ ਨਹੀਂ ਆਈ ਅਤੇ ਇਗੋਰ ਸਮੋਲਨਿਕੋਵ ਨੂੰ ਮੈਚ ਵਿੱਚ ਦੋ ਵਾਰ ਪੀਲਾ ਕਾਰਡ ਵਿਖਾਏ ਜਾਣ ਕਾਰਨ ਉਸ ਨੂੰ ਲਗਪਗ 55 ਮਿੰਟ ਤੱਕ ਦਸ ਖਿਡਾਰੀਆਂ ਨਾਲ ਖੇਡਣਾ ਪਿਆ। ਇਸ ਜਿੱਤ ਨਾਲ ਯੁਰੂਗੁਏ ਦੀ ਟੀਮ ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਹਾਸਲ ਕਰਦਿਆਂ ਨੌਂ ਅੰਕਾਂ ਨਾਲ ਆਪਣੇ ਗਰੁੱਪ ਵਿੱਚ ਚੋਟੀ ’ਤੇ ਰਹੀ, ਜਦਕਿ ਰੂਸ ਨੇ ਦੋ ਜਿੱਤਾਂ ਅਤੇ ਇੱਕ ਹਾਰ ਨਾਲ ਦੂਜਾ ਸਥਾਨ ਹਾਸਲ ਕਰਦਿਆਂ ਨਾਕਆਊਟ ਵਿੱਚ ਥਾਂ ਬਣਾਈ।
ਪ੍ਰੀ ਕੁਆਰਟਰ ਫਾਈਨਲ ਵਿੱਚ ਹੁਣ ਯੁਰੂਗੁਏ ਦਾ ਸਾਹਮਣਾ 30 ਜੂਨ ਨੂੰ ਗਰੁੱਪ ‘ਬੀ’ ਦੇ ਉਪ ਜੇਤੂ ਨਾਲ ਹੋਵੇਗਾ, ਜਦਕਿ ਰੂਸ ਨੂੰ ਇਸ ਤੋਂ ਅਗਲੇ ਦਿਨ ਪਹਿਲੀ ਜੁਲਾਈ ਨੂੰ ਗਰੁੱਪ ‘ਬੀ’ ਦੇ ਜੇਤੂ ਨਾਲ ਭਿੜਨਾ ਹੋਵੇਗਾ। ਯੁਰੂਗੁਏ ਦੀ ਟੀਮ ਨੇ ਮੈਚ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਰੂਸ ਨੂੰ ਸ਼ੁਰੂ ਵਿੱਚ ਹੀ ਪਛਾੜ ਦਿੱਤਾ। ਮੇਜ਼ਬਾਨ ਟੀਮ ਨੇ ਅੱਠਵੇਂ ਮਿੰਟ ਵਿੱਚ ਪਹਿਲਾ ਚੰਗਾ ਮੌਕਾ ਬਣਾਇਆ, ਪਰ ਮੌਜੂਦਾ ਵਿਸ਼ਵ ਕੱਪ ਵਿੱਚ ਉਸ ਦੇ ਸਫਲ ਖਿਡਾਰੀ ਡੈਨਿਸ ਚੈਰੀਸੇਵ ਯੁਰੂਗੁਏ ਦੇ ਸੁਰੱਖਿਆ ਘੇਰੇ ਨੂੰ ਤੋੜਨ ਵਿੱਚ ਅਸਫਲ ਰਿਹਾ। ਯੁਰੂਗੁਏ ਨੂੰ ਮੈਚ ਦੇ ਨੌਵੇਂ ਮਿੰਟ ਵਿੱਚ ਫਰੀ ਕਿੱਕ ਮਿਲੀ, ਜਦੋਂ ਰੂਸ ਦੇ ਯੂਰੀ ਗਜ਼ਿੰਸਕੀ ਨੇ ਡੀ ਦੇ ਅੰਦਰ ਵਿਰੋਧੀ ਟੀਮ ਦੇ ਰੋਡ੍ਰਿਗੋ ਬੇਂਤਾਂਕੁਰ ਨੂੰ ਡੇਗ ਦਿੱਤਾ। ਰੈਫਰੀ ਨੇ ਗਜ਼ਿੰਸਕੀ ਨੂੰ ਪੀਲਾ ਕਾਰਡ ਵੀ ਵਿਖਾਇਆ। ਸੁਆਰੇਜ਼ ਨੇ ਇਸ ਮੌਕੇ ਗੋਲ ਕਰਕੇ ਟੀਮ ਨੂੰ 1-0 ਨਾਲ ਲੀਡ ਦਿਵਾਈ। ਰੂਸ ਨੂੰ 13ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਮਿਲਿਆ, ਪਰ ਹੁਣ ਤੱਕ ਵਿਸ਼ਵ ਕੱਪ ਵਿੱਚ ਤਿੰਨ ਗੋਲ ਕਰ ਚੁੱਕੇ ਚੈਰੀਸੇਵ ਨੇ ਸ਼ਾਟ ਸਿੱਧਾ ਯੁਰੂਗੁਏ ਦੇ ਗੋਲਕੀਪਰ ਫਰਨਾਂਡੋ ਮੁਸਲੇਰਾ ਦੇ ਹੱਥਾਂ ਵਿੱਚ ਮਾਰਿਆ। ਮੁਸਲੇਰਾ ਦਾ ਇਹ 14ਵਾਂ ਵਿਸ਼ਵ ਕੱਪ ਮੈਚ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article