PUNJABMAILUSA.COM

ਰੀਓ ‘ਚ ਸਾਕਸ਼ੀ ਨੇ ਦਿਵਾਇਆ ਭਾਰਤ ਨੂੰ ਪਹਿਲਾ ਤਗ਼ਮਾ

ਰੀਓ ‘ਚ ਸਾਕਸ਼ੀ ਨੇ ਦਿਵਾਇਆ ਭਾਰਤ ਨੂੰ ਪਹਿਲਾ ਤਗ਼ਮਾ

ਰੀਓ ‘ਚ ਸਾਕਸ਼ੀ ਨੇ ਦਿਵਾਇਆ ਭਾਰਤ ਨੂੰ ਪਹਿਲਾ ਤਗ਼ਮਾ
August 18
10:52 2016

rioq
ਰੀਓ ਡੀ ਜੇਨੇਰੀਓ, 18 ਅਗਸਤ (ਪੰਜਾਬ ਮੇਲ)-ਰੀਓ ਓਲੰਪਿਕ ਦਾ 12ਵਾਂ ਦਿਨ ਭਾਰਤ ਲਈ ਬਹੁਤ ਹੀ ਖਾਸ ਰਿਹਾ ਅਤੇ ਇਸ ਦਿਨ ਪਹਿਲੀ ਵਾਰ ਰੀਓ ਦੇ ਮੰਚ ‘ਤੇ ਭਾਰਤੀ ਤਿਰੰਗਾ ਝੁੱਲਿਆ। ਰੀਓ ਦੇ ਮੰਚ ‘ਤੇ ਭਾਰਤੀ ਤਿਰੰਗਾ ਝੁਲਾ ਕੇ ਦੇਸ਼ ਦੀ ਝੋਲੀ ਪਹਿਲਾ ਤਮਗਾ ਭਾਰਤ ਦੀ ਧੀ ਸਾਕਸ਼ੀ ਮਲਿਕ ਨੇ ਪਾਇਆ। ਸਾਕਸ਼ੀ ਨੇ ਬੁੱਧਵਾਰ ਨੂੰ ਹੋਏ ਕੁਸ਼ਤੀ ਮੁਕਾਬਲੇ ‘ਚ ਕਾਂਸੇ ਦਾ ਤਮਗਾ ਜਿੱਤ ਕੇ ਦੇਸ਼ ਦੀ ਖਾਲੀ ਝੋਲੀ ਨੂੰ ਤਮਗਿਆਂ ਨਾਲ ਭਰਨ ਦੀ ਉਮੀਦ ਜਗਾਈ। ਇਸ ਤੋਂ ਪਹਿਲਾਂ ਅਜੇ ਤੱਕ ਕਿਸੇ ਵੀ ਭਾਰਤੀ ਖਿਡਾਰੀ ਨੇ ਕੋਈ ਤਮਗਾ ਨਹੀਂ ਜਿੱਤਿਆ ਹੈ।
ਸਾਕਸ਼ੀ ਲਈ ਇਹ ਤਮਗਾ ਜਿੱਤਣਾ ਕੋਈ ਆਸਾਨ ਨਹੀਂ ਸੀ। ਉਹ ਰੀਓ ‘ਚ ਭਾਰਤ ਦੀ ਤਮਗੇ ਦੀ ਉਮੀਦ ਨੂੰ ਜਗਾਉਣ ਤੋਂ ਬਾਅਦ ਬੁੱਧਵਾਰ ਨੂੰ ਕੁਆਰਟਰ ਫਾਈਨਲ ‘ਚ ਹਾਰ ਗਈ। ਸਾਕਸ਼ੀ ਨੂੰ 58 ਕਿ. ਗ੍ਰਾ. ਭਾਰ ਵਰਗ ਦੇ ਕੁਆਰਟਰ ਫਾਈਨਲ ‘ਚ ਰੂਸ ਦੀ ਵੈਲੇਰੀਆ ਕੋਬਲੋਵਾ ਝੋਲੋਬੋਵਾ ਨੇ 9-2 ਦੇ ਵੱਡੇ ਫਰਕ ਨਾਲ ਹਰਾਇਆ ਪਰ ਸਾਕਸ਼ੀ ਨੂੰ ਹਰਾਉਣ ਵਾਲੀ ਰੂਸੀ ਪਹਿਲਵਾਨ ਦੇ ਫਾਈਨਲ ‘ਚ ਪਹੁੰਚਣ ਕਾਰਨ ਕਾਂਸੀ ਤਮਗੇ ਲਈ ਉਸ ਨੂੰ ਰੇਪਚੇਜ ਦਾ ਮੌਕਾ ਮਿਲ ਗਿਆ। ਰੂਸ ਦੀ ਵੈਲੇਰੀਆ ਨੇ ਸੈਮੀਫਾਈਨਲ ‘ਚ ਕ੍ਰਿਗਿਜ਼ਸਤਾਨ ਦੀ ਐਸੁਲੂ ਤਿਨੀਬੇਕੋਵਾ ਨੂੰ 4-1 ਨਾਲ ਹਰਾਇਆ ਅਤੇ 58 ਕਿ. ਗ੍ਰਾ. ਵਰਗ ਦੇ ਫਾਈਨਲ ਵਿਚ ਥਾਂ ਬਣਾ ਲਈ। ਸਾਕਸ਼ੀ ਲਈ ਇਸ ਤੋਂ ਬਾਅਦ ਤਮਗਾ ਜਿੱਤਣ ਦੀ ਇਕ ਉਮੀਦ ਬੱਝੀ ਅਤੇ ਉਸ ਨੂੰ ਰੇਪਚੇਜ ਮੁਕਾਬਲਿਆਂ ‘ਚ ਉਤਰਨ ਦਾ ਮੌਕਾ ਮਿਲਿਆ।
ਰੇਪਚੇਜ ਮੁਕਾਬਲੇ ਸਾਕਸ਼ੀ ਲਈ ਆਸਾਨ ਨਹੀਂ ਸਨ ਅਤੇ ਉਸ ਨੂੰ ਇਨ੍ਹਾਂ ‘ਚ ਹਰ ਹਾਲ ‘ਚ ਜਿੱਤ ਹਾਸਲ ਕਰਨੀ ਸੀ। ਸਾਕਸ਼ੀ ਦਾ ਪਹਿਲਾ ਰੇਪਚੇਜ ਮੁਕਾਬਲਾ ਮੰਗੋਲੀਆ ਦੀ ਅੋਰਖੋਨ ਪੁਰੇਵਦਰੋਜ ਨਾਲ ਹੋਇਆ। ਸਾਕਸ਼ੀ ਨੇ ਅੋਰਖੋਨ ਨੂੰ ਇਸ ਇਕਤਰਫਾ ਮੁਕਾਬਲੇ ‘ਚ 12-3 ਦੇ ਵੱਡੇ ਅੰਤਰ ਨਾਲ ਹਰਾ ਕੇ ਕਾਂਸੇ ਦੇ ਤਮਗੇ ਲਈ ਮੁਕਾਬਲੇ ‘ਚ ਥਾਂ ਬਣਾਈ, ਜਿੱਥੇ ਕਿ ਉਸ ਦਾ ਮਕਾਬਲਾ ਕ੍ਰਿਗਿਜ਼ਸਤਾਨਦੀ ਐਸੁਲੂ ਤਿਨੀਬੇਕੋਵਾ ਨਾਲ ਹੋਣਾ ਸੀ। ਕਾਂਸੇ ਦੇ ਤਮਗੇ ਦੀ ਦੌੜ ‘ਚ ਸ਼ਾਮਲ ਹੋਣ ਤੋਂ ਬਾਅਦ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਜਾਗ ਉੱਠੀਆਂ ਅਤੇ ਉਹ ਆਸ ਕਰ ਰਹੇ ਸਨ ਕਿ ਭਾਰਤ ਦੀ ਧੀ ਦੇਸ਼ ਲਈ ਪਹਿਲਾ ਤਮਗਾ ਲੈ ਹੀ ਆਵੇਗੀ। ਮੁਕਾਬਲੇ ਦੇ ਪਹਿਲੇ ਗੇੜ ‘ਚ ਸਾਕਸ਼ੀ ਤਿਨਿਬੇਕੋਵਾ ਤੋਂ 0-5 ਨਾਲ ਪਛੜ ਗਈ ਪਰ ਅਗਲੇ ਗੇੜ ਨੇ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਵਿਰੋਧੀ ਖਿਡਾਰਨ ਨੂੰ ਇੱਕ ਵੀ ਅੰਕ ਹਾਸਲ ਨਹੀਂ ਕਰਨ ਦਿੱਤਾ। ਸਾਕਸ਼ੀ ਨੇ ਇਹ ਮੁਕਾਬਲਾ 8-5 ਨਾਲ ਜਿੱਤ ਕੇ ਕਾਂਸੇ ਦਾ ਤਮਗਾ ਆਪਣੇ ਨਾਂ ਕਰ ਲਿਆ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਕਸ਼ੀ ਨੇ ਕੁਆਲੀਫਿਕੇਸ਼ਨ ‘ਚ ਸਵੀਡਨ ਦੀ ਜੋਹਾਨਾ ਮੈਟ੍ਰਸਨ ਨੂੰ 5-4 ਨਾਲ ਹਰਾ ਕੇ ਐਲਿਮੀਨੇਸ਼ਨ ਰਾਊਂਡ ‘ਚ ਥਾਂ ਬਣਾਈ ਸੀ ਅਤੇ ਐਲਿਮੀਨੇਸ਼ਨ ਰਾਊਂਡ ਵਿਚ ਮੋਲਦੋਵਾ ਦੀ ਮਾਰਿਆਨਾ ਚੇਰਦਿਵਾਰਾ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਥਾਂ ਬਣਾਈ ਸੀ, ਜਿੱਥੇ ਉਸਦੀ ਚੁਣੌਤੀ ਟੁੱਟ ਗਈ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article