ਰੂਸ ’ਚ ਗੰਨ ਪਾਊਡਰ ਫੈਕਟਰੀ ’ਚ ਧਮਾਕਾ ਹੋਣ ਕਾਰਨ 16 ਦੀ ਮੌਤ

531
ਫੈਕਟਰੀ ਵਾਲੀ ਥਾਂ ’ਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਕਰਮੀ।
Share

ਰੂਸ, 23 ਅਕਤੂਬਰ (ਪੰਜਾਬ ਮੇਲ)- ਰੂਸ ’ਚ ਇੱਕ ਗੰਨ ਪਾਊਡਰ ਫੈਕਟਰੀ ’ਚ ਧਮਾਕਾ ਹੋਣ ਅਤੇ ਅੱਗ ਲੱਗਣ ਕਾਰਨ 16 ਜਣਿਆਂ ਦੀ ਮੌਤ ਹੋ ਗਈ ਹੈ। ਹੰਗਾਮੀ ਸਥਿਤੀ ਮੰਤਰਾਲੇ (ਈ.ਐੱਸ.ਐੱਮ.) ਨੇ ਦੱਸਿਆ ਕਿ ਇਹ ਧਮਾਕਾ ਮਾਸਕੋ ਦੇ 270 ਕਿਲੋਮੀਟਰ ਦੱਖਣ-ਪੂਰਬ ਵਿਚ ਰਯਾਜ਼ਨ ਇਲਾਕੇ ਅੰਦਰ ਐਲਾਸਟਿਕ ਫੈਕਟਰੀ ਵਿਚ ਹੋਇਆ। ਅਧਿਕਾਰੀਆਂ ਨੇ ਮੁੱਢਲੇ ਤੌਰ ’ਤੇ ਦੱਸਿਆ ਸੀ ਕਿ ਧਮਾਕੇ ਵਿਚ 7 ਜਣਿਆਂ ਦੀ ਮੌਤ ਹੋਈ ਹੈ ਅਤੇ 9 ਜਣੇ ਲਾਪਤਾ ਹਨ ਪਰ ਬਾਅਦ ਵਿਚ ਐਲਾਨ ਕੀਤਾ ਗਿਆ, ਜਿੰਨੇ ਲੋਕ ਵੀ ਲਾਪਤਾ ਹਨ, ਉਹ ਸਾਰੇ ਮਾਰੇ ਗਏ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਗੰਭੀਰ ਜ਼ਖ਼ਮੀ ਇੱਕ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਦੀ ਕਾਰਵਾਈ ’ਚ 170 ਵਰਕਰ ਅਤੇ 50 ਵਾਹਨ ਸ਼ਾਮਲ ਸਨ। ਈ.ਐੱਸ.ਐੱ.ਮ ਨੇ ਦੱਸਿਆ ਕਿ ਉਕਤ ਧਮਾਕਾ ਉਤਪਾਦਨ ਪ੍ਰਕਿਰਿਆ ਦੌਰਾਨ ਕੋਈ ਗੜਬੜੀ ਹੋਣ ਕਾਰਨ ਹੋਇਆ।

Share