PUNJABMAILUSA.COM

ਰੀਓ ਓਲੰਪਿਕ – ਮੈਡਲਾਂ ਪੱਖੋਂ ਭਾਰਤ ਲਈ ਸੁੱਕਾ ਰਿਹਾ ਪਹਿਲਾ ਹਫ਼ਤਾ

ਰੀਓ ਓਲੰਪਿਕ – ਮੈਡਲਾਂ ਪੱਖੋਂ ਭਾਰਤ ਲਈ ਸੁੱਕਾ ਰਿਹਾ ਪਹਿਲਾ ਹਫ਼ਤਾ

ਰੀਓ ਓਲੰਪਿਕ – ਮੈਡਲਾਂ ਪੱਖੋਂ ਭਾਰਤ ਲਈ ਸੁੱਕਾ ਰਿਹਾ ਪਹਿਲਾ ਹਫ਼ਤਾ
August 12
22:10 2016

1
ਰੀਓ ਡੀ ਜਨੇਰੋ, 12 ਅਗਸਤ (ਪੰਜਾਬ ਮੇਲ)- ਓਲੰਪਿਕ ਖੇਡਾਂ ਵਿੱਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਬੈਡਮਿੰਟਨ ਵਿੱਚ ਜਵਾਲਾ ਗੁੱਟਾ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਲਗਾਤਾਰ ਦੂਜੀ ਹਾਰ ਨਾਲ ਓਲੰਪਿਕ ਦੇ ਮਹਿਲਾ ਡਬਲਜ਼ ਵਰਗ ਤੋਂ ਬਾਹਰ ਹੋ ਗਈ। ਤੀਰਅੰਦਾਜ਼ੀ ਵਿੱਚ ਅਤਾਨੂ ਦਾਸ ਦੇ ਅਹਿਮ ਮੌਕਿਆਂ ਨੂੰ ਭੁਨਾਉਣ ਵਿੱਚ ਨਾਕਾਮ ਰਹਿਣ ਕਰਕੇ ਪੁਰਸ਼ ਵਰਗ ਵਿੱਚ ਬਚੀ ਆਖਰੀ ਉਮੀਦ ਵੀ ਖ਼ਤਮ ਹੋ ਗਈ। ਨਿਸ਼ਾਨੇਬਾਜ਼ੀ ਵਿੱਚ ਗਗਨ ਨਾਰੰਗ ਤੇ ਚੈਨ ਸਿੰਘ 50 ਮੀਟਰ ਪ੍ਰੋਨ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾਉਣ ਤੋਂ ਖੁੰਝ ਗਏ। ਟਰੈਕ ਐਂਡ ਫੀਲਡ ਮੁਕਾਬਲਿਆਂ ਦੇ ਪਹਿਲੇ ਦਿਨ ਚੱਕਾ ਸੁਟਾਵਾ ਵਿਕਾਸ ਗੌੜਾ, ਸ਼ਾਟ ਪੁੱਟਰ ਮਨਪ੍ਰੀਤ ਕੌਰ ਤੇ ਦੌੜਾਕ ਜਿਨਸਨ ਜੌਨਸਨ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਨਿਰਾਸ਼ ਕੀਤਾ। ਪੰਜਾਬ ਦੀ ਮਨਪ੍ਰੀਤ ਕੌਰ ਤਾਂ ਆਪਣੇ ਕੌਮੀ ਰਿਕਾਰਡ ਨੂੰ ਵੀ ਮਾਤ ਪਾਉਣ ਵਿੱਚ ਨਾਕਾਮ ਰਹੀ।
ਚੈਨ ਸਿੰਘ, ਅਤਾਨੂ ਦਾਸ
ਚੈਨ ਸਿੰਘ, ਅਤਾਨੂ ਦਾਸ
ਬੀਤੇ ਦਿਨ ਇੰਡੋਨੇਸ਼ਿਆਈ ਜੋੜੀ ਤੋਂ ਆਪਣਾ ਪਹਿਲਾ ਰਾਊਂਡ ਰੌਬਿਨ ਮੈਚ ਗੁਆਉਣ ਵਾਲੀ ਭਾਰਤੀ ਸ਼ਟਲਰ ਜੋੜੀ ਜਵਾਲਾ ਗੁੱਟਾ ਤੇ ਅਸ਼ਵਿਨੀ ਪੋਨੱਪਾ ਅੱਜ ਦੂਜੇ ਮੁਕਾਬਲੇ ਵਿੱਚ ਹਾਲੈਂਡ ਦੀ ਇਫ਼ਜੇ ਮੁਸਕੇਨਸ ਤੇ ਸੇਲੇਨਾ ਪਿਏਕ ਦੀ ਜੋੜੀ ਤੋਂ 16-21, 21-16, 17-21 ਨਾਲ ਮਾਤ ਖਾ ਗਈ। ਉਂਜ ਭਾਰਤੀ ਜੋੜੀ ਨੇ ਅੱਜ ਉਮਦਾ ਖੇਡ ਦਾ ਮੁਜ਼ਾਹਰਾ ਕੀਤਾ ਤੇ ਹਾਲੈਂਡ ਜੋੜੀ ਨੂੰ ਆਖਿਰ ਤਕ ਵਖ਼ਤ ਪਾਈ ਰੱਖਿਆ। ਇਸ ਦੌਰਾਨ ਤੀਰਅੰਦਾਜ਼ੀ ਵਿੱਚ ਵਿਅਕਤੀਗਤ ਰਿਕਰਵ ਮੁਕਾਬਲੇ ਦੇ ਪ੍ਰੀ-ਕੁਆਰਟਰਜ਼ ਵਿੱਚ ਅਤਾਨੂ ਦਾਸ ਵਰ੍ਹਦੇ ਮੀਂਹ ’ਚ ਹੋਏ ਮੁਕਾਬਲੇ ਵਿੱਚ ਵਿਸ਼ਵ ਦੇ ਅੱਠਵੇਂ ਨੰਬਰ ਦੇ ਤੀਰਅੰਦਾਜ਼ ਲੀ ਸੇਯੁੰਗ ਯੁਨ ਤੋਂ 4-6 ਨਾਲ ਹਾਰ ਗਿਆ। ਭਾਰਤੀ ਤੀਰਅੰਦਾਜ਼ ਨੇ ਭਾਵੇਂ ਅੱਜ ਪਹਿਲਾਂ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ, ਪਰ ਦੋ ਵਧੀਆ ਮੌਕਿਆਂ ਦਾ ਸਹੀ ਸਮੇਂ ’ਤੇ ਲਾਹਾ ਲੈਣ ਵਿੱਚ ਨਾਕਾਮ ਰਿਹਾ। ਉਸ ਨੇ ਦੋ ਸੈੱਟ ਗੁਆਏ ਤੇ ਇਕ ਵਿੱਚ ਜਿੱਤ ਦਰਜ ਕੀਤੀ ਜਦਕਿ ਦੋ ਸੈੱਟ ਟਾਈ ਹੋਏ। ਆਤਨੂ ਨੂੰ 28-30, 30-28, 27-27, 27-28, 28-28 ਨਾਲ ਹਾਰ ਮਿਲੀ। ਦੀਪਿਕਾ ਕੁਮਾਰੀ ਤੇ ਬੌਂਬਾਇਲਾ ਦੇਵੀ ਦੇ ਬੀਤੇ ਦਿਨ ਹੀ ਬਾਹਰ ਹੋਣ ਨਾਲ ਤੀਰਅੰਦਾਜ਼ੀ ਵਿੱਚ ਭਾਰਤੀ ਚੁਣੌਤੀ ਅੱਜ ਸਮਾਪਤ ਹੋ ਗਈ। ਨਿਸ਼ਾਨੇਬਾਜ਼ੀ ਵਿੱਚ ਗਗਨ ਨਾਰੰਗ ਤੇ ਚੈਨ ਸਿੰਘ 50 ਮੀਟਰ ਰਾਈਫ਼ਲ ਪ੍ਰੋਨ ਮੁਕਾਬਲੇ ਵਿਚ ਫਲਾਪ ਸਾਬਤ ਹੋਏ। ਲੰਡਨ ਖੇਡਾਂ ਵਿਚ ਕਾਂਸੇ ਦਾ ਤਗ਼ਮਾ ਜੇਤੂ ਨਾਰੰਗ 623.1 ਅੰਕ ਨਾਲ 13ਵੇਂ ਜਦਕਿ ਚੈਨ ਸਿੰਘ 619.1 ਅੰਕ ਨਾਲ ਕੁਆਲੀਫਾਇੰਗ ਗੇੜ ਵਿੱਚ 36ਵੇਂ ਸਥਾਨ ’ਤੇ ਰਿਹਾ। ਨਾਰੰਗ ਇਕ ਸਮੇਂ ਚੌਥੇ ਸਥਾਨ ’ਤੇ ਸੀ, ਪਰ ਛੇਵੇਂ ਤੇ ਆਖਰੀ ਦੌਰ ਵਿੱਚ ਖ਼ਰਾਬ ਪ੍ਰਦਰਸ਼ਨ ਨਾਲ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ। ਰੂਸ ਦਾ ਸਰਗੇਈ ਕਾਮੇਂਸਕੀ 629 ਅੰਕਾਂ ਨਾਲ ਸਿਖਰ ’ਤੇ ਰਿਹਾ। ਦੋਵੇਂ ਭਾਰਤੀ ਨਿਸ਼ਾਨੇਬਾਜ਼ ਹੁਣ ਐਤਵਾਰ ਨੂੰ ਮੁਕਾਬਲਿਆਂ ਦੇ ਆਖਰੀ ਦਿਨ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਹਿੱਸਾ ਲੈਣਗੇ।
ਟਰੈਕ ਐਂਡ ਫੀਲਡ ਮੁਕਾਬਲਿਆਂ ਦੇ ਪਹਿਲੇ ਦਿਨ ਭਾਰਤੀ ਅਥਲੀਟਾਂ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਲੰਡਨ ਓਲੰਪਿਕ ਫਾਈਨਲਿਸਟ ਗੋਲਾ ਸੁਟਾਵਾ ਵਿਕਾਸ ਗੌੜਾ ਤੋਂ ਕਾਫ਼ੀ ਉਮੀਦਾਂ ਸਨ, ਪਰ ਉਹ ਕੁਆਲੀਫਾਇੰਗ ਦੌਰ ਵਿੱਚ 28ਵੇਂ ਸਥਾਨ ’ਤੇ ਰਿਹਾ। ਵਿਕਾਸ ਨੇ ਤਿੰਨ ਕੋਸ਼ਿਸ਼ਾਂ ’ਖ 57.59, 58.99 ਤੇ 58.70 ਮੀਟਰ ਤੱਕ ਚੱਕਾ ਸੁੱਟਿਆ। ਹੋਰਨਾਂ ਮੁਕਾਬਲਿਆਂ ਵਿੱਚ ਸ਼ਾਟਪੁਟਰ ਮਨਪ੍ਰੀਤ ਕੌਰ ਤੇ ਦੌੜਾਕ ਜਿਨਸਨ ਜਾਨਸਨ ਵੀ ਖ਼ਰਾਬ ਪ੍ਰਦਰਸ਼ਨ ਦੇ ਚਲਦਿਆਂ ਰੀਓ ਤੋਂ ਬਾਹਰ ਹੋ ਗਏ। ਪੰਜਾਬ ਦੀ ਮਨਪ੍ਰੀਤ ਕੌਰ 23ਵੇਂ ਸਥਾਨ ’ਤੇ ਰਹੀ। ਉਸ ਦੀ ਸਰਵੋਤਮ ਥ੍ਰੋਅ 17.06 ਮੀਟਰ ਸੀ, ਜੋ ਉਸ ਦੇ ਆਪਣੇ ਕੌਮੀ ਰਿਕਾਰਡ 17.96 ਮੀਟਰ ਤੋਂ ਕਿਤੇ ਘੱਟ ਸੀ। ਉਂਜ ਫਾਈਨਲ ਵਿੱਚ ਥਾਂ ਬਣਾਉਣ ਲਈ 18.40 ਮੀਟਰ ਦਾ ਮਾਰਕ ਰੱਖਿਆ ਗਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article