ਰੂਸ ਦੀ ਸੇਚਿਨੋਵ ਯੂਨੀਵਰਸਿਟੀ ਨੇ ਕੋਰੋਨਾਵਾਇਰਸ ਲਈ ਵੈਕਸੀਨ ਕੀਤੀ ਤਿਆਰ!

457
Share

ਟਰਾਇਲ ਸਫਲਤਾਪੂਰਵਕ ਮੁਕੰਮਲ

ਮਾਸਕੋ, 13 ਜੁਲਾਈ (ਪੰਜਾਬ ਮੇਲ)- ਰੂਸ ਨੇ ਕੋਰੋਨਾ ਵੈਕਸੀਨ ਬਣਾਉਣ ‘ਚ ਬਾਜ਼ੀ ਮਾਰ ਲਈ ਹੈ। ਰੂਸ ਦੀ ਸੇਚਿਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾਵਾਇਰਸ ਲਈ ਵੈਕਸੀਨ ਤਿਆਰ ਕੀਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਰੇ ਟਰਾਇਲ ਸਫਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ। ਜੇ ਇਹ ਦਾਅਵਾ ਸੱਚ ਹੋ ਜਾਂਦਾ ਹੈ ਤਾਂ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਹੋਵੇਗੀ। ਇਸ ਦੇ ਨਾਲ ਹੀ, ਰੂਸ ਨੇ ਦੁਨੀਆ ਵਿੱਚ ਕੋਰੋਨਾਵਾਇਰਸ ਦੀ ਕਾਟ ਦੀ ਖੋਜ ਵੀ ਕੀਤੀ ਹੈ।

 

 

ਹਾਲਾਂਕਿ, ਯੂਐਸ ਸਮੇਤ ਦੁਨੀਆ ਦੇ ਬਹੁਤ ਸਾਰੇ ਵਿਕਸਤ ਦੇਸ਼ ਕੋਰੋਨਾ ‘ਤੇ ਵੈਕਸੀਨ ਤਿਆਰ ਕਰਨ ‘ਚ ਰੁੱਝੇ ਹੋਏ ਹਨ। ਬਹੁਤ ਸਾਰੇ ਅਜ਼ਮਾਇਸ਼ ਪੱਧਰ ‘ਤੇ ਵੀ ਅਸਫਲ ਹੋਏ ਹਨ, ਪਰ ਰੂਸ ਨੇ ਇਸ ਨੂੰ ਸਫਲ ਦੱਸਦਿਆਂ ਪਹਿਲੀ ਵੈਕਸੀਨ ਬਣਾਉਣ ਦੀ ਗੱਲ ਕਹੀ ਹੈ।

Share