ਰੂਸ ਦੇ ਸਿਹਤ ਮੰਤਰਾਲੇ ਵੱਲੋਂ ਕੋਵਿਡ-19 ਟੀਕੇ ਨੂੰ ਰੈਗੂਲੇਟਰੀ ਮਨਜ਼ੂਰੀ

502
Share

ਮਾਸਕੋ, 11 ਅਗਸਤ (ਪੰਜਾਬ ਮੇਲ)-  ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਦੇ ਸਿਹਤ ਮੰਤਰਾਲੇ ਨੇ ਮਾਸਕੋ ਦੇ ਗਮਾਲਿਆ ਇੰਸਟੀਚਿਊਟ ਵੱਲੋਂ ਵਿਕਸਤ ਕੀਤੇ ਦੁਨੀਆ ਦੇ ਪਹਿਲੇ ਕੋਵਿਡ-19 ਟੀਕੇ ਨੂੰ ਰੈਗੂਲੇਟਰੀ ਮਨਜ਼ੂਰੀ ਦੇ ਦਿੱਤੀ ਹੈ। ਇਸ ਟੀਕੇ ਦੀ ਦੋ ਮਹੀਨਿਆਂ ਤੋਂ ਘੱਟ ਸਮੇਂ ਲਈ ਮਾਨਵੀ ਪਰਖ ਹੋਈ ਹੈ। ਇਸ ਨਾਲ ਵਿਆਪਕ ਟੀਕਾਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਟੀਕਾ ਗਮਾਲਿਆ ਇੰਸਟੀਚਿਊਟ ਤੇ ਰੂਸੀ ਰੱਖਿਆ ਮੰਤਰਾਲੇ ਨੇ ਸਾਂਝੇ ਤੌਰ ’ਤੇ ਤਿਆਰ ਕੀਤਾ ਹੈ। ਰਾਸ਼ਟਰਪਤੀ ਨੇ ਇਸ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਉਨ੍ਹਾਂ ਦੀਆਂ ਦੋ ਧੀਆਂ ਵਿੱਚੋਂ ਇਕ ਨੇ ਇਹ ਟੀਕਾ ਲਗਵਾਇਆ ਹੈ ਤੇ ਉਹ ਠੀਕ ਹੈ।


Share