ਰੂਸੀ ਵੈਕਸੀਨ ‘ਸਪੂਤਨਿਕ-ਵੀ’ ‘ਤੇ ਮੈਡੀਕਲ ਮਾਹਿਰਾਂ ਨੇ ਜਤਾਈ ਨਵੀਂ ਚਿੰਤਾ

443
Share

ਲੰਡਨ, 23 ਅਗਸਤ (ਪੰਜਾਬ ਮੇਲ)- ਰੂਸ ਨੇ ਆਪਣੀ ਕੋਰੋਨਾਵਾਇਰਸ ਵੈਕਸੀਨ ‘ਸਪੂਤਨਿਕ-ਵੀ’ ਦੇ ਸਾਰੇ ਟ੍ਰਾਇਲ ਪੂਰੇ ਕਰਨ ਤੋਂ ਪਹਿਲਾਂ ਹੀ ਇਸ ਨੂੰ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਮੈਡੀਕਲ ਮਾਹਿਰ ਪ੍ਰੇਸ਼ਾਨ ਹਨ। ਹੁਣ ਤੱਕ ਉਨ੍ਹਾਂ ਨੂੰ ਇਸ ਵੈਕਸੀਨ ਦੇ ਸੁਰੱਖਿਅਤ ਹੋਣ ‘ਤੇ ਚਿੰਤਾ ਸੀ ਪਰ ਹੁਣ ਇਕ ਸ਼ੰਕਾ ਇਹ ਵੀ ਪੈਦਾ ਹੋ ਗਈ ਹੈ ਕਿ ਇਸ ਕਾਰਨ ਵਾਇਰਸ ਵਿਚ ਮਿਊਟੇਸ਼ਨ ਨਾ ਹੋਣ ਲੱਗੇ। ਦਰਅਸਲ, ਕੋਰੋਨਾਵਾਇਰਸ SARS-CoV-2 ਦਾ ਮਿਊਟੇਸ਼ਨ, ਭਾਵ ਜੈਨੇਟਿਕ ਕੋਡ ਵਿਚ ਬਦਲਾਅ, ਸਾਇੰਸਦਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਉਂਝ ਤਾਂ ਆਮ ਤੌਰ ‘ਤੇ ਇਹ ਜ਼ਿਆਦਾ ਖਤਰਨਾਕ ਨਹੀਂ ਹੁੰਦਾ ਹੈ ਪਰ ਸਾਇੰਸਦਾਨਾਂ ਨੂੰ ਚਿੰਤਾ ਹੈ ਕਿ ਅਜਿਹੀ ਵੈਕਸੀਨ ਦੇ ਇਸਤੇਮਾਲ ਨਾਲ, ਜੋ ਪੂਰੀ ਤਰ੍ਹਾਂ ਵਾਇਰਸ ‘ਤੇ ਅਸਰਦਾਰ ਨਹੀਂ ਹੈ, ਕਿਤੇ ਇਹ ਸਮੱਸਿਆ ਹੋਰ ਮੁਸ਼ਕਿਲ ਨਾ ਹੋ ਜਾਵੇ।
ਬ੍ਰਿਟੇਨ ਦੀ ਰੀਡਿੰਗ ਯੂਨੀਵਰਸਿਟੀ ਦੇ ਵਾਇਰਾਲਜ਼ੀ ਪ੍ਰੋਫੈਸਰ ਈਅਨ ਜੋਨਸ ਨੇ ਕਿਹਾ ਕਿ ਸੰਪੂਰਣ ਤੋਂ ਘੱਟ ਸੁਰੱਖਿਆ ਦੇਣ ‘ਤੇ ਵਾਇਰਸ ਉਸ ਐਂਟੀਬਾਡੀ ਖਿਲਾਫ ਆਤਮ-ਰੱਖਿਆ ਪੈਦਾ ਕਰ ਸਕਦਾ ਹੈ, ਜੋ ਇਸ ਵੈਕਸੀਨ ਨਾਲ ਬਣੇਗੀ। ਇਸ ਨਾਲ ਅਜਿਹੇ ਸਟ੍ਰੇਨ ਪੈਦਾ ਹੋ ਸਕਦੇ ਹਨ, ਜੋ ਕਿਸੇ ਵੀ ਵੈਕਸੀਨ ਪ੍ਰਤੀਕਿਰਿਆ ਨੂੰ ਝੇਲ ਸਕਣ। ਇਸ ਲਈ ਕੋਈ ਵੈਕਸੀਨ ਨਾ ਹੋਣ ਤੋਂ ਜ਼ਿਆਦਾ ਖਤਰਨਾਕ ਹੈ ਗਲਤ ਵੈਕਸੀਨ ਹੋਣਾ। ਅਮਰੀਕਾ ਦੇ ਵਾਂਡਰਬਿਟ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੀ ਪੀਡਿਏਟ੍ਰਿਕ ਪ੍ਰੋਫੈਸਰ ਅਤੇ ਵੈਕਸੀਨ ਮਾਹਿਰ ਕੈਥਰਿਨ ਦਾ ਆਖਣਾ ਹੈ ਕਿ ਵੈਕਸੀਨ ਦਾ ਵਾਇਰਸ ‘ਤੇ ਕੀ ਅਸਰ ਹੋਵੇਗਾ, ਲੜੇਗੀ, ਬਲਾਕ ਕਰੇਗੀ ਜਾਂ ਉਸ ਨੂੰ ਹੋਰ ਮਜ਼ਬੂਤ ਬਣਾ ਦੇਵੇਗੀ। ਇਹ ਤਾਂ ਚਿੰਤਾ ਦਾ ਵਿਸ਼ਾ ਹੈ ਹੀ।
ਬਾਸਟਨ ਵਿਚ ਹਾਰਵਰਡ ਦੇ ਬੇਥ ਇਜ਼ਰਾਇਲ ਟਿਕਨੇਸ ਮੈਡੀਕਲ ਸਟੋਰ ਦੇ ਮਾਹਿਰ ਡੈਨ ਦਾ ਆਖਣਾ ਹੈ ਕਿ ਕੋਰੋਨਾਵਾਇਰਸ ਵਿਚ ਮਿਊਟੇਸ਼ਨ ਦਾ ਰੇਟ ਐੱਚ.ਆਈ.ਵੀ. ਜਿਹੇ ਵਾਇਰਸ ਤੋਂ ਘੱਟ ਹੁੰਦੀ ਹੈ ਪਰ ਅਸਫਲ ਵੈਕਸੀਨ ਇਸਤੇਮਾਲ ਕਰਨ ਦੇ ਕਈ ਨੁਕਸਾਨ ਹੋ ਸਕਦੇ ਹਨ। ਮਿਊਟੇਸ਼ਨ ਦਾ ਰਿਸਕ ਤਾਂ ਥਿਓਰੀ ਵਿਚ ਹੈ। ਸਾਇੰਸਦਾਨਾਂ ਦਾ ਆਖਣਾ ਹੈ ਕਿ ਬੈਕਟੀਰੀਆ ਵਿਚ ਅਜਿਹਾ ਵਿਹਾਰ ਦੇਖਿਆ ਜਾਂਦਾ ਹੈ ਜਦ ਉਹ ਐਂਟੀਬਾਇਓਟਿਕਸ ਖਿਲਾਫ ਲੱੜ ਕੇ ਹੋਰ ਮਜ਼ਬੂਤ ਹੋ ਜਾਂਦੇ ਹਨ ਅਤੇ ਪ੍ਰਤੀਰੋਧਕ ਸਮਰੱਥਾ ਪੈਦਾ ਕਰ ਲੈਂਦੇ ਹਨ।
ਉਥੇ ‘ਸਪੂਤਨਿਕ-ਵੀ’ ਦਾ ਵੱਡੀ ਗਿਣਤੀ ‘ਚ ਟ੍ਰਾਇਲ ਅਗਲੇ ਹਫਤੇ ਤੋਂ ਸ਼ੁਰੂ ਹੋਵੇਗਾ। ਇਸ ‘ਚ 40 ਹਜ਼ਾਰ ਲੋਕ ਸ਼ਾਮਲ ਹੋਣਗੇ। ਦਰਅਸਲ, ਵੈਕਸੀਨ ਨੂੰ ਲੈ ਕੇ ਦੁਨੀਆਂ ਦੇ ਕਈ ਦੇਸ਼ਾਂ, ਖਾਸ ਕਰਕੇ ਪੱਛਮ ਨੇ, ਰੂਸ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਡਾਟਾ ਨੂੰ ਲੈ ਕੇ ਅਸੰਤੁਸ਼ਟੀ ਜਤਾਈ ਹੈ। ਇਸ ਵੈਕਸੀਨ ਦਾ ਨਾਂ ਦੁਨੀਆਂ ਦੀ ਪਹਿਲੀ ਆਰਟੀਫਿਸ਼ੀਅਲ ਸੈਟੇਲਾਈਟ ‘ਸਪੂਤਨਿਕ-ਵੀ’ ‘ਤੇ ਰੱਖਿਆ ਗਿਆ ਹੈ ਅਤੇ ਰੂਸ ਦੇ ਮਾਹਿਰ ਨੇ ਕਿਹਾ ਹੈ ਕਿ ਜਿਵੇਂ ਉਦੋਂ ਦੁਨੀਆਂ ਦੀ ਸਫਲਤਾ ਤੋਂ ਹੈਰਾਨ ਸੀ, ਹੁਣ ਵੈਕਸੀਨ ‘ਤੇ ਵੀ ਉਸ ਦਾ ਸ਼ੱਕ ਉਸੇ ਤਰ੍ਹਾਂ ਹੈ।


Share